BMW C400GT Launch: BMW ਨੇ ਲਾਂਚ ਕੀਤਾ ਪਹਿਲਾ ਸਕੂਟਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
BMW_Maxi_Scooter_C400GT_6
1/6
BMW Maxi Scooter C400GT: ਪ੍ਰਸਿੱਧ ਆਟੋ ਕੰਪਨੀ BMW Motorrad (BMW) ਨੇ ਭਾਰਤ ਵਿੱਚ ਪਹਿਲਾ ਸਕੂਟਰ BMW Maxi ਸਕੂਟਰ C400GT ਲਾਂਚ ਕੀਤਾ ਹੈ। ਇਸ ਨੂੰ ਬਾਜ਼ਾਰ ਵਿੱਚ 9.95 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ।
2/6
ਇਸ ਦੀ ਬੁਕਿੰਗ ਵੀ ਕੱਲ੍ਹ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਸਕੂਟਰ ਅਲਪਾਈਨ ਵ੍ਹਾਈਟ ਅਤੇ ਸਟਾਈਲ ਟ੍ਰਿਪਲ ਬਲੈਕ ਕਲਰ ਆਪਸ਼ਨਸ 'ਚ ਉਪਲੱਬਧ ਹੈ। ਆਓ ਜਾਣਦੇ ਹਾਂ ਇਸ ਦੇ ਫੀਚਰਜ਼ ਅਤੇ ਇਸ ਦੇ ਇੰਜਣ ਬਾਰੇ।
3/6
ਇਹ ਹਨ ਫ਼ੀਚਰਜ਼: BMW ਦਾ ਸਕੂਟਰ C400GT ਇੱਕ ਮਜ਼ਬੂਤ ਬਾਡੀ ਪੈਨਲ ਦੇ ਨਾਲ ਤਿਆਰ ਕੀਤਾ ਗਿਆ ਹੈ। ਇੱਕ ਲੰਮੀ ਵਿੰਡ ਸਕ੍ਰੀਨ, ਪੁਲ-ਬੈਕ ਹੈਂਡਲ ਬਾਰ, ਲੰਬੀਆਂ ਸੀਟਾਂ, ਡਿਊਏਲ ਫੁੱਟ ਰੈਸਟ, ਫੁੱਲ-ਐਲਈਡੀ ਲਾਈਟਿੰਗ, ਕੀ-ਲੈਸ ਇਗਨੀਸ਼ਨ, ਹੀਟੇਡ ਗ੍ਰਿਪਸ, ਹੀਟੇਡ ਸੀਟ, ਏਬੀਐਸ, ਐਂਟੀ-ਥੈਫ਼ਟ ਅਲਾਰਮ ਸਿਸਟਮ ਤੇ ਬਲੂਟੁੱਥ-ਸਮਰਥਿਤ ਇੰਸਟਰੂਮੈਂਟ ਕਲੱਸਟਰ ਵਰਗੇ ਫ਼ੀਚਰਜ਼ ਦਿੱਤੀਆਂ ਗਈਆਂ ਹਨ।
4/6
ਇੰਜਣ: ਜੇ ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿੱਚ 350cc ਵਾਟਰ-ਕੂਲਡ ਸਿੰਗਲ-ਸਿਲੰਡਰ 4-ਸਟ੍ਰੋਕ ਇੰਜਣ ਦੀ ਵਰਤੋਂ ਕੀਤੀ ਹੈ, ਜੋ CVT ਟ੍ਰਾਂਸਮਿਸ਼ਨ ਨਾਲ ਲੈਸ ਹੈ। ਇਹ ਇੰਜਣ 33.5bhp ਦੀ ਪਾਵਰ ਅਤੇ 35Nm ਦਾ ਟੌਰਕ ਜਨਰੇਟ ਕਰਦਾ ਹੈ।
5/6
ਇਸ ਸ਼ਕਤੀਸ਼ਾਲੀ ਇੰਜਣ ਦੀ ਬਦੌਲਤ, ਇਹ ਮੈਕਸੀ ਸਕੂਟਰ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 9.5 ਸੈਕੰਡ ਵਿੱਚ ਫੜ ਸਕਦਾ ਹੈ। ਜੇ ਅਸੀਂ ਟੌਪ ਸਪੀਡ ਦੀ ਗੱਲ ਕਰੀਏ ਤਾਂ ਇਸ ਦੀ ਟਾਪ ਸਪੀਡ 139 ਕਿਲੋਮੀਟਰ ਪ੍ਰਤੀ ਘੰਟਾ ਹੈ।
6/6
ਇਨ੍ਹਾਂ ਨਾਲ ਹੋ ਸਕਦਾ ਮੁਕਾਬਲਾ: ਹਾਲਾਂਕਿ BMW Maxi Scooter C400GT ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਭਾਰਤ ਵਿੱਚ ਇਸਦਾ ਕੋਈ ਮੁਕਾਬਲਾ ਨਹੀਂ, ਇਹ ਸੁਜ਼ੂਕੀ ਬਰਗਮੈਨ ਸਟ੍ਰੀਟ 125 ਤੇ ਅਪ੍ਰੈਲਿਆ ਐਸਐਕਸਆਰ 160 ਤੋਂ ਇਲਾਵਾ ਆਉਣ ਵਾਲੀ ਹੌਂਡਾ ਫੋਰਜ਼ਾ 350 ਦਾ ਮੁਕਾਬਲਾ ਕਰ ਸਕਦੀ ਹੈ। ਹਾਲਾਂਕਿ, ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਹੌਂਡਾ ਭਾਰਤ 'ਚ ਇਸ ਸਕੂਟਰ ਨੂੰ ਲਾਂਚ ਕਰੇਗੀ ਜਾਂ ਨਹੀਂ।
Published at : 14 Oct 2021 01:27 PM (IST)