BMW i5 M60 xDrive EV ਲਾਂਚ, ਸਿੰਗਲ ਚਾਰਜਿੰਗ 'ਚ ਮਿਲੇਗੀ 516 ਕਿਲੋਮੀਟਰ ਦੀ ਰੇਂਜ
BMW i5 EV ਵਿੱਚ 81.2 kWh ਦਾ ਬੈਟਰੀ ਪੈਕ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 516 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਕਾਰ 'ਚ ਇਲੈਕਟ੍ਰਿਕ ਆਲ ਵ੍ਹੀਲ ਡਰਾਈਵ ਸਿਸਟਮ ਦੇ ਨਾਲ ਡਿਊਲ ਮੋਟਰ ਲੇਆਉਟ ਲਗਾਇਆ ਗਿਆ ਹੈ।
Download ABP Live App and Watch All Latest Videos
View In Appਕਾਰ ਖਰੀਦਣ ਦੇ ਨਾਲ-ਨਾਲ BMW ਵਾਲਬਾਕਸ ਚਾਰਜਰ ਵੀ ਦਿੱਤਾ ਗਿਆ ਹੈ, ਜਿਸ ਨੂੰ ਘਰ 'ਚ ਵੀ ਲਗਾਇਆ ਜਾ ਸਕਦਾ ਹੈ। ਕਾਰ 'ਚ 22 kW AC ਚਾਰਜਿੰਗ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
ਇਹ BMW ਕਾਰ 3.8 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ। ਇਸ ਕਾਰ ਦੀ ਟਾਪ-ਸਪੀਡ 230 kmph ਹੈ। BMW ਦੀ ਇਹ EV 601 hp ਦੀ ਪਾਵਰ ਜਨਰੇਟ ਕਰਦੀ ਹੈ ਅਤੇ 795 Nm ਦਾ ਟਾਰਕ ਦਿੰਦੀ ਹੈ।
BMW i5 ਵਿੱਚ 12.3-ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੈ। ਇਸ ਤੋਂ ਇਲਾਵਾ ਗੱਡੀ 'ਚ 14.9 ਇੰਚ ਦਾ ਇੰਫੋਟੇਨਮੈਂਟ ਸਿਸਟਮ ਵੀ ਲਗਾਇਆ ਗਿਆ ਹੈ।
ਇਸ ਕਾਰ 'ਚ 360 ਡਿਗਰੀ ਕੈਮਰਾ, 4 ਜ਼ੋਨ ਕਲਾਈਮੇਟ ਕੰਟਰੋਲ, ਐਂਬੀਅੰਟ ਲਾਈਟਿੰਗ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਸ ਲਗਜ਼ਰੀ ਕਾਰ 'ਚ ਪੈਨੋਰਮਾ ਸਕਾਈਰੂਫ ਵੀ ਲਗਾਇਆ ਗਿਆ ਹੈ।