Fastag Replace: ਜੇਕਰ ਫਾਸਟੈਗ ਸਟਿੱਕਰ ਹੋ ਗਿਆ ਖਰਾਬ ਤਾਂ ਇੰਝ ਬਦਲੋ, ਬੜਾ ਸੌਖਾ ਤਰੀਕਾ !
ਦੇਸ਼ ਵਿਚ ਚੱਲਣ ਵਾਲੇ ਸਾਰੇ ਵਾਹਨਾਂ 'ਤੇ ਫਾਸਟੈਗ ਲਗਾਉਣਾ ਲਾਜ਼ਮੀ ਹੈ, ਫਾਸਟੈਗ ਤੋਂ ਬਿਨਾਂ ਕਿਸੇ ਨੂੰ ਦੁੱਗਣਾ ਟੋਲ ਟੈਕਸ ਦੇਣਾ ਪੈਂਦਾ ਹੈ।
Download ABP Live App and Watch All Latest Videos
View In Appਇਹੀ ਕਾਰਨ ਹੈ ਕਿ ਦੇਸ਼ ਭਰ ਦੇ ਸਾਰੇ ਵਾਹਨਾਂ 'ਤੇ ਫਾਸਟੈਗ ਸਟਿੱਕਰ ਲਗਾਏ ਗਏ ਹਨ। ਫਾਸਟੈਗ ਨੂੰ ਲੈ ਕੇ ਕਈ ਨਿਯਮ ਹਨ।
ਫਾਸਟੈਗ ਨੂੰ ਲੈ ਕੇ ਹੁਣ ਸਰਕਾਰ ਨੇ ਵਨ ਫਾਸਟੈਗ ਵਨ ਵਹੀਕਲ ਦਾ ਨਿਯਮ ਬਣਾਇਆ ਹੈ, ਜਿਸ 'ਚ ਫਾਸਟੈਗ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਕਈ ਲੋਕਾਂ ਦਾ ਫਾਸਟੈਗ ਅਕਸਰ ਖਰਾਬ ਹੋ ਜਾਂਦਾ ਹੈ ਜਾਂ ਕਿਸੇ ਤਰ੍ਹਾਂ ਹਟਾ ਦਿੱਤਾ ਜਾਂਦਾ ਹੈ, ਅਜਿਹੇ 'ਚ ਉਨ੍ਹਾਂ ਨੂੰ ਇਸ ਨੂੰ ਬਦਲਣਾ ਪੈਂਦਾ ਹੈ।
ਜੇਕਰ ਤੁਸੀਂ ਵੀ ਫਾਸਟੈਗ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸਦੇ ਲਈ ਆਪਣੇ ਬੈਂਕ ਨਾਲ ਸੰਪਰਕ ਕਰਨਾ ਹੋਵੇਗਾ।
ਜੇਕਰ ਤੁਹਾਡਾ ਫਾਸਟੈਗ ਕੰਮ ਨਹੀਂ ਕਰ ਰਿਹਾ ਹੈ ਅਤੇ ਖਰਾਬ ਹੋ ਗਿਆ ਹੈ ਤਾਂ ਬੈਂਕ ਤੁਹਾਨੂੰ ਇੱਕ ਹੋਰ ਫਾਸਟੈਗ ਜਾਰੀ ਕਰੇਗਾ ਅਤੇ ਪਹਿਲਾ ਫਾਸਟੈਗ ਬੰਦ ਕਰ ਦਿੱਤਾ ਜਾਵੇਗਾ। ਜੇਕਰ ਬੈਂਕ ਤੁਹਾਡੀ ਮਦਦ ਨਹੀਂ ਕਰ ਰਿਹਾ ਹੈ, ਤਾਂ ਤੁਸੀਂ NETC ਦੇ ਟਵਿੱਟਰ ਹੈਂਡਲ ਜਾਂ ਹੈਲਪਲਾਈਨ ਨੰਬਰ 'ਤੇ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ।