Mileage Bikes: ਜੇ ਖ਼ਰੀਦਣਾ ਚਾਹੁੰਦੇ ਹੋ ਜ਼ਿਆਦਾ ਮਾਈਲੇਜ ਵਾਲੀ ਬਾਈਕ ਤਾਂ ਇਨ੍ਹਾਂ 5 ਮਾਡਲਾਂ ‘ਤੇ ਕਰੋ ਗ਼ੌਰ
Bajaj Platina 100 ਦੀ ਐਕਸ-ਸ਼ੋਰੂਮ ਕੀਮਤ 61,650 ਰੁਪਏ ਤੋਂ ਸ਼ੁਰੂ ਹੁੰਦੀ ਹੈ। ਬਜਾਜ ਪਲੈਟੀਨਾ 100 ਇੱਕ ਮਾਈਲੇਜ ਬਾਈਕ ਹੈ, ਜੋ 70 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਜੋ ਕਿ 2 ਵੇਰੀਐਂਟ ਅਤੇ 4 ਰੰਗਾਂ 'ਚ ਉਪਲੱਬਧ ਹੈ। Bajaj Platina 100 ਵਿੱਚ 102cc BS6 ਇੰਜਣ ਹੈ, ਜੋ 7.79 bhp ਦੀ ਪਾਵਰ ਅਤੇ 8.34 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ ਫਰੰਟ ਅਤੇ ਰੀਅਰ ਦੋਨਾਂ ਡਰੱਮ ਬ੍ਰੇਕਾਂ ਦੇ ਨਾਲ ਇੱਕ ਸੰਯੁਕਤ ਬ੍ਰੇਕਿੰਗ ਸਿਸਟਮ ਹੈ।
Download ABP Live App and Watch All Latest Videos
View In AppTVS ਸਪੋਰਟ ਦੀ ਐਕਸ-ਸ਼ੋਰੂਮ ਕੀਮਤ 61,602 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਮਾਈਲੇਜ ਵਾਲੀ ਬਾਈਕ ਹੈ, ਜੋ 69 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਹ 3 ਵੇਰੀਐਂਟਸ ਅਤੇ 7 ਰੰਗਾਂ 'ਚ ਉਪਲਬਧ ਹੈ। TVS Sport 109.7cc BS6 ਇੰਜਣ ਨਾਲ ਲੈਸ ਹੈ, ਜੋ 8.18 bhp ਦੀ ਪਾਵਰ ਅਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਫਰੰਟ ਅਤੇ ਰਿਅਰ ਦੋਹਾਂ 'ਤੇ ਡਰਮ ਬ੍ਰੇਕ ਹਨ। ਇਸ ਬਾਈਕ ਦਾ ਵਜ਼ਨ 112 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 10 ਲੀਟਰ ਹੈ।
ਹੌਂਡਾ ਸ਼ਾਈਨ 100 ਦੀ ਐਕਸ-ਸ਼ੋਰੂਮ ਕੀਮਤ 65,011 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ 65 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਇਹ ਬਾਈਕ ਸਿਰਫ 1 ਵੇਰੀਐਂਟ ਅਤੇ 5 ਰੰਗਾਂ 'ਚ ਉਪਲਬਧ ਹੈ। ਇਸ ਵਿੱਚ 98.98cc BS6 ਇੰਜਣ ਹੈ, ਜੋ 7.28 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ। ਸ਼ਾਈਨ 100 ਦਾ ਭਾਰ 99 ਕਿਲੋਗ੍ਰਾਮ ਹੈ ਅਤੇ ਇਸ ਦੀ ਫਿਊਲ ਟੈਂਕ ਦੀ ਸਮਰੱਥਾ 9 ਲੀਟਰ ਹੈ।
TVS Radeon ਦੀ ਐਕਸ-ਸ਼ੋਰੂਮ ਕੀਮਤ 72,859 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਬਾਈਕ ਦੀ ਮਾਈਲੇਜ 65 ਕਿਲੋਮੀਟਰ ਪ੍ਰਤੀ ਲੀਟਰ ਹੈ। ਇਹ 109.7cc BS6 ਇੰਜਣ ਨਾਲ ਲੈਸ ਹੈ, ਜੋ 8.08 bhp ਦੀ ਪਾਵਰ ਅਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ ਸੰਯੁਕਤ ਬ੍ਰੇਕਿੰਗ ਸਿਸਟਮ ਦੇ ਨਾਲ ਦੋਨਾਂ ਪਹੀਆਂ ਉੱਤੇ ਡਰੱਮ ਬ੍ਰੇਕ ਹਨ। ਇਸ ਬਾਈਕ ਦਾ ਵਜ਼ਨ 113 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 10 ਲੀਟਰ ਹੈ।
Hero HF Deluxe ਦੀ ਐਕਸ-ਸ਼ੋਰੂਮ ਕੀਮਤ 56,194 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹੀਰੋ ਐਚਐਫ ਡੀਲਕਸ 65 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਨਾਲ ਆਉਂਦਾ ਹੈ। ਇਹ ਬਾਈਕ 6 ਵੇਰੀਐਂਟਸ ਅਤੇ 11 ਰੰਗਾਂ 'ਚ ਉਪਲਬਧ ਹੈ। Hero HF Deluxe ਵਿੱਚ 97.2cc BS6 ਇੰਜਣ ਹੈ, ਜੋ 7.91 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦਾ ਭਾਰ 112 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 9.6 ਲੀਟਰ ਹੈ।