ਜਦੋਂ ਇਹ ਇਲੈਕਟ੍ਰਿਕ ਕਾਰਾਂ ਸਸਤੀਆਂ ਮਿਲ ਰਹੀਆਂ ਨੇ ਤਾਂ ਪੈਟਰੋਲ/ਡੀਜ਼ਲ ਵੱਲ ਕਿਉਂ ਜਾਣਾ !

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜ਼ਿਆਦਾ ਹਨ ਅਤੇ ਇਸ ਤੋਂ ਇਲਾਵਾ ਪ੍ਰਦੂਸ਼ਣ ਜੀਵਨ ਲਈ ਖ਼ਤਰਾ ਹੈ। ਅਜਿਹੇ ਚ ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਨ੍ਹਾਂ ਬਜਟ ਇਲੈਕਟ੍ਰਿਕ ਵਾਹਨਾਂ ਤੇ ਵਿਚਾਰ ਕਰ ਸਕਦੇ ਹੋ।

budget electric cars

1/5
ਇਸ ਸੂਚੀ 'ਚ ਪਹਿਲੀ ਇਲੈਕਟ੍ਰਿਕ ਕਾਰ ਟਾਟਾ ਦੀ Tiago ਹੈ, ਜਿਸ ਦੀ ਸ਼ੁਰੂਆਤੀ ਕੀਮਤ 5.69 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਹ ਇੱਕ ਹੈਚਬੈਕ ਹੈ ਅਤੇ ਕੰਪਨੀ ਇਸ ਲਈ 310 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਾ ਦਾਅਵਾ ਕਰਦੀ ਹੈ।
2/5
ਐਮਜੀ ਕੋਮੇਟ ਦੂਜੇ ਸਥਾਨ 'ਤੇ ਹੈ। ਕੰਪਨੀ ਮੁਤਾਬਕ ਇਹ ਛੋਟੀ ਇਲੈਕਟ੍ਰਿਕ ਹੈਚਬੈਕ 130 ਕਿਲੋਮੀਟਰ ਤੱਕ ਦੀ ਰੇਂਜ ਦੇਣ 'ਚ ਸਮਰੱਥ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ 7.98 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ ਅਦਾ ਕਰਨੀ ਪਵੇਗੀ।
3/5
ਤੀਜਾ ਨਾਂ ਟਾਟਾ ਦੀ ਇਲੈਕਟ੍ਰਿਕ ਸੇਡਾਨ ਕਾਰ ਟਾਟਾ ਟਿਗੋਰ ਦਾ ਹੈ, ਜਿਸ ਦੀ ਡਰਾਈਵਿੰਗ ਰੇਂਜ 315 ਕਿਲੋਮੀਟਰ ਤੱਕ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ 12.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਖਰਚ ਕਰਨੀ ਪਵੇਗੀ।
4/5
ਅਗਲੀ ਕਾਰ ਟਾਟਾ ਦੀ ਮਸ਼ਹੂਰ SUV Tata Nexon ਹੈ, ਜਿਸ ਦਾ ਇਲੈਕਟ੍ਰਿਕ ਵੇਰੀਐਂਟ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 14.49 ਲੱਖ ਰੁਪਏ ਹੈ। ਇਸ ਦੀ ਡਰਾਈਵਿੰਗ ਰੇਂਜ 437 ਕਿਲੋਮੀਟਰ ਤੱਕ ਹੈ।
5/5
ਇਸ ਸੂਚੀ 'ਚ ਪੰਜਵਾਂ ਨਾਂ ਮਹਿੰਦਰਾ XUV400 ਇਲੈਕਟ੍ਰਿਕ ਹੈ, ਜਿਸ ਦੀ ਸ਼ੁਰੂਆਤੀ ਕੀਮਤ 15.99 ਲੱਖ ਰੁਪਏ ਐਕਸ-ਸ਼ੋਰੂਮ ਹੈ ਅਤੇ ਇਸ ਦੀ ਡਰਾਈਵਿੰਗ ਰੇਂਜ 356 ਕਿਲੋਮੀਟਰ ਤੱਕ ਹੈ।
Sponsored Links by Taboola