Best Mileage Bikes: ਗਾਹਕ ਇਨ੍ਹਾਂ ਬਾਈਕਸ ਨੂੰ ਖਰੀਦਣ ਤੋਂ ਪਹਿਲਾਂ ਦੋ ਵਾਰ ਵੀ ਨਹੀਂ ਸੋਚਦੇ
ਵਧੀਆ ਮਾਈਲੇਜ ਵਾਲੀ ਬਾਈਕ ਦੀ ਗੱਲ ਹੋਵੇ ਤੇ ਹੀਰੋ ਸਪਲੈਂਡਰ ਦੀ ਗੱਲ ਨਾ ਹੋਵੇ, ਇਹ ਤਾਂ ਹੋ ਨਹੀਂ ਸਕਦਾ। 78,251 ਰੁਪਏ ਦੀ ਐਕਸ-ਸ਼ੋਰੂਮ ਕੀਮਤ ਵਾਲੀ ਇਸ ਬਾਈਕ ਨੂੰ 83.2 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਨਾਲ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In Appਇਸ ਸੂਚੀ 'ਚ ਅਗਲਾ ਨਾਂ TVS Radian ਬਾਈਕ ਦਾ ਹੈ, ਜਿਸ ਦੀ ਕੀਮਤ 60,925 ਰੁਪਏ ਐਕਸ-ਸ਼ੋਰੂਮ ਹੈ। ਇਸ ਬਾਈਕ ਨਾਲ ਤੁਸੀਂ 73.68 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਲੈ ਸਕਦੇ ਹੋ।
ਤੀਜੀ ਬਾਈਕ ਬਜਾਜ ਪਲੈਟੀਨਾ 100 ਹੈ। ਤੁਸੀਂ ਇਸ ਨੂੰ 67,808 ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਘਰ ਲਿਆ ਸਕਦੇ ਹੋ। ਇਸ ਬਾਈਕ ਤੋਂ 73.5 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਪ੍ਰਾਪਤ ਕੀਤੀ ਜਾ ਸਕਦੀ ਹੈ।
ਅਗਲੀ ਬਾਈਕ ਬਜਾਜ ਦੀ CT 100X ਹੈ, ਜਿਸ ਨੂੰ ਤੁਸੀਂ ਐਕਸ-ਸ਼ੋਰੂਮ 59,104 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ ਅਤੇ ਇਸ ਬਾਈਕ ਦੀ ਮਾਈਲੇਜ 70 ਕਿਲੋਮੀਟਰ ਪ੍ਰਤੀ ਲੀਟਰ ਤੱਕ ਹੈ।
ਇਸ ਸੂਚੀ 'ਚ TVS ਦੇ ਰੇਡਰ ਦਾ ਨਾਂ ਵੀ ਹੈ, ਜਿਸ ਦੀ ਮਾਈਲੇਜ 67 ਕਿਲੋਮੀਟਰ ਪ੍ਰਤੀ ਲੀਟਰ ਤੱਕ ਹੈ। ਤੁਸੀਂ ਇਸ ਨੂੰ 95,219 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਘਰ ਲਿਆ ਸਕਦੇ ਹੋ।