ਜੇਕਰ ਇੰਝ ਖਰੀਦਦੇ Maruti Dzire ਤਾਂ ਬਚ ਜਾਣਗੇ 1.14 ਲੱਖ ਰੁਪਏ, ਜਾਣੋ ਇਸ ਸਕੀਮ ਬਾਰੇ

ਭਾਰਤੀ ਬਾਜ਼ਾਰ ਚ ਮਾਰੁਤੀ ਸੁਜ਼ੂਕੀ ਦੀਆਂ ਕਾਰਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਕੰਪਨੀ ਨੇ ਪਿਛਲੇ ਸਾਲ ਹੀ ਨਵੀਂ ਡਿਜ਼ਾਇਰ ਸੈਡਾਨ ਨੂੰ ਲਾਂਚ ਕੀਤਾ ਸੀ। ਹੁਣ ਨਵੀਂ ਮਾਰੁਤੀ ਡਿਜ਼ਾਇਰ ਨੂੰ ਦੇਸ਼ ਦੇ ਜਵਾਨਾਂ ਲਈ CSD ਰਾਹੀਂ ਦਿੱਤਾ ਜਾ ਰਿਹਾ

image source twitter

1/6
ਕੰਪਨੀ ਨੇ ਹਾਲ ਹੀ 'ਚ ਡਿਜ਼ਾਇਰ ਦੀ CSD ਕੀਮਤ ਨੂੰ ਅਪਡੇਟ ਕੀਤਾ ਹੈ। ਐਕਸ-ਸ਼ੋਰੂਮ ਦੀ ਤੁਲਨਾ ਵਿੱਚ ਕੈਂਟੀਨ ਤੋਂ ਕਾਰ ਲੈਣ ਵਾਲੇ ਲੋਕਾਂ ਨੂੰ ਗੱਡੀ ਕਾਫ਼ੀ ਸਸਤੇ ਰੇਟ 'ਚ ਮਿਲ ਜਾਂਦੀ ਹੈ।
2/6
ਇੱਥੇ ਅਸੀਂ ਮਾਰੂਤੀ ਸੁਜ਼ੂਕੀ ਡਿਜ਼ਾਇਰ ਦੀ CSD ਕੀਮਤ ਦੀ ਤੁਲਨਾ ਐਕਸ-ਸ਼ੋਰੂਮ ਕੀਮਤਾਂ ਨਾਲ ਕਰਨ ਜਾ ਰਹੇ ਹਾਂ ਤਾਂ ਜੋ ਇਹ ਪਤਾ ਲੱਗ ਸਕੇ ਕਿ ਦੇਸ਼ ਦੇ ਜਵਾਨ CSD ਚੈਨਲ ਰਾਹੀਂ ਡਿਜ਼ਾਇਰ ਖਰੀਦਣ ਤੋਂ ਬਾਅਦ ਕਿੰਨੀ ਬਚਤ ਕਰ ਸਕਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ CSD 'ਚ ਜਵਾਨਾਂ ਤੋਂ ਕੇਵਲ 14 ਫੀਸਦੀ ਹੀ GST ਲਿਆ ਜਾਂਦਾ ਹੈ।
3/6
ਮਾਰੁਤੀ ਸੁਜ਼ੂਕੀ ਡਿਜ਼ਾਇਰ ਦੇ 1.2 ਪੈਟਰੋਲ-ਮੈਨੂਅਲ ਵੈਰੀਅਂਟ LXI ਦੀ ਐਕਸ-ਸ਼ੋਰੂਮ ਕੀਮਤ 6 ਲੱਖ 83 ਹਜ਼ਾਰ 999 ਰੁਪਏ ਹੈ। ਇਸ ਕਾਰ ਦੀ CSD ਕੀਮਤ 6 ਲੱਖ 2 ਹਜ਼ਾਰ 923 ਰੁਪਏ ਹੈ। ਇਸ ਤਰੀਕੇ ਨਾਲ ਦੋਵੇਂ ਕੀਮਤਾਂ ਵਿਚ 81 ਹਜ਼ਾਰ ਰੁਪਏ ਦਾ ਅੰਤਰ ਹੈ।
4/6
ਪੈਟਰੋਲ-ਮੈਨੂਅਲ ਦੇ ZXI Plus ਵੈਰੀਅੰਟ ਦੀ ਕੀਮਤ ਵਿੱਚ ਸਭ ਤੋਂ ਵੱਧ ਅੰਤਰ ਵੇਖਣ ਨੂੰ ਮਿਲਦਾ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 9 ਲੱਖ 69 ਹਜ਼ਾਰ ਰੁਪਏ ਹੈ। ਜਦਕਿ ਇਸ ਦੀ CSD ਕੀਮਤ 8 ਲੱਖ 56 ਹਜ਼ਾਰ 498 ਰੁਪਏ ਹੈ। ਇਸ ਤਰ੍ਹਾਂ ਦੋਵਾਂ ਕੀਮਤਾਂ ਵਿਚ 1 ਲੱਖ 12 ਹਜ਼ਾਰ 502 ਰੁਪਏ ਦਾ ਅੰਤਰ ਹੈ।
5/6
ਸਭ ਤੋਂ ਵੱਧ 1.2 L CNG- ਮੈਨੂਅਲ ਦੇ ZXI ਵੈਰੀਅਂਟ ਦੀ ਕੀਮਤ ਵਿੱਚ ਅੰਤਰ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 9.89 ਲੱਖ ਰੁਪਏ ਹੈ ਤੇ CSD ਕੀਮਤ 8.74 ਲੱਖ ਰੁਪਏ ਹੈ। ਇਸ ਵੈਰੀਅਂਟ ਦੀ ਕੀਮਤ ਵਿੱਚ 1 ਲੱਖ 14 ਹਜ਼ਾਰ 316 ਰੁਪਏ ਦਾ ਅੰਤਰ ਹੈ।
6/6
ਮਾਰੂਤੀ ਡਿਜ਼ਾਇਰ ਨਵੇਂ ਡਿਜ਼ਾਈਨ ਅਤੇ ਆਧੁਨਿਕ ਫੀਚਰਸ ਨਾਲ ਆਈ ਹੈ। ਇਸ ਗੱਡੀ ਦੇ ਫਰੰਟ ਤੇ ਰੀਅਰ ਦੋਵੇਂ ਪਾਸਿਆਂ LED ਲਾਈਟਸ ਦੀ ਵਰਤੋਂ ਕੀਤੀ ਗਈ ਹੈ। ਗੱਡੀ 'ਚ 15-ਇੰਚ ਦੇ ਡੁਅਲ-ਟੋਨ ਅਲੋਏ ਵ੍ਹੀਲਸ ਦਿੱਤੇ ਗਏ ਹਨ। ਕਾਰ ਦੀ ਸ਼ੇਪ ਪੁਰਾਣੀ ਤੁਲਨਾ ਵਿੱਚ ਹੋਰ ਵਧੀਆ ਅਤੇ ਆਕਰਸ਼ਕ ਬਣਾਈ ਗਈ ਹੈ।
Sponsored Links by Taboola