Best Mileage Bikes: ਜ਼ਬਰਦਸਤ ਮਾਈਲੇਜ ਦੇ ਨਾਲ ਆਉਂਦੀਆਂ ਨੇ ਇਹ ਬਾਈਕਸ, ਦੇਖੋ ਪੂਰੀ ਸੂਚੀ
ਭਾਰਤ ਵਿੱਚ ਸਭ ਤੋਂ ਵੱਧ ਮਾਈਲੇਜ ਦੇਣ ਵਾਲੀ ਬਾਈਕ ਬਜਾਜ ਪਲੈਟੀਨਾ 100 ਹੈ ਜੋ ਇੱਕ ਲੀਟਰ ਪੈਟਰੋਲ ਵਿੱਚ 72 ਕਿਲੋਮੀਟਰ ਤੱਕ ਚੱਲਣ ਦਾ ਦਾਅਵਾ ਕਰਦੀ ਹੈ। ਪਲੈਟੀਨਾ 100 ਵਿੱਚ ਗਰਾਫਿਕਸ, ਅਲੌਏ ਵ੍ਹੀਲ, LED DRL (ਡੇ-ਟਾਈਮ ਰਨਿੰਗ ਲਾਈਟ) ਅਤੇ ਇਲੈਕਟ੍ਰਿਕ ਸਟਾਰਟ ਹਨ। ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਹ 7.91 BHP ਦੀ ਪਾਵਰ ਜਨਰੇਟ ਕਰਦੀ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 65,952 ਰੁਪਏ ਹੈ।
Download ABP Live App and Watch All Latest Videos
View In Appਇਸ ਤੋਂ ਬਾਅਦ ਅਗਲਾ ਨੰਬਰ TVS Sport ਦਾ ਹੈ ਜੋ 70 ਕਿਲੋਮੀਟਰ ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ। ਇਹ 109.7cc BS6 ਇੰਜਣ ਨਾਲ ਲੈਸ ਹੈ, ਜੋ 8.18 bhp ਦੀ ਪਾਵਰ ਅਤੇ 8.7 Nm ਦਾ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 61,602 ਰੁਪਏ ਹੈ।
Hero HF Deluxe ਨੂੰ ਵੀ ਹਾਈ ਮਾਈਲੇਜ ਵਾਲੀਆਂ ਬਾਈਕਸ 'ਚ ਗਿਣਿਆ ਜਾਂਦਾ ਹੈ। ਇਹ ਬਾਈਕ 97.2cc BS6 ਇੰਜਣ ਨਾਲ ਲੈਸ ਹੈ, ਜੋ 7.91bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਨੂੰ ਇਕ ਲੀਟਰ ਪੈਟਰੋਲ 'ਤੇ 65 kmpl ਚਲਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਬਾਈਕ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 56,193 ਰੁਪਏ ਹੈ।
Honda SP 125 124cc BS6 ਇੰਜਣ ਨਾਲ ਲੈਸ ਹੈ। ਇਹ ਇੰਜਣ 10.72bhp ਦੀ ਪਾਵਰ ਅਤੇ 10.9 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਬਾਈਕ 65 kmpl ਦੀ ਮਾਈਲੇਜ ਦਿੰਦੀ ਹੈ। ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 72,900 ਰੁਪਏ ਹੈ।