Budget Cars with AMT: ਘੱਟ ਬਜਟ ਵਿੱਚ ਖ਼ਰੀਦਣੀ ਹੈ ਆਟੋਮੈਟਿਕ ਕਾਰ ਤਾਂ ਇਨ੍ਹਾਂ ਕਾਰਾਂ ਉੱਤੇ ਕਰੋ ਗ਼ੌਰ, ਦੇਖੋ ਤਸਵੀਰਾਂ
ਇਸ ਸੂਚੀ 'ਚ ਪਹਿਲਾ ਨਾਂ ਟਾਟਾ ਪੰਚ ਮਾਈਕ੍ਰੋ SUV ਦਾ ਹੈ, ਜੋ ਕਿ ਸਭ ਤੋਂ ਸਸਤੀ ਆਟੋਮੈਟਿਕ ਕਾਰ ਹੈ। ਤੁਸੀਂ ਇਸ ਦੇ ਆਟੋਮੈਟਿਕ ਗਿਅਰਬਾਕਸ ਦੇ ਨਾਲ 1.2 ਲੀਟਰ ਇੰਜਣ ਵੇਰੀਐਂਟ ਨੂੰ 7.5 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਘਰ ਲਿਆ ਸਕਦੇ ਹੋ।
Download ABP Live App and Watch All Latest Videos
View In Appਦੂਜੀ ਬਜਟ ਆਟੋਮੈਟਿਕ ਕਾਰ Hyundai Exeter ਹੈ, ਜਿਸ ਨੂੰ 1.2 ਲੀਟਰ ਇੰਜਣ ਵਾਲੇ ਆਟੋਮੈਟਿਕ ਵੇਰੀਐਂਟ 'ਚ 7.97 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਇਸ ਸੂਚੀ 'ਚ ਤੀਜਾ ਨਾਂ ਰੇਨੋ ਕਾਇਗਰ ਦਾ ਹੈ। ਕੰਪਨੀ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਪਣਾ 1.0 ਲੀਟਰ ਪੈਟਰੋਲ ਇੰਜਣ ਵੀ ਵੇਚਦੀ ਹੈ, ਜਿਸ ਦੀ ਸ਼ੁਰੂਆਤੀ ਕੀਮਤ 8.55 ਲੱਖ ਰੁਪਏ ਐਕਸ-ਸ਼ੋਰੂਮ ਹੈ।
ਚੌਥੀ ਕਾਰ ਮਾਰੂਤੀ ਸੁਜ਼ੂਕੀ ਫਰੋਂਕਸ ਹੈ, ਜਿਸ ਦਾ 1.2 ਲੀਟਰ ਪੈਟਰੋਲ ਇੰਜਣ ਆਟੋਮੈਟਿਕ ਗਿਅਰ ਬਾਕਸ ਨਾਲ ਖਰੀਦਿਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ 8.88 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਖਰਚ ਕਰਨੀ ਪਵੇਗੀ।
ਇਸ ਸੂਚੀ 'ਚ ਆਖਰੀ ਨਾਂ ਨਿਸਾਨ ਮੈਗਨਾਈਟ ਦਾ ਹੈ, ਜੋ 10 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ 1.0 ਲੀਟਰ ਟਰਬੋ ਪੈਟਰੋਲ ਇੰਜਣ ਦੇ ਨਾਲ ਉਪਲਬਧ ਹੈ।