Kia Sonet ਕੰਪੈਕਟ SUV ਭਾਰਤ 'ਚ ਲਾਂਚ, ਮਿਲਣਗੇ ਜ਼ਬਰਦਸਤ ਲੁੱਕ ਦੇ ਨਾਲ ਸ਼ਾਨਦਾਰ ਫੀਚਰਸ
ਕੀਆ ਸੋਨੈਟ: ਸੈਫਟੀ ਫੀਚਰਸ: ਕੀਆ ਦੀ ਇਸ ਕਾਰ ਨੂੰ ਸੈਫਟੀ ਦੇ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਸੈਫਟੀ ਦੇ ਲਿਹਾਜ਼ ਤੋਂ ਵੇਖੀਏ ਤਾਂ 6 ਏਅਰਬੈਗਸ ਹਨ। ਇਸ ਦੇ ਨਾਲ ਹੀ ਐਂਟੀ-ਲੌਕ ਬ੍ਰੇਕਿੰਗ ਸਿਸਟਮ ਯਾਨੀ ਏਬੀਐਸ ਦੇ ਨਾਲ ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟ੍ਰੀਬਿਊਸ਼ਨ ਵੀ ਹੈ। ਕਾਰ ਵਿਚ ਬਹੁਤ ਆਧੁਨਿਕ ਫੀਚਰਸ ਹਨ ਜਿਵੇਂ ਕਿ ਫਰੰਟ ਤੇ ਰੀਅਰ ਪਾਰਕਿੰਗ ਸੈਂਸਰ, ਪ੍ਰੋਜੈਕਟਰ ਫੋਗ ਲੈਂਪ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਆਟੋ ਹੈੱਡਲੈਂਪਸ, ISOFIX ਚਾਈਲਡ ਸੀਟ ਐਂਕਰਿੰਗ ਪੁਆਇੰਟ, ਬ੍ਰੇਕ ਅਸਿਸਟ (BA), ਇਲੈਕਟ੍ਰਾਨਿਕ ਸਟੈਬਿਲੀਟੀ ਕੰਟ੍ਰੋਲ (ESC), ਹਿਸ ਅਸੀਸਟ ਕੰਟ੍ਰੋਲ (HAC) ਜਿਹੇ ਆਧੁਨਿਕ ਫੀਚਰਸ ਹਨ।
Download ABP Live App and Watch All Latest Videos
View In Appਇੰਜਨ: Kia Sonet 'ਚ ਦੋ ਪੈਟਰੋਲ ਇੰਜਨ ਆਪਸ਼ਨ 1.2 ਲੀਟਰ ਤੇ 1.0 ਲੀਟਰ ਟਰਬੋ ਜੀਡੀਆਈ ਉਪਲਬਧ ਹਨ। ਡੀਜ਼ਲ ਇੰਜਨ ਆਪਸ਼ਨ 1.5 ਲਿਟਰ ਦੀ ਟਰਬੋ ਹੋਵੇਗਾ। ਟ੍ਰਾਂਸਮਿਸ਼ਨ ਆਪਸ਼ਨ 5 ਸਪੀਡ ਮੈਨੂਅਲ, 6 ਸਪੀਡ ਮੈਨੂਅਲ, 6 ਸਪੀਡ ਆਟੋਮੈਟਿਕ ਤੇ 7 ਸਪੀਡ DCT ਮਿਲਣਗੇ। ਇਸ ਦੇ ਨਾਲ ਹੀ 6 ਸਪੀਡ IMT ਟ੍ਰਾਂਸਮਿਸ਼ਨ ਟੈਕਨਾਲੋਜੀ ਵੀ ਮਿਲੇਗੀ।
ਇੰਟੀਰਿਅਰ ਦੀ ਗੱਲ ਕਰੀਏ ਤਾਂ ਸੋਨੈਟ 'ਚ ਸੈਲਟੋਸ ਵਾਲੀ ਇੱਕ ਵੱਡੀ 10.25 ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਨਾਲ ਐਂਡਰਾਇਡ ਆਟੋ ਤੇ ਐਪਲ ਕਾਰਪਲੇ ਕਨੈਕਟੀਵਿਟੀ ਹੋਏਗੀ। ਇੰਸਟ੍ਰੂਮੈਂਟ ਕਲੱਸਟਰ ਤੇ ਸੈਗਮੈਂਟ ਦਾ ਪਹਿਲਾ 360 ਡਿਗਰੀ ਕੈਮਰਾ ਅਤੇ ਸਨਰੂਫ ਦਿੱਤਾ ਜਾ ਸਕਦਾ ਹੈ।
ਗਾਹਕਾਂ ਨੂੰ ਡੈਸ਼ਬੋਰਡ ਵਿੱਚ ਯੂਵੀਓ ਕਨੈਕਟੀਵਿਟੀ ਦਾ ਆਪਸ਼ਨ ਮਿਲੇਗਾ। ਇਸ ਵਿੱਚ ਗਾਹਕਾਂ ਨੂੰ ਨਾ ਸਿਰਫ ਲਾਈਵ ਟ੍ਰੈਫਿਕ ਜਾਣਕਾਰੀ ਮਿਲੇਗੀ, ਬਲਕਿ ਇਹ ਓਵਰ-ਦ-ਏਅਰ (ਓਟੀਏ) ਨਕਸ਼ੇ ਦੇ ਅਪਡੇਟਸ ਵਰਗੇ ਫੀਚਰਸ ਵੀ ਮਿਲਣਗੇ। ਇਸ ਵਿੱਚ ਇਲੈਕਟ੍ਰਿਕ ਸਨਰੂਫ, ਫਰੰਟ ਵੈਂਟੀਲੇਟੇਡ ਸੀਟਸ ਦਿੱਤੀਆਂ ਗਈਆਂ ਹਨ। ਇਹ ਕਨੈਕਟਿਡ ਕਾਰ ਨੂੰ ਸਮਾਰਟਵਾਚ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।
ਡਿਜ਼ਾਇਨ ਦੀ ਗੱਲ ਕਰੀਏ ਤਾਂ ਸੋਨੈਟ ਆਪਣੇ ਕਾਨਸੈਪਟ ਮਾਡਲ ਨਾਲ ਬਿਲਕੁਲ ਮਿਲਦੀ-ਜੁਲਦੀ ਹੋਵੇਗੀ। ਜਿਸ ਨੂੰ ਆਟੋ ਐਕਸਪੋ 2020 ਵਿੱਚ ਪੇਸ਼ ਕੀਤਾ ਗਿਆ ਸੀ। ਸਬ-4 ਮੀਟਰ ਐਸਯੂਵੀ ਵਿਚ ਐਲਈਡੀ ਹੈੱਡਲੈਂਪਸ ਦੇ ਨਾਲ LED DRLs ਅਤੇ ਸਿਗਨੇਚਰ ਟਾਇਰ-ਨੌਜ਼ ਗਰਿੱਲ ਦਿੱਤੀ ਜਾਏਗੀ। ਫੀਚਰ ਦੇ ਤੌਰ 'ਤੇ ਇਸ ਵਿੱਚ ਕਨੈਕਟਿਡ ਟੈਲ ਲੈਂਪਸ ਤੇ ਬੰਪਰ ਦੇ ਸਾਈਡ 'ਚ ਫੋਕਸ ਐਕਜ਼ੋਸਟ ਟਿਪਸ ਦਿੱਤੇ ਜਾਂਣਗੇ।
ਫੀਚਰਸ: ਕੰਪਨੀ ਦਾ ਦਾਅਵਾ ਹੈ ਕਿ Sonet 'ਚ ਕਈ ਸੈਗਮੇਂਟ ਫਾਸਟ ਫੀਚਰਸ ਮਿਲਣਗੇ। ਸੋਨੈਟ 'ਚ ਬੋਸ ਦਾ ਸੱਤ ਸਪੀਕਰਾਂ ਵਾਲਾ ਸਾਊਂਡ ਸਿਸਟਮ ਹੈ। ਇਸ ਦੇ ਨਾਲ ਹੀ, ਇਸ ਐਸਯੂਵੀ 'ਚ 10.25 ਇੰਚ ਦੀ ਐਚਡੀ ਸਕਰੀਨ ਦਿੱਤੀ ਗਈ ਹੈ। ਕਾਰ ਦੇ ਡੈਸ਼ਬੋਰਡ ਨੂੰ ਵੇਖ ਕੇ ਤੁਹਾਨੂੰ ਸੈਲਟੋਸ ਦੀ ਯਾਦ ਆ ਸਕਦੀ ਹੋ।
ਕੀਆ ਮੋਟਰਜ਼ ਨੇ ਭਾਰਤ ਵਿੱਚ ਆਪਣੀ ਸਭ ਤੋਂ ਵਧ ਉਡੀਕੀ ਜਾਣ ਵਾਲੀ ਐਸਯੂਵੀ ਕਾਰ ਸੋਨੈਟ ਨੂੰ ਪੇਸ਼ ਕੀਤਾ ਹੈ। ਕੀਆ ਇਸ ਕਾਰ ਦੇ ਜ਼ਰੀਏ ਤਿਉਹਾਰਾਂ ਦੇ ਮੌਸਮ ਨੂੰ ਹੋਰ ਰੰਗੀਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਕੋਰੋਨਾ ਕਰਕੇ ਵਾਹਨਾਂ ਦੀ ਵਿਕਰੀ ਨਿਸ਼ਚਤ ਤੌਰ 'ਤੇ ਕੁਝ ਮੱਠੀ ਹੈ। ਅਨੁਮਾਨ ਹੈ ਕਿ ਇਸ ਕਾਰ ਦੀ ਕੀਮਤ 8 ਤੋਂ 13 ਲੱਖ ਦੇ ਵਿੱਚ ਹੋ ਸਕਦੀ ਹੈ। ਕੰਪਨੀ ਨੇ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਇਨ੍ਹਾਂ ਨਾਲ ਹੋਏਗਾ ਮੁਕਾਬਲਾ: ਸੋਨੈਟ ਨੂੰ ਭਾਰਤੀ ਬਾਜ਼ਾਰ ਵਿਚ ਸਤੰਬਰ 2020 ਤਕ ਲਾਂਚ ਕੀਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ ਵਿਚ ਇਸਦਾ ਮੁਕਾਬਲਾ Maruti Suzuki Vitara Brezza, Hyundai Venue, Tata Nexon, Mahindra XUV300 ਤੇ Ford Ecosport ਨਾਲ ਹੋਵੇਗਾ।
- - - - - - - - - Advertisement - - - - - - - - -