ਇੱਕ ਵਾਰ ਚਾਰਜ ਕਰ ਲਓ 600 ਕਿਲੋਮੀਟਰ ਤੋਂ ਵੱਧ ਚੱਲ ਜਾਂਦੀਆਂ ਨੇ ਇਹ ਕਾਰਾਂ, ਦੇਖੋ ਸੂਚੀ
BYD ਸੀਲ ਜ਼ਿਆਦਾ ਰੇਂਜ ਦੀ ਪੇਸ਼ਕਸ਼ ਕਰਨ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 650 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਹ ਕਾਰ 3.8 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ। BYD ਸੀਲ ਦੀ ਐਕਸ-ਸ਼ੋਰੂਮ ਕੀਮਤ 41 ਲੱਖ ਰੁਪਏ ਤੋਂ ਸ਼ੁਰੂ ਹੋ ਕੇ 53 ਲੱਖ ਰੁਪਏ ਤੱਕ ਹੈ।
Download ABP Live App and Watch All Latest Videos
View In Appਬਾਜ਼ਾਰ 'ਚ BMW i7 ਇਲੈਕਟ੍ਰਿਕ ਕਾਰ ਦੇ ਤਿੰਨ ਮਾਡਲ ਮੌਜੂਦ ਹਨ। ਇਹ ਤਿੰਨ ਮਾਡਲ 274 ਮੀਲ ਤੋਂ 321 ਮੀਲ ਦੀ ਰੇਂਜ ਦੀ ਪੇਸ਼ਕਸ਼ ਕਰਦੇ ਹਨ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 2.13 ਕਰੋੜ ਤੋਂ 2.50 ਕਰੋੜ ਰੁਪਏ ਦੇ ਵਿਚਕਾਰ ਹੈ।
Hyundai IONIQ 5 ਵੀ ਉੱਚ ਰੇਂਜ ਦੀ ਪੇਸ਼ਕਸ਼ ਕਰਨ ਵਾਲੀਆਂ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਕਾਰ 18 ਮਿੰਟ 'ਚ 10 ਫੀਸਦੀ ਤੋਂ 80 ਫੀਸਦੀ ਤੱਕ ਚਾਰਜ ਹੋ ਸਕਦੀ ਹੈ। ਹੁੰਡਈ ਦੀ ਇਹ ਕਾਰ ਸਿੰਗਲ ਚਾਰਜਿੰਗ 'ਚ 604 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 45.95 ਲੱਖ ਰੁਪਏ ਹੈ।
ਇਸ ਲਿਸਟ 'ਚ Kia EV6 ਵੀ ਸ਼ਾਮਲ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 708 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਕਾਰ ਸਿਰਫ 18 ਮਿੰਟ 'ਚ 10 ਫੀਸਦੀ ਤੋਂ 80 ਫੀਸਦੀ ਤੱਕ ਚਾਰਜ ਹੋ ਸਕਦੀ ਹੈ। Kia EV 6 ਦੀ ਐਕਸ-ਸ਼ੋਰੂਮ ਕੀਮਤ 60.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 65.95 ਲੱਖ ਰੁਪਏ ਤੱਕ ਜਾਂਦੀ ਹੈ।
ਟੇਸਲਾ ਦਾ ਮਾਡਲ ਐੱਸ ਪਲੇਡ ਵੀ ਇਸ ਲਿਸਟ 'ਚ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 359 ਮੀਲ ਦੀ ਦੂਰੀ ਤੈਅ ਕਰ ਸਕਦੀ ਹੈ। ਇਹ ਕਾਰ 1020 hp ਦੀ ਪਾਵਰ ਜਨਰੇਟ ਕਰਦੀ ਹੈ।