Car Scratch Removal: ਕਾਰ 'ਤੇ ਪਾਏ ਸਕ੍ਰੈਚ ਨੂੰ ਦੇਖ ਨਾ ਹੋਵੋ ਪ੍ਰੇਸ਼ਾਨ...ਇਨ੍ਹਾਂ ਘਰੇਲੂ ਨੁਸਖਿਆਂ ਨਾਲ ਮਿੰਟਾਂ ‘ਚ ਕਰੋ ਠੀਕ

Car Tips:ਜੇਕਰ ਕੋਈ ਕਾਰ ਤੇ ਝਰੀਟ ਮਾਰ ਜਾਂਦਾ ਹੈ ਤਾਂ ਦਿਲ ਮੂੰਹ ਨੂੰ ਆ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕਾਰ ਤੇ ਸਕ੍ਰੈਚ ਆਉਣਾ ਇਕ ਆਮ ਗੱਲ ਹੈ। ਅੱਜ ਤੁਹਾਨੂੰ ਦੱਸਾਂਗੇ ਅਜਿਹੇ ਟਿਪਸ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਘਰ ਚ ਝਰੀਟਾਂ...

ਕਾਰ 'ਤੇ ਪਾਏ ਸਕ੍ਰੈਚ ਨੂੰ ਇੰਝ ਕਰੋ ਠੀਕ- image source freepik

1/6
ਕਾਰ 'ਤੇ ਲੱਗੇ ਸਕ੍ਰੈਚ ਨੂੰ ਹਟਾਉਣ ਲਈ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਹੀ ਆਪਣੇ ਘਰ ਨੂੰ ਸਾਫ਼ ਕਰਨ ਲਈ ਸਿਰਕੇ ਦੀ ਵਰਤੋਂ ਕਰ ਚੁੱਕੇ ਹੋਵੋ, ਪਰ ਤੁਸੀਂ ਇਸ ਨਾਲ ਆਪਣੀ ਕਾਰ ਵਿੱਚ ਸਕ੍ਰੈਚ ਵੀ ਠੀਕ ਕਰ ਸਕਦੇ ਹੋ।
2/6
ਇਸ ਦੇ ਲਈ ਅੱਧਾ ਕੱਪ ਪਾਣੀ ਲਓ ਅਤੇ ਉਸ 'ਚ ਬਰਾਬਰ ਮਾਤਰਾ 'ਚ ਸਿਰਕਾ ਮਿਲਾ ਲਓ। ਹੁਣ ਤਿਆਰ ਮਿਸ਼ਰਣ ਨੂੰ ਸਕ੍ਰੈਚ ਵਾਲੀ ਥਾਂ 'ਤੇ ਲਗਾਓ ਅਤੇ ਹੌਲੀ-ਹੌਲੀ ਰਗੜੋ। ਇਸ ਪ੍ਰਕਿਰਿਆ ਨੂੰ ਉਦੋਂ ਤੱਕ ਦੁਹਰਾਉਂਦੇ ਰਹੋ ਜਦੋਂ ਤੱਕ ਸਕ੍ਰੈਚ ਪੂਰੀ ਤਰ੍ਹਾਂ ਹਟ ਨਹੀਂ ਜਾਂਦੀ।
3/6
ਜੇਕਰ ਤੁਹਾਡੀ ਕਾਰ 'ਤੇ ਹਲਕਾ ਜਿਹਾ ਸਕ੍ਰੈਚ ਵੀ ਹੈ ਤਾਂ ਤੁਹਾਨੂੰ ਇਸ ਦੇ ਲਈ ਕਾਰ ਨੂੰ ਸਰਵਿਸ ਸੈਂਟਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਬੇਕਿੰਗ ਸੋਡੇ ਦੀ ਮਦਦ ਨਾਲ ਤੁਸੀਂ ਘਰ ‘ਚ ਹੀ ਕਾਰ ਦੇ ਸਕ੍ਰੈਚ ਨੂੰ ਦੂਰ ਕਰ ਸਕਦੇ ਹੋ।
4/6
ਬੇਕਿੰਗ ਸੋਡੇ ਦੀ ਮਦਦ ਨਾਲ ਕਾਰ ਦੇ ਸਕ੍ਰੈਚ ਨੂੰ ਵੀ ਸਾਫ਼ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਲਈ ਇਕ ਕੱਪ 'ਚ ਪਾਣੀ ਲਓ ਅਤੇ ਉਸ 'ਚ ਬੇਕਿੰਗ ਸੋਡਾ ਪਾਓ। ਹੁਣ ਸੂਤੀ ਕੱਪੜੇ ਦੀ ਮਦਦ ਨਾਲ ਤਿਆਰ ਮਿਸ਼ਰਣ ਨੂੰ ਸਕ੍ਰੈਚ 'ਤੇ ਲਗਾਓ ਅਤੇ ਰਗੜ ਕੇ ਸਾਫ਼ ਕਰ ਲਓ। ਜਦੋਂ ਸਕ੍ਰੈਚ ਹਟ ਜਾਵੇ ਤਾਂ ਸਾਫ਼ ਪਾਣੀ ਦੀ ਮਦਦ ਨਾਲ ਧੋ ਲਓ। ਇਸ ਤਰ੍ਹਾਂ ਕਾਰ 'ਤੇ ਲੱਗੇ ਸਕ੍ਰੈਚ ਆਸਾਨੀ ਨਾਲ ਦੂਰ ਹੋ ਜਾਣਗੇ।
5/6
ਜੇ ਤੁਸੀਂ ਸਰਵਿਸ ਸੈਂਟਰ ਦੇ ਖਰਚੇ ਤੋਂ ਬਚਣਾ ਚਾਹੁੰਦੇ ਹੋ ਜੇਕਰ ਤੁਹਾਡੀ ਕਾਰ ਵਾਰ-ਵਾਰ ਸਕ੍ਰੈਚ ਦਾ ਸ਼ਿਕਾਰ ਹੋ ਜਾਂਦੀ ਹੈ, ਤਾਂ ਤੁਸੀਂ ਘਰ ਵਿੱਚ ਸਕ੍ਰੈਚ ਰਿਮੂਵਰ ਕਿੱਟ ਦੀ ਵਰਤੋਂ ਕਰ ਸਕਦੇ ਹੋ।
6/6
ਸਕ੍ਰੈਚ ਰਿਮੂਵਰ ਕਿੱਟਾਂ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹਨ। ਇਸ ਦੀ ਵਰਤੋਂ ਵੀ ਬਹੁਤ ਆਸਾਨ ਹੈ। ਇਸ ਕਿੱਟ ਦੀ ਮਦਦ ਨਾਲ ਘਰ 'ਚ ਹੀ ਹਲਕੇ ਅਤੇ ਡੂੰਘੇ ਸਕ੍ਰੈਚ ਨੂੰ ਦੂਰ ਕੀਤਾ ਜਾ ਸਕਦਾ ਹੈ।
Sponsored Links by Taboola