Auto Expo 2020: ਆ ਗਈ ਪੈਟਰੋਲ ਵਾਲੀ Vitara Brezza, ਸਬ-ਕੰਪੈਕਟ ਐਸਯੂਵੀ 'ਚ ਵੱਡੇ ਬਦਲਾਅ

1/8
ਮਾਰੂਤੀ ਦੀ ਸਬ-ਕੰਪੈਕਟ ਐਸਯੂਵੀ ਵਿਟਾਰਾ ਬ੍ਰੇਜ਼ਾ ਫੇਸਲਿਫਟ ਗ੍ਰੇਟਰ ਨੋਇਡਾ 'ਚ ਚੱਲ ਰਹੇ ਆਟੋ ਐਕਸਪੋ 2020 ਦੇ ਦੂਜੇ ਦਿਨ ਲਾਂਚ ਹੋਈ। ਖਾਸ ਗੱਲ ਇਹ ਹੈ ਕਿ ਨਵੀਂ ਵਿਟਾਰਾ ਬ੍ਰੇਜ਼ਾ ਪੈਟਰੋਲ ਇੰਜਨ ਨਾਲ ਆਵੇਗੀ ਤੇ ਇਸ 'ਚ ਕਈ ਨਵੇਂ ਫੀਚਰਸ ਮਿਲਣਗੇ।
2/8
ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨੂੰ ਨਵੇਂ 1.5 ਲੀਟਰ ਪੈਟਰੋਲ ਇੰਜਨ 'ਚ ਪੇਸ਼ ਕੀਤਾ ਗਿਆ ਸੀ। ਬ੍ਰੇਜ਼ਾ ਭਾਰਤ 'ਚ ਚੰਗੀ ਵਿਕਣ ਵਾਲੀ ਕੰਪੈਕਟ ਐਸਯੂਵੀ ਹੈ। ਇਹ ਨੀਲੇ ਤੇ ਲਾਲ 2 ਰੰਗਾਂ 'ਚ ਮਿਲੇਗੀ। ਇਸ ਕਾਰ 'ਚ ਕ੍ਰੋਮੈਟਿਕ ਸਨਰੂਫ ਦਾ ਐਪਸ਼ਨ ਵੀ ਮਿਲੇਗਾ।
3/8
ਨਵੀਂ ਬ੍ਰੇਜ਼ਾ ਮੋਟੋ ਟੋਨ ਦੇ ਨਾਲ ਡਿਊਲ ਟੋਨ ਕਲਰ ਆਪਸ਼ਨਾਂ 'ਚ ਵੀ ਉਪਲਬਧ ਹੋਵੇਗੀ। ਰਿਅਰ ਵਿੱਚ LED ਟੇਲ ਲੈਂਪ ਦਿੱਤੇ ਗਏ ਹਨ। ਜਦਕਿ ਇਸ ਦੇ ਇਨਟੀਰੀਅਰ 'ਚ ਕੁਝ ਖਾਸ ਤਬਦੀਲੀਆਂ ਨਹੀਂ ਕੀਤੀਆਂ ਗਈਆਂ।
4/8
ਨਵੀਂ ਬ੍ਰੇਜ਼ਾ 'ਚ ਨਵਾਂ ਕ੍ਰੋਮ ਗ੍ਰਿਲ, ਐਲਈਡੀ ਡੀਆਰਐਸ ਲਾਈਟ ਸਟ੍ਰਿਪ ਦੇ ਨਾਲ ਨਵੇਂ ਪ੍ਰੋਜੈਕਟਰ ਹੈੱਡਲੈਂਪ, ਐਲੋਏ ਵ੍ਹੀਲਜ਼, ਡਿਊਲ ਟੋਨ ਪੇਂਟ ਸਕੀਮ, ਕਾਲੀ ਰੂਫ ਦੇ ਨਾਲ ਕੁਝ ਕਾਸਮੈਟਿਕ ਬਦਲਾਓ ਵੀ ਕੀਤੇ ਗਏ ਹਨ। ਫੌਗ ਲੈਂਪ ਨਾਲ ਸਿਲਵਰ ਸਕਿਡ ਪਲੇਟ ਵੀ ਹੈ।
5/8
ਇਹ ਇੰਜਣ ਬੀਐਸ 6 ਨਾਰਮ ਦੇ ਮਾਪਦੰਡਾਂ ਦਾ ਹੋਵੇਗਾ ਤੇ ਹਲਕੇ ਹਾਈਬ੍ਰਿਡ ਪਾਵਰਟ੍ਰੇਨ ਦੇ ਨਾਲ ਆਵੇਗਾ ਜਿਸ 'ਚ ਮੋਟਰ ਨਾਲ ਇੱਕ ਵਾਧੂ ਬੈਟਰੀ ਵੀ ਦਿੱਤੀ ਗਈ ਹੈ, ਜੋ ਵਾਧੂ ਟਾਰਕ ਦਿੰਦੀ ਹੈ। ਇਹ 1.5 ਲੀਟਰ ਪੈਟਰੋਲ ਇੰਜਨ 104 ਪੀਐਸ ਦੀ ਪਾਵਰ ਤੇ 103 ਐਨਐਮ ਟਾਰਕ ਦਿੰਦਾ ਹੈ।
6/8
ਪਹਿਲੀ ਵਾਰ ਬ੍ਰੇਜ਼ਾ ਨੂੰ ਪੈਟਰੋਲ ਇੰਜਨ ਨਾਲ ਲਾਂਚ ਕੀਤਾ ਗਿਆ ਹੈ। ਮਾਰੂਤੀ ਦੀ ਸਭ ਤੋਂ ਵਧੀਆ ਵਿਕਣ ਵਾਲੀ ਐਸਯੂਵੀ ਨੂੰ 1.3-ਲੀਟਰ ਫਿਏਟ ਮਲਟੀਜੈੱਟ ਟਰਬੋ ਡੀਜਲ ਇੰਜਣ ਦੀ ਬਜਾਏ 1.5-ਲੀਟਰ ਦਾ ਕੇ-ਸੀਰੀਜ਼ ਪੈਟਰੋਲ ਇੰਜਣ ਮਿਲੇਗਾ, ਜਿਸ ਵਿੱਚ ਟਰਬੋ ਨਹੀਂ ਹੋਵੇਗਾ।
7/8
ਨਵੀਂ ਬ੍ਰੇਜ਼ਾ ਦੋ ਗੀਅਰਬਾਕਸ ਆਪਸ਼ਨਾਂ ਦੇ ਨਾਲ 5-ਸਪੀਡ ਮੈਨੁਅਲ ਤੇ 4-ਸਪੀਡ ਆਟੋਮੈਟਿਕ ਟਾਰਕ ਕਨਵਰਟਰ ਦੇ ਨਾਲ ਆਵੇਗੀ। ਇਸ 'ਚ ਏਐਮਟੀ ਦਾ ਫੀਚਰ ਨਹੀਂ ਆਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਬ੍ਰੇਜ਼ਾ ਦੀ ਸ਼ੁਰੂਆਤੀ ਕੀਮਤ ਸੱਤ ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
8/8
ਕੰਪਨੀ ਨੇ ਨਵੀਂ ਬ੍ਰੇਜ਼ਾ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਬ੍ਰੇਜ਼ਾ ਜੋ ਲਗਪਗ ਪੰਜ ਲੱਖ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਨੂੰ 2016 ਦੇ ਆਟੋ ਐਕਸਪੋ 'ਚ 1.3-ਲੀਟਰ ਡੀਜ਼ਲ ਇੰਜਨ ਨਾਲ ਲਾਂਚ ਕੀਤਾ ਗਿਆ ਸੀ।
Sponsored Links by Taboola