Best Electric Scooters: ਜੇ ਕੋਈ ਬਜਟ ਦੀ ਟੈਂਸ਼ਨ ਨਹੀਂ ਤਾਂ ਇਸ ਰੱਖੜੀ 'ਤੇ ਤੁਸੀਂ ਆਪਣੀ ਭੈਣ ਨੂੰ ਇਹ ਸ਼ਾਨਦਾਰ ਇਲੈਕਟ੍ਰਿਕ ਸਕੂਟਰ ਕਰ ਸਕਦੇ ਹੋ ਗਿਫਟ

ਅੱਜ ਦੇਸ਼ ਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਇਸ ਲਈ ਜੇਕਰ ਤੁਸੀਂ ਆਪਣੀ ਭੈਣ ਨੂੰ ਕੁਝ ਵਧੀਆ ਤੋਹਫਾ ਦੇਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਲੈਕਟ੍ਰਿਕ ਸਕੂਟਰ ਇਕ ਵਧੀਆ ਵਿਕਲਪ ਹੋ ਸਕਦਾ ਹੈ।

ਜੇ ਕੋਈ ਬਜਟ ਦੀ ਟੈਂਸ਼ਨ ਨਹੀਂ ਤਾਂ ਇਸ ਰੱਖੜੀ 'ਤੇ ਤੁਸੀਂ ਆਪਣੀ ਭੈਣ ਨੂੰ ਇਹ ਸ਼ਾਨਦਾਰ ਇਲੈਕਟ੍ਰਿਕ ਸਕੂਟਰ ਕਰ ਸਕਦੇ ਹੋ ਗਿਫਟ

1/5
ਓਲਾ ਇਲੈਕਟ੍ਰਿਕ ਦਾ ਓਲਾ ਐੱਸ1 ਇਲੈਕਟ੍ਰਿਕ ਸਕੂਟਰ ਦੇਸ਼ 'ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ। ਜਿਸ 'ਚ 2.98 ਕਿਲੋਵਾਟ ਦਾ ਬੈਟਰੀ ਪੈਕ ਮਿਲਦਾ ਹੈ। ਇਸ ਦੀ ਰਾਈਡਿੰਗ ਰੇਂਜ 121 ਕਿਲੋਮੀਟਰ ਤੱਕ ਹੈ ਅਤੇ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। ਪੂਰੀ ਤਰ੍ਹਾਂ ਚਾਰਜ ਹੋਣ ਵਿੱਚ 5 ਘੰਟੇ ਲੱਗਦੇ ਹਨ। ਇਸ ਨੂੰ 99,999 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ।
2/5
ਦੂਜਾ ਇਲੈਕਟ੍ਰਿਕ ਸਕੂਟਰ TVS ਦਾ iQube ਹੈ। ਇਸ ਵਿੱਚ 3.04 kWh ਦਾ ਬੈਟਰੀ ਪੈਕ ਹੈ, ਜਿਸਦੀ ਰਾਈਡਿੰਗ ਰੇਂਜ 75 ਕਿਲੋਮੀਟਰ ਹੈ ਅਤੇ ਟਾਪ ਸਪੀਡ 78 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਕੀਮਤ 1,05,274 ਰੁਪਏ ਐਕਸ-ਸ਼ੋਰੂਮ ਹੈ।
3/5
ਤੀਜਾ ਇਲੈਕਟ੍ਰਿਕ ਸਕੂਟਰ Ather 450X ਹੈ, ਜਿਸ ਦਾ ਬੈਟਰੀ ਪੈਕ 2.23 kWh ਹੈ। ਸਿੰਗਲ ਚਾਰਜ 'ਤੇ ਇਸਦੀ ਰੇਂਜ 70 ਕਿਲੋਮੀਟਰ ਹੈ ਅਤੇ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ 5.45 ਘੰਟੇ ਲੱਗਦੇ ਹਨ। ਇਸ ਨੂੰ ਐਕਸ-ਸ਼ੋਰੂਮ 1.17 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
4/5
ਅਗਲਾ ਇਲੈਕਟ੍ਰਿਕ ਸਕੂਟਰ ਬਜਾਜ ਚੇਤਕ ਹੈ, ਜਿਸ ਨੂੰ ਐਕਸ-ਸ਼ੋਰੂਮ 1,60,139 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ 'ਚ 3kWh ਦਾ ਬੈਟਰੀ ਪੈਕ ਹੈ, ਜੋ 85-95 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨ 'ਚ ਸਮਰੱਥ ਹੈ। ਇਸ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ 5 ਘੰਟੇ ਦਾ ਸਮਾਂ ਲੱਗਦਾ ਹੈ।
5/5
ਪੰਜਵਾਂ ਸ਼ਾਨਦਾਰ ਇਲੈਕਟ੍ਰਿਕ ਸਕੂਟਰ ਸਿੰਪਲ ਵਨ ਹੈ, ਜਿਸ ਦੀ ਰਾਈਡਿੰਗ ਰੇਂਜ 300 ਕਿਲੋਮੀਟਰ ਤੱਕ ਹੈ। ਇਸ ਵਿੱਚ ਮੌਜੂਦ 4.8 kWh ਦਾ ਬੈਟਰੀ ਪੈਕ 300 km ਤੱਕ ਦੀ ਰੇਂਜ ਦੇਣ ਦੇ ਸਮਰੱਥ ਹੈ ਅਤੇ ਇਸਦੀ ਟਾਪ ਸਪੀਡ 105 km/h ਹੈ। ਇਸ ਦੀ ਸ਼ੁਰੂਆਤੀ ਕੀਮਤ 1.10 ਲੱਖ ਰੁਪਏ ਐਕਸ-ਸ਼ੋਰੂਮ ਹੈ।
Sponsored Links by Taboola