Car Care Tips: ਗਰਮੀਆਂ ’ਚ ਆਪਣੀ ਕਾਰ ਸਹੀ ਰੱਖਣ ਲਈ ਹੁਣੇ ਚੈੱਕ ਕਰੋ ਇਹ ਸਭ…
ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਕਾਰ ਦੀ ਸਰਵਿਸ ਜ਼ਰੂਰ ਕਰਵਾ ਲਵੋ, ਨਹੀਂ ਤਾਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਝ ਤੁਹਾਡੀ ਕਾਰ ਪੂਰੀ ਤਰ੍ਹਾਂ ਫ਼ਿੱਟ ਰਹੇਗੀ।
Download ABP Live App and Watch All Latest Videos
View In Appਆਪਣੀ ਕਾਰ ਦੇ AC ਦੀ ਸਰਵਿਸ ਜ਼ਰੂਰ ਕਰਵਾਓ। ਜੇ ਗੈਸ ਘਟ ਗਈ ਹੋਵੇ, ਤਾਂ ਉਹ ਜ਼ਰੂਰ ਭਰਵਾ ਲਵੋ। ਰੈਡੀਏਟਰ ਦੀ ਸਫ਼ਾਈ ਕਰਵਾ ਲੈਣੀ ਵੀ ਲਾਹੇਵੰਦ ਰਹਿੰਦੀ ਹੈ। ਕੋਸ਼ਿਸ਼ ਕਰੋ ਕਿ ਇਹ ਸਭ ਅਧਿਕਾਰਤ ਸਰਵਿਸ ਸੈਂਟਰ ਤੋਂ ਹੀ ਕਰਵਾਓ। ਇੰਝ ਗਰਮੀਆਂ ਦੇ ਮੌਸਮ ’ਚ AC ਜਾਂ ਰੈਡੀਏਟਰ ਦੀ ਖ਼ਰਾਬੀ ਹੋਣ ਤੋਂ ਬਚਾਅ ਰਹਿੰਦਾ ਹੈ।
ਕੂਲੈਂਟ ਦੀ ਮਾਤਰਾ ਨੂੰ ਜ਼ਰੂਰ ਠੀਕ ਰੱਖੋ ਕਿਉਂਕਿ ਕਾਰ ਦਾ ਇੰਜਣ ਇਸੇ ਨਾਲ ਹੀ ਠੰਢਾ ਰਹਿੰਦਾ ਹੈ। ਲੰਮੀ ਯਾਤਰਾ ਵੇਲੇ ਇਨ੍ਹਾਂ ਸਾਰੀਆਂ ਗੱਲਾਂ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
ਇੰਜਣ ਆੱਇਲ ਦੀ ਮਾਤਰਾ ਸਹੀ ਰੱਖੋ। ਜੇ ਉਹ ਕਾਲਾ ਹੋ ਗਿਆ ਹੈ, ਤਾਂ ਦੋਬਾਰਾ ਫ਼ਿਲ ਕਰਵਾ ਲਵੋ; ਜੇ ਉਸ ਦਾ ਰੰਗ ਜ਼ਿਆਦਾ ਨਹੀਂ ਬਦਲਿਆ ਹੈ, ਤਾਂ ਉਸ ਨੂੰ ਟੌਪ ਅੱਪ ਕਰਵਾ ਲਵੋ। ਇੰਜਣ ਆੱਇਲ ਫ਼ਿਲਟਰ ਨਵਾਂ ਬਦਲ ਲੈਣਾ ਚਾਹੀਦਾ ਹੈ; ਜੋ ਕਾਰ ਦੀ ਸਿਹਤ ਲਈ ਠੀਕ ਰਹਿੰਦਾ ਹੈ।
ਕਾਰ ਦੇ ਰੈਡੀਏਟਰ ਦਾ ਪੱਖਾ ਜ਼ਰੂਰ ਚੈੱਕ ਕਰ ਲਵੋ; ਕੀ ਉਹ ਇੰਜਣ ਦੇ ਗਰਮ ਹੋਣ ’ਤੇ ਚੱਲਦਾ ਹੈ ਜਾਂ ਨਹੀਂ, ਇਸ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ।