Best Bikes Under 2 Lakh Rupees: ਖ਼ਰੀਦਣੀ ਹੈ ਸ਼ਾਨਦਾਰ ਬਾਈਕ ਤੇ 2 ਲੱਖ ਰੁਪਏ ਬਜਟ ?
Hero Mavrick 440 ਇੱਕ 440 cc, ਆਇਲ-ਕੂਲਡ TORQX ਇੰਜਣ ਦੁਆਰਾ ਸੰਚਾਲਿਤ ਹੈ, ਜੋ 4,000 rpm 'ਤੇ 36 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੇ ਇੰਜਣ ਨਾਲ 6-ਸਪੀਡ ਟ੍ਰਾਂਸਮਿਸ਼ਨ ਵੀ ਜੋੜਿਆ ਗਿਆ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Download ABP Live App and Watch All Latest Videos
View In Appਰਾਇਲ ਐਨਫੀਲਡ ਕਲਾਸਿਕ 350 ਵਿੱਚ 349 ਸੀਸੀ ਇੰਜਣ ਹੈ। ਇਹ ਬਾਈਕ 32 kmpl ਦੀ ਮਾਈਲੇਜ ਦਿੰਦੀ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.93 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Suzuki Gixxer SF 250 ਵਿੱਚ 4-ਸਾਈਕਲ, 1-ਸਿਲੰਡਰ, ਆਇਲ ਕੂਲਡ ਇੰਜਣ ਹੈ। ਇਸ ਬਾਈਕ 'ਚ ਟਰਨ-ਬਾਈ-ਟਰਨ ਨੈਵੀਗੇਸ਼ਨ ਦਾ ਫੀਚਰ ਵੀ ਦਿੱਤਾ ਗਿਆ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1,94,645 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਜਾਵਾ 42 ਵਿੱਚ 294.72 ਸੀਸੀ ਸਮਰੱਥਾ ਦਾ ਇੰਜਣ ਹੈ। ਇਹ ਬਾਈਕ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਵੀ ਲੈਸ ਹੈ। ਇਹ ਬਾਈਕ 33 kmpl ਦੀ ਮਾਈਲੇਜ ਦਿੰਦੀ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
KTM 200 Duke ਵਿੱਚ ਸਿੰਗਲ-ਸਿਲੰਡਰ, ਲਿਕਵਿਡ-ਕੂਲਡ, DOHC ਇੰਜਣ ਹੈ। ਇਹ ਬਾਈਕ 10,000 rpm 'ਤੇ 18.4 kW ਦੀ ਪਾਵਰ ਦਿੰਦੀ ਹੈ ਅਤੇ 8,000 rpm 'ਤੇ 19.3 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ KTM ਬਾਈਕ ਦੀ ਐਕਸ-ਸ਼ੋਰੂਮ ਕੀਮਤ 1.98 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।