Bike Mileage Tips: ਮੋਟਰਸਾਈਕਲ-ਸਕੂਟਰ ਦੀ ਇੰਝ ਵਧਾਓ ਮਾਈਲੇਜ਼, ਰੋਜ਼ਾਨਾ ਹੋਏਗਾ ਮੋਟਾ ਫਾਇਦਾ
Bike Mileage Tips: ਦੇਸ਼ 'ਚ ਹਰ ਰੋਜ਼ ਕਰੋੜਾਂ ਲੋਕ ਬਾਈਕ ਦੀ ਵਰਤੋਂ ਕਰਦੇ ਹਨ। ਬਾਈਕ ਇੱਕ ਅਜਿਹਾ ਵਾਹਨ ਹੁੰਦਾ ਹੈ, ਜੋ ਹਰ ਵਰਗ ਦਾ ਵਿਅਕਤੀ ਆਸਾਨੀ ਨਾਲ ਖਰੀਦ ਸਕਦਾ ਹੈ। ਆਮ ਆਦਮੀ ਦੀ ਬਾਈਕ ਦਾ ਮਾਈਲੇਜ਼ ਸਿੱਧਾ ਉਸ ਦੀ ਜੇਬ ਨਾਲ ਜੁੜਿਆ ਹੁੰਦਾ ਹੈ। ਅਜਿਹੀ ਸਥਿਤੀ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਬਾਈਕ ਵੱਧ ਤੋਂ ਵੱਧ ਮਾਈਲੇਜ਼ ਦੇਵੇ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸਦੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਬਾਈਕ ਦੀ ਮਾਈਲੇਜ ਨੂੰ ਸੁਧਾਰ ਸਕਦੇ ਹੋ।
Download ABP Live App and Watch All Latest Videos
View In Appਬਿਹਤਰ ਮਾਈਲੇਜ਼ ਲਈ ਇਨ੍ਹਾਂ ਟ੍ਰਿਕਸ ਨੂੰ ਅਪਣਾਓ 1. ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਬਾਈਕ ਚਲਾਉਣ ਦਾ ਅੰਦਾਜ਼ ਕਾਫ਼ੀ ਹੱਦ ਤਕ ਮਾਈਸਲੇਜ ਨੂੰ ਪ੍ਰਭਾਵਿਤ ਕਰਦਾ ਹੈ? ਜੇ ਨਹੀਂ, ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਜਿੰਨੀ ਜ਼ਿਆਦਾ ਸਪੀਡ 'ਚ ਆਪਣੀ ਬਾਈਕ ਚਲਾਓਗੇ, ਓਨਾ ਹੀ ਤੁਹਾਡੀ ਬਾਈਕ ਦੀ ਮਾਈਲੇਜ ਵਿਗੜ ਜਾਵੇਗੀ। ਇਸ ਲਈ ਬਾਈਕ ਚਲਾਉਣ ਸਮੇਂ ਸਪੀਡ ਨੂੰ ਮੈਂਟੇਨ ਰੱਖੋ। ਨਾਲ ਹੀ ਟੁੱਟੀਆਂ ਸੜਕਾਂ 'ਤੇ ਬਾਈਕ ਚਲਾਉਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।
2. ਕਿਸੇ ਵੀ ਵਾਹਨ ਦੇ ਮਾਈਲੇਜ ਨੂੰ ਬਣਾਈ ਰੱਖਣ ਲਈ ਤੁਹਾਨੂੰ ਸਮੇਂ ਸਮੇਂ 'ਤੇ ਇਸ ਦੀ ਸਰਵਿਸ ਕਰਵਾਉਣੀ ਚਾਹੀਦੀ ਹੈ। ਸਰਵਿਸ ਦੌਰਾਨ ਤੁਹਾਡੀ ਬਾਈਕ ਦਾ ਇੰਜਨ ਤੇਲ ਬਦਲ ਜਾਂਦਾ ਹੈ ਤੇ ਮਾਮੂਲੀ ਨੁਕਸ ਵੀ ਦੂਰ ਹੋ ਜਾਂਦੇ ਹਨ। ਨਿਯਮਿਤ ਸਰਵਿਸ ਨਾਲ ਤੁਹਾਡੀ ਬਾਈਕ ਦਾ ਮਾਈਲੇਜ ਵਧੀਆ ਹੋਵੇਗਾ।
3. ਅਕਸਰ ਲੋਕ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਤੇਲ ਭਰਨ ਵੇਲੇ ਉਹ ਬਾਈਕ ਵਿੱਚ ਕਿਸ ਗੁਣਵੱਤਾ ਵਾਲਾ ਤੇਲ ਪਵਾ ਰਹੇ ਹਨ। ਜੇ ਤੁਸੀਂ ਬਾਈਕ ਵਿੱਚ ਚੰਗੀ ਕੁਆਲਿਟੀ ਦਾ ਤੇਲ ਪਾਉਂਦੇ ਹੋ ਤਾਂ ਤੁਹਾਡੀ ਬਾਈਕ ਹੋਰ ਮਾਈਲੇਜ ਦੇਵੇਗੀ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਬਾਈਕ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ ਤੁਰੰਤ ਮਕੈਨਿਕ ਨਾਲ ਸੰਪਰਕ ਕਰੋ।
4. ਜੇ ਤੁਸੀਂ ਸ਼ਹਿਰ ਦੇ ਅੰਦਰ ਬਾਈਕ ਚਲਾ ਰਹੇ ਹੋ ਅਤੇ ਲਾਲ ਬੱਤੀ 'ਤੇ 1 ਮਿੰਟ ਤੋਂ ਵੱਧ ਇੰਤਜ਼ਾਰ ਕਰਨਾ ਪਵੇ ਤਾਂ ਤੁਹਾਨੂੰ ਆਪਣੀ ਬਾਈਕ ਦਾ ਇੰਜਣ ਬੰਦ ਕਰ ਦੇਣਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਮਾਈਲੇਜ ਬਹੁਤ ਹੱਦ ਤੱਕ ਸੁਧਰ ਸਕਦੀ ਹੈ।
5. ਆਪਣੀ ਬਾਈਕ ਦੇ ਟਾਇਰ ਹਮੇਸ਼ਾ ਵਧੀਆ ਕੁਆਲਟੀ ਦੇ ਰੱਖੋ ਅਤੇ ਬਾਈਕ ਚਲਾਉਂਦੇ ਸਮੇਂ ਗੇਅਰ ਤੇ ਬ੍ਰੇਕ ਸਾਵਧਾਨੀ ਨਾਲ ਇਸਤੇਮਾਲ ਕਰੋ। ਇਸ ਦੇ ਨਾਲ ਸਪੀਡ ਮੈਨਟੇਨੈਂਸ ਰੱਖਣ 'ਤੇ ਵਿਸ਼ੇਸ਼ ਧਿਆਨ ਦਿਓ। ਜੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋ ਤਾਂ ਤੁਹਾਡੀ ਬਾਈਕ ਬਿਹਤਰ ਮਾਈਲੇਜ ਦੇਵੇਗੀ।