Ducati Bike Launch: ਡੁਕਾਤੀ ਨੇ ਲਾਂਚ ਕੀਤੀ Monster ਬਾਈਕਸ ਦੀ ਨਵੀਂ ਰੇਂਜ, ਕੀਮਤ ਉਡਾ ਦੇਵੇਗੀ ਹੋਸ਼
ਡੁਕਾਤੀ ਨੇ ਭਾਰਤ 'ਚ ਆਪਣੀ ਨਵੀਂ ਰੇਂਜ ਮੌਨਸਟਰ ਲਾਂਚ ਕੀਤੀ ਹੈ। ਕੰਪਨੀ ਨੇ ਬਾਇਕ ਨੂੰ 10.99 ਲੱਖ ਰੁਪਏ (ਐਕਸ-ਸ਼ੋਅਰੂਮ) ਤੇ ਡੁਕਾਤੀ ਮੌਨਸਟਰ ਪਲੱਸ ਵੇਰੀਐਂਟ ਦੀ ਕੀਮਤ 11.24 ਲੱਖ ਰੁਪਏ ਦੇ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਹੈ।
Download ABP Live App and Watch All Latest Videos
View In Appਡੁਕਾਤੀ ਦੇਹ 25 ਸਾਲ ਪੁਰਾਣਾ ਮੌਨਸਟਰ ਬ੍ਰਾਂਡ ਨੂੰ ਪੂਰੀ ਦੁਨੀਆ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਡੁਕਾਤੀ ਦੀ ਨਵੀਂ ਰੇਂਜ ਬਹੁਤ ਹਲਕੀ ਤੇ ਕਾਂਪੈਕਟ ਹੈ, ਜੋ ਵਧੀਆ ਸਵਾਰੀ ਅਨੁਭਵ ਪ੍ਰਦਾਨ ਕਰੇਗੀ। ਆਓ ਜਾਣਦੇ ਹਾਂ ਇਸ ਦੇ ਫੀਚਰਸ ਬਾਰੇ।
ਮਿਲਣਗੇ ਇਹ ਫੀਚਰਸ: ਡੁਕਾਤੀ ਮੌਨਸਟਰ ਬਾਈਕ ਦੇ ਪਿਛਲੇ ਹਿੱਸੇ ਵਿੱਚ ਇੱਕ ਐਡਜਸਟੇਬਲ ਮੋਨੋਸ਼ੌਕ ਦਿੱਤਾ ਗਿਆ ਹੈ। ਇਸ ਨੂੰ ਨਵੇਂ 17 ਇੰਚ ਦੇ ਅਲੌਏ ਵ੍ਹੀਲਸ ਮਿਲੇ ਹਨ, ਜੋ ਪਹਿਲਾਂ ਨਾਲੋਂ ਹਲਕੇ ਹਨ। ਫਰੰਟ 'ਚ Brembo M4.32 4-ਪਿਸਟਨ ਮੋਨੋਬਲੌਕ ਕੈਲੀਪਰਸ ਹਨ ਜੋ ਦੋ 320 ਮਿਲੀਮੀਟਰ ਡਿਸਕ ਰੱਖਦੇ ਹਨ।
ਬਾਈਕ ਦੇ ਪਿਛਲੇ ਪਾਸੇ ਬ੍ਰੇਮਬੋ ਕੈਲੀਪਰ ਦੁਆਰਾ ਗ੍ਰਿਪ ਦਿੱਤੀ ਗਈ ਹੈ ਜੋ ਇੱਕ ਸਿੰਗਲ 245 ਮਿਲੀਮੀਟਰ ਡਿਸਕ ਹੈ। ਬਾਈਕ 'ਚ ਫਰੰਟ ਬ੍ਰੇਕ ਦੀ ਤਰ੍ਹਾਂ ਰੀਅਰ ਕੈਲੀਪਰ 'ਚ ਸਿੰਟਰਡ ਬ੍ਰੇਕ ਪੈਡ ਦਿੱਤੇ ਗਏ ਹਨ। ਇਹ ਬਲੈਕ ਵ੍ਹੀਲਸ ਤੇ ਏਵੀਏਟਰ ਗ੍ਰੇ ਦੇ ਨਾਲ ਡੁਕਾਤੀ ਰੈੱਡ ਤੇ ਡਾਰਕ ਸਟੀਲਥ ਦੇ ਨਾਲ ਨਾਲ ਜੀਪੀ ਰੈਡ ਵ੍ਹੀਲਸ ਕਲਰ ਆਪਸ਼ਨਸ ਵਿੱਚ ਉਪਲਬਧ ਹੈ।
ਦਮਦਾਰ ਇੰਜਣ: ਨਵਾਂ Monster ਮੋਟਰਸਾਈਕਲ 'ਚ ਨਵਾਂ 937 ਸੀਸੀ ਇੰਜਨ ਦਿੱਤਾ ਗਿਆ ਹੈ ਜੋ 111 ਹਾਰਸ ਪਾਵਰ ਦੀ ਪਾਵਰ ਪੈਦਾ ਕਰਦਾ ਹੈ ਅਤੇ ਨਾਲ ਹੀ 6,500 ਆਰਪੀਐਮ ਅਤੇ 93 ਐਨਐਮ ਦਾ ਵੱਧ ਤੋਂ ਵੱਧ ਟਾਰਕ ਪੈਦਾ ਕਰਦਾ ਹੈ।
ਬਾਈਕ ਦੇ ਤਿੰਨ ਵੱਖ-ਵੱਖ ਮੋਡ ਹਨ ਜਿਨ੍ਹਾਂ ਵਿੱਚ ਸਪੋਰਟ, ਅਰਬਨ ਤੇ ਟੂਰਿੰਗ ਸ਼ਾਮਲ ਹਨ। ਇਨ੍ਹਾਂ ਦੀ ਮਦਦ ਨਾਲ ਸਵਾਰ ਆਪਣੀ ਮਰਜ਼ੀ ਅਨੁਸਾਰ ਸਾਈਕਲ ਚਲਾ ਸਕਦੇ ਹਨ।
ਭਾਰਤ ਵਿੱਚ ਚੰਗੇ ਹੁੰਗਾਰੇ ਦੀ ਉਮੀਦ: ਡੁਕਾਤੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਬਿਪੁਲ ਚੰਦਰਾ ਨੇ ਕਿਹਾ, ਨਵੀਂ ਮੌਨਸਟਰ ਰੇਂਜ ਇੱਕ ਬਿਲਕੁਲ ਨਵੀਂ ਮੋਟਰਸਾਈਕਲ ਹੈ, ਜੋ ਕਿ ਸਪੋਰਟੀ, ਹਲਕੇ ਅਤੇ ਚਲਾਉਣ ਵਿੱਚ ਅਸਾਨ ਬਣਾਉਣ ਲਈ ਤਿਆਰ ਕੀਤੀ ਗਈ ਹੈ। ਤਾਂ ਜੋ ਨਵੇਂ ਰਾਈਜਰਸ ਦੇ ਨਾਲ-ਨਾਲ ਐਕਸਪੀਰਿਅੰਸ ਰਾਈਡਰਸ ਲਈ ਵੀ ਆਸਾਨੀ ਹੋ ਸਕੇ।
ਇਨ੍ਹਾਂ ਨਾਲ ਮੁਕਾਬਲਾ: ਡੁਕਾਤੀ ਮੌਨਸਟਰ ਬਾਈਕ ਭਾਰਤ ਵਿੱਚ Triumph Street Triple R ਅਤੇ Kawasaki Z900 ਵਰਗੀਆਂ ਦਮਦਾਰ ਬਾਈਕਾਂ ਨਾਲ ਮੁਕਾਬਲਾ ਕਰੇਗੀ। ਦੱਸ ਦੇਈਏ ਕਿ ਰਾਈਡਿੰਗ ਦੇ ਮਾਮਲੇ ਵਿੱਚ ਇਹ ਬਹੁਤ ਸਾਰੇ ਗਾਹਕਾਂ ਨੂੰ ਆਕਰਸ਼ਤ ਕਰਦੇ ਹਨ। ਕੰਪਨੀ ਅਗਲੇ ਮਹੀਨੇ ਤੋਂ ਨਵੀਂ ਡੁਕਾਤੀ ਮੌਨਸਟਰ ਦੀ ਸਪੁਰਦਗੀ ਸ਼ੁਰੂ ਕਰ ਦੇਵੇਗੀ।