Tata Nexon ਤੇ Tata Altroz ਦੇ ਆ ਗਏ ਡਾਰਕ ਐਡੀਸ਼ਨ
ਦੇਸ਼ ਦੀ ਮੋਹਰੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਅੱਜ ਆਪਣੀ ਮਸ਼ਹੂਰ ਗੱਡੀਆਂ Tata Nexon ਤੇ Tata Altroz ਦਾ ਡਾਰਕ ਐਡੀਸ਼ਨ ਲਾਂਚ ਕਰਨ ਜਾ ਰਹੀ ਹੈ। ਇਹ ਮਾਡਲ ਡੀਲਰਸ਼ਿਪ 'ਤੇ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਜੇ ਰਿਪੋਰਟਾਂ ਦੀ ਮੰਨੀਏ ਤਾਂ ਡੀਲਰਾਂ ਨੇ ਉਨ੍ਹਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਡਾਰਕ ਐਡੀਸ਼ਨ ਕਾਰ ਦੇ ਟਾਪ-ਐਂਡ ਵੇਰੀਐਂਟ 'ਤੇ ਅਧਾਰਤ ਹੋਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਟੈਂਡਰਡ ਵੇਰੀਐਂਟ ਤੋਂ 20,000 ਰੁਪਏ ਵੱਧ ਖਰਚਾ ਆਵੇਗਾ। ਦੋਵਾਂ ਮਾਡਲਾਂ 'ਚ ਅਲਟਾਸ ਬਲੈਕ ਪੇਂਟ ਸਕੀਮ ਤੇ ਗਲਾਸ ਬਲੈਕ ਅਲੋਏ ਵਹੀਲ ਦਿੱਤੇ ਜਾ ਸਕਦੇ ਹਨ।
Download ABP Live App and Watch All Latest Videos
View In AppTata Nexon ਡਾਰਕ ਐਡੀਸ਼ਨ ਦਾ ਫਰੰਟ ਗ੍ਰਿਲ, ਲੋਅਰ ਬੰਪਰ ਤੇ ਫੋਗ ਲੈਂਪ ਹਾਊਸਿੰਗ 'ਤੇ ਬਲੈਕ ਫਿਨਿਸ਼ ਹੋਵੇਗਾ। ਇਸ ਦੇ ਕਾਲੇ ਅਲੋਏ ਪਹੀਏ ਕਾਰ ਨੂੰ ਸਪੋਰਟੀ ਲੁੱਕ ਦੇਣਗੇ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇੱਥੇ ਪੂਰੀ ਤਰ੍ਹਾਂ ਬਲੈਕ ਡੈਸ਼ਬੋਰਡ ਹੋਵੇਗਾ ਤੇ ਸੀਟਾਂ ਤੇ ਡੋਰ ਪੈਡਸ ਨੂੰ ਡਾਰਕ ਸ਼ੇਡ ਦਿੱਤਾ ਜਾਵੇਗਾ।
ਇਸ 'ਚ ਆਟੋਮੈਟਿਕ ਹੈੱਡਲੈਂਪਸ, ਰੇਨ ਸੈਂਸਿੰਗ ਵਾਈਪਰਸ, 8-ਸਪੀਕਰ ਹਰਮਨ ਆਡੀਓ ਸਿਸਟਮ, 6 ਵੇਅ ਐਡਜਸਟੇਬਲ ਡਰਾਈਵਰ ਸੀਟ, 6 ਵੇਅ ਐਡਜਸਟੇਬਲ ਡਰਾਈਵਰ ਸੀਟ, ਪ੍ਰੀਮੀਅਮ ਲੈਦਰ ਸੀਟ, ਕੂਲਡ ਗਲੋਵਬਾਕਸ, ਪਾਵਰਡ ਸਨਰੂਫ ਅਤੇ ਮਲਟੀ-ਡਰਾਈਵ ਮੋਡ ਵਰਗੇ ਫੀਚਰਸ ਮਿਲਣਗੇ।
Tata Altroz ਦੇ ਡਾਰਕ ਐਡੀਸ਼ਨ ਨੂੰ ਵੀ ਬਲੈਕ ਗਰਿਲ ਅਤੇ ਲੋਅਰ ਬੰਪਰ ਮਿਲੇਗਾ। ਸਾਹਮਣੇ ਵਾਲੇ ਫੇਂਡਰਸ 'ਤੇ ਵਿਸ਼ੇਸ਼ ਡਾਰਕ ਬੈਜਿੰਗ ਦਿਖਾਈ ਦੇਵੇਗੀ। ਅਲੋਏ ਵਹੀਲ ਦੇ ਸਾਈਜ਼ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਹਾਲਾਂਕਿ ਇਨ੍ਹਾਂ 'ਚ ਨਿਸ਼ਚਿਤ ਤੌਰ 'ਤੇ ਬਲੈਕ ਟ੍ਰੀਟਮੈਂਟ ਜ਼ਰੂਰ ਦਿੱਤਾ ਜਾਵੇਗਾ।
ਅੰਦਰੂਨੀ ਹਿੱਸੇ 'ਚ ਲੈਦਰ ਦੀਆਂ ਸੀਟਾਂ, ਡੋਰ ਪੈਡ ਤੇ ਡੈਸ਼ਬੋਰਡ ਕਾਲੇ ਰੰਗ 'ਚ ਰਹਿਣਗੇ। ਕਾਰ 'ਚ ਆਟੋ ਹੈੱਡਲੈਂਪਸ, ਰੇਨ ਸੈਂਸਿੰਗ ਵਾਈਪਰਸ, ਸਟੀਰਿੰਗ ਮਾਉਂਟਿਡ ਕੰਟਰੋਲਸ, ਵਿਅਰੇਬਲ ਕੀ, ਐਂਬੀਏਂਟ ਲਾਈਟਿੰਗ, ਕਲਾਈਮੇਟ ਕੰਟਰੋਲ, ਫਰੰਟ ਅਤੇ ਰੀਅਰ ਆਰਮਸੈਟਸ ਤੇ ਰੀਅਰ ਏ.ਸੀ. ਜਿਹੇ ਫੀਚਰਸ ਮਿਲਣਗੇ।
Tata Nexon ਤੇ Tata Altroz ਦੋਵਾਂ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਹੋਵੇਗਾ। ਟਾਟਾ ਨੈਕਸਨ ਡਾਰਕ ਐਡੀਸ਼ਨ 'ਚ 1.5 ਲੀਟਰ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜਨ ਹੈ। ਦੂਜੇ ਪਾਸੇ ਟਾਟਾ ਅਲਟ੍ਰੋਜ਼ ਡਾਰਕ ਐਡੀਸ਼ਨ 'ਚ 1.2 ਲੀਟਰ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜਣ ਵਰਤੇ ਗਏ ਹਨ। ਪੈਟਰੋਲ ਇੰਜਨ 86bhp ਦੀ ਪਾਵਰ ਅਤੇ 113Nm ਟਾਰਕ ਜਨਰੇਟ ਕਰਦਾ ਹੈ, ਜਦਕਿ ਡੀਜ਼ਲ ਇੰਜਣ 90bhp ਦੀ ਪਾਵਰ ਤੇ 200Nm ਟਾਰਕ ਜਨਰੇਟ ਕਰਦਾ ਹੈ।