5 ਲੱਖ ਤੱਕ ਦੇ ਬਜਟ ’ਚ ਸ਼ਾਨਦਾਰ ਕਾਰਾਂ, ਇੰਜਣ ਤੇ ਫ਼ੀਚਰਜ਼ ਵੀ ਬੈਸਟ
1/6
ਜੇ ਤੁਸੀਂ 5 ਲੱਖ ਰੁਪਏ ਤੱਕ ਦੇ ਬਜਟ ਵਿੱਚ ਕੋਈ ਕਾਰ ਖ਼ਰੀਦਣੀ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਵਿੱਚੋਂ ਕੋਈ ਚੁਣ ਸਕਦੇ ਹੋ: ਇਨ੍ਹਾਂ ਦੇ ਇੰਜਣ ਤੇ ਫ਼ੀਚਰਜ਼ ਵੀ ਬਹੁਤ ਵਧੀਆ ਹਨ।
2/6
Renault Kwid: ਇਸ ਵਿੱਚ 799CC ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 25.17 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ। ਨਵੀਂ ਕਵਿੱਡ ਦੇ ਸਾਰੇ ਵੇਰੀਐਂਟਸ ਵਿੱਚ ਡ੍ਰਾਈਵਰ ਸਾਈਡ ਏਅਰਬੈਗ, EBD ਨਾਲ ABS, ਸਪੀਡ ਅਲਰਟ ਸਿਸਟਮ, ਸੀਟ ਬੈਲਟ ਰੀਮਾਈਂਡਰ ਤੇ ਰਿਵਰਸ ਪਾਰਕਿੰਗ ਸੈਂਸਰਜ਼ ਜਿਹੇ ਖ਼ਾਸ ਫ਼ੀਚਰਜ਼ ਦਿੱਤੇ ਗਏ ਹਨ। ਇਸ ਕਾਰ ਦੀ ਸ਼ੁਰੂਆਤੀ ਕੀਮਤ 2.83 ਲੱਖ ਰੁਪਏ ਹੈ।
3/6
Datsun Redi-Go: ਇਸ ਕਾਰ ਵਿੱਚ 0.8 ਲਿਟਰ ਦਾ ਪੈਟਰੋਲ ਇੰਜਣ ਹੈ, ਜੋ 54 PS ਦੀ ਪਾਵਰ ਜੈਨਰੇਟ ਕਰਦਾ ਹੈ ਇਸ ਦੀ ਮਾਈਲੇਜ 22.7 ਕਿਲੋਮੀਟਰ ਪ੍ਰਤੀ ਲਿਟਰ ਤੱਕ ਦੀ ਮਾਈਲੇਜ ਦਿੰਦੀ ਹੈ। EBD ਨਾਲ ABS, ਡ੍ਰਾਈਵਰ ਸਾਈਡ ਏਅਰਬੈਗ, ਸੀਟ ਬੈਲਟ ਰੀਮਾਈਂਡਰ, ਰੀਅਰ ਪਾਰਕਿੰਗ ਸੈਂਸਰਜ਼ ਤੇ ਸਪੀਡ ਵਾਰਨਿੰਗ ਸਿਸਟਮ ਫ਼ੀਚਰਜ਼ ਦਿੱਤੇ ਗਏ ਹਨ। ਇਸ ਦੀ ਸ਼ੁਰੂਆਤੀ ਕੀਮਤ 2.80 ਲੱਖ ਰੁਪਏ ਹੈ।
4/6
Hyundai Santro: ਇਸ ਦੇ ਤਿੰਨ ਸਿਲੰਡਰ ਇੰਜਣ ਦੀ ਪਾਵਰ 58bhp ਹੈ ਤੇ 84Nm ਦਾ ਟੌਰਕ ਜੈਨਰੇਟ ਕਰਦਾ ਹੈ। ਸੈਂਟਰੋ ’ਚ 5–ਸਪੀਡ ਤੇ ਏਐੱਮਟੀ ਗੀਅਰ–ਬਾੱਕਸ ਦੇ ਆਪਸ਼ਨ ਹੈ। ਕਾਰ ਵਿੱਚ 17.64 CM ਦਾ ਟੱਚ ਸਕ੍ਰੀਨ AV ਫ਼ੀਚਰ ਦਿੱਤਾ ਗਿਆ ਹੈ; ਜੋ ਸਮਾਰਟਫ਼ੋਨ ਕੁਨੈਕਟੀਵਿਟੀ ਦੀ ਸਪੋਰਟ ਕਰਦਾ ਹੈ। ਇਸ ਕਾਰ ਦੀ 30.5 ਕਿਲੋਮੀਟਰ ਤੱਕ ਦੀ ਮਾਈਲੇਜ ਦਾ ਦਾਅਵਾ ਕੀਤਾ ਗਿਆ ਹੈ। ਇਸ ਦੀ ਕੀਮਤ 4,63,190 ਰੁਪਏ ਤੋਂ ਲੈ ਕੇ 5,99,900 ਰੁਪਏ ਤੱਕ ਹੈ।
5/6
Maruti Suzuki WagonR: ਇਸ ਦੇ 1 ਲਿਟਰ ਇੰਜਣ ਵਾਲੇ ਵੇਰੀਐਂਟ ਦੀ ਸ਼ੁਰੂਆਤੀ ਕੀਮਤ 4,45,000 ਰੁਪਏ ਹੈ। ਇਸ ਕਾਰ ਦੇ ਟੌਪ ਐਂਡ ਵੇਰੀਐਂਟ ਦੀ ਕੀਮਤ 5,95,800 ਰੁਪਏ ਤੱਕ ਹੈ।
6/6
Nissan Magnite: ਪੰਜ ਲੱਖ ਰੁਪਏ ਦੇ ਬਜਟ ਵਿੱਚ ਇਹ ਸਬ ਕੰਪੈਕਟ ਐਸਯੂਵੀ ਮਿਲਣਾ ਵੱਡੀ ਗੱਲ ਹੈ। ਇਸ ਕਾਰ ਦੀਆਂ ਹੁਣ ਤੱਕ 10,000 ਬੁਕਿੰਗਜ਼ ਹੋ ਚੁੰਕੀਆਂ ਹਨ। ਮੈਗਨਾਈਟ ਦਾ 1.0 ਲਿਟਰ ਪੈਟਰੋਲ ਇੰਜਣ 71 hp ਦੀ ਪਾਵਰ ਤੇ 96 Nm ਦਾ ਟੌਰਕ ਜੈਨਰੇਟ ਕਰਦਾ ਹੈ। 1.0 ਮੀਟਰ ਟਰੋਚਾਰਜਡ ਪੈਟਰੋਲ ਇੰਜਣ 100 hp ਦੀ ਪਾਵਰ ਤੇ 160 Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਦੀ ਮਾਈਲੇਜ 18.75 ਕਿਲੋਮੀਟਰ ਪ੍ਰਤੀ ਲਿਟਰ ਤੋਂ 20 ਕਿਲੋਮੀਟਰ ਪ੍ਰਤੀ ਲਿਟਰ ਤੱਕ ਹੈ। ਇਸ ਕਾਰ ਦੀ ਕੀਮਤ 4.99 ਲੱਖ ਤੋਂ ਸ਼ੁਰੂ ਹੁੰਦੀ ਹੈ।
Published at :
Tags :
Auto