new Mahindra Thar Review: ਜਾਣੋ ਨਵੀਂ ਮਹਿੰਦਰਾ ਥਾਰ 'ਚ ਕੀ ਕੁਝ ਖਾਸ, ਪੁਰਾਣੇ ਮਾਡਲ ਤੋਂ ਕਿੰਨਾ ਵੱਖਰਾ ਇਹ ਨਵਾਂ ਵਰਜਨ

1/6
ਨਵੇਂ ਥਾਰ ਵਿੱਚ 7 ਇੰਚ ਦਾ ਡੀਜਲ ਰਜਿਸਟੈਂਟ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ, ਜੋ ਐਪਲ ਕਾਰ ਪਲੇ ਤੇ ਐਂਡਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਪਿਛਲੀ ਸੀਟ ਨੂੰ ਹੁਣ ਇੱਕ ਫਰੰਟ ਫੇਸਿੰਗ ਦਿੱਤਾ ਗਿਆ ਹੈ। ਇੱਥੇ ਸਭ ਤੋਂ ਖਾਸ ਗੱਲ ਇਹ ਹੈ ਕਿ ਕਾਰ ਦੀਆਂ ਸੀਟਾਂ ਤੋਂ ਲੈ ਕੇ ਫਰਸ਼ ਤੱਕ, ਪੂਰੀ ਤਰ੍ਹਾਂ ਵਾਸ਼ੇਬਲ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਮਹਿੰਦਰਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਇੰਟੀਰੀਅਰ ਲੱਗ ਰਿਹਾ ਹੈ।
2/6
ਦੱਸ ਦਈਏ ਕਿ ਨਵੇਂ ਥਾਰ ਦੇ ਦੋ ਵੈਰੀਅੰਟ LX ਤੇ AX ਹੋਣਗੇ। ਏਐਕਸ ਐਡਵੈਂਚਰ ਸੀਰੀਜ਼ ਦੇ ਸ਼ੌਕੀਨਾਂ ਲਈ ਹੈ, ਜਿਸ 'ਚ 16 ਇੰਚ ਦੇ ਪਹੀਏ, ਪਿਛਲੇ ਪਾਸੇ ਸਾਈਡ-ਬੈਂਚ ਤੇ ਬਹੁਤ ਘੱਟ ਫੀਚਰਸ ਹਨ। ਐਲਐਕਸ ਜਾਂ ਲਾਈਫਸਟਾਈਲ ਸੀਰੀਜ਼ ਵਿੱਚ ਵਧੇਰੇ ਫੀਚਰਸ ਦਿੱਤੇ ਗਏ ਹਨ। ਇਸ 'ਚ ਫਰੰਟਡਫੇਸਿੰਗ ਸੀਟਾਂ ਤੇ ਵਿਕਲਪਿਕ 18 ਇੰਚ ਦੇ ਅਲੌਏ ਹਨ।
3/6
ਨਵੀਂ ਮਹਿੰਦਰਾ ਥਾਰ ਦੀ ਸ਼ੁਰੂਆਤ ਕੋਵਿਡ-19 ਕਰਕੇ ਦੇਰੀ ਨਾਲ ਹੋਈ, ਪਰ ਹੁਣ ਇਹ ਕਾਰ ਸਾਡੇ ਸਾਹਮਣੇ ਹੈ ਤੇ ਅਸੀਂ ਅਸੀ ਇਸ ਨੂੰ ਚਲਾਇਆ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਬੰਧੀ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋਈਆਂ ਹਨ ਜਾਂ ਨਹੀਂ।
4/6
ਕੁਲ ਮਿਲਾ ਕੇ ਨਵੀਂ ਥਾਰ ਆਨ-ਰੋਡ ਪ੍ਰਫਾਰਮੈਂਸ ਸਾਡੀਆਂ ਉਮੀਦਾਂ 'ਤੇ ਖਰਾ ਉਤਰਦਾ ਹੈ। ਪੁਰਾਣੇ ਦੇ ਮੁਕਾਬਲੇ, ਨਵੀਂ ਥਾਰ ਹਰ ਭਾਗ ਵਿੱਚ ਇੱਕ ਵੱਡੀ ਤਬਦੀਲੀ ਹੈ ਤੇ ਹੁਣ ਤੁਸੀਂ ਸੱਚਮੁੱਚ ਰੋਜ਼ਾਨਾ ਡ੍ਰਾਇਵਿੰਗ ਬਾਰੇ ਸੋਚ ਸਕਦੇ ਹੋ। ਇਹ ਆਫ-ਰੋਡ ਵੀ ਬਹੁਤ ਵਧੀਆ ਹੈ ਤੇ ਪੁਰਾਣੇ ਥਾਰ ਪ੍ਰੇਮੀ ਇਸ ਨੂੰ ਪਸੰਦ ਕਰਨਗੇ। ਸਾਨੂੰ ਇਸ ਦਾ ਡਿਜ਼ਾਈਨ, ਫੀਚਰਸ, ਆਫ-ਰੋਡ, ਇੰਪਰੂਵ ਕੁਆਲਿਟੀ ਤੇ ਸੜਕ 'ਤੇ ਪ੍ਰਫਾਰਮੈਂਸ ਪਸੰਦ ਆਈ।
5/6
ਇਸ ਵਿੱਚ ਕਰੂਜ਼ ਕੰਟਰੋਲ, ਏਬੀਐਸ ਨਾਲ ਈਬੀਡੀ, ਡਿਊਲ ਏਅਰਬੈਗਸ, ਹਿੱਲ-ਹੋਲਡ ਤੇ ਈਐਸਪੀ ਨਾਲ ਰੋਲਓਵਰ ਫੀਚਰ ਦਿੱਤੇ ਗਏ ਹਨ। ਕੰਪਨੀ ਨੇ ਥਾਰ ਨੂੰ ਮਲਟੀਪਲ ਰੂਫ਼ ਆਪਸ਼ਨ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਤੁਹਾਨੂੰ ਪਹਿਲੀ ਵਾਰ ਹਾਰਡ ਟਾਪ, ਸਾਫਟ ਟਾਪ ਤੇ ਕਨਵਰਟੇਬਲ ਟਾਪ ਦਾ ਆਪਸ਼ਨ ਵੀ ਮਿਲੇਗੀ।
6/6
ਨਵੇਂ ਮਹਿੰਦਰਾ ਥਾਰ 'ਚ ਦੋ ਇੰਜਨ ਵਿਕਲਪ ਮਿਲਦੇ ਹਨ- ਇੱਕ 2.0-ਲੀਟਰ ਟਰਬੋ-ਪੈਟਰੋਲ ਮੋਟਰ (150 ਪੀਐਸ ਤੇ 320 ਐਨਐਮ) ਤੇ 2.2-ਲਿਟਰ ਦੀ ਟਰਬੋ-ਡੀਜ਼ਲ (130 ਪੀਐਸ ਤੇ 320 ਐਨਐਮ)। ਇਸ ਦੇ ਨਾਲ ਹੀ ਟ੍ਰਾਂਸਮਿਸ਼ਨ ਆਪਸ਼ਨ 'ਚ 6-ਸਪੀਡ ਮੈਨੁਅਲ ਗਿਅਰਬਾਕਸ ਤੇ 6-ਸਪੀਡ ਆਟੋਮੈਟਿਕ ਦੇ ਨਾਲ ਮੈਨੁਅਲ ਟ੍ਰਾਂਸਫਰ ਕੇਸ (ਜੋ 2WD, 4WD ਤੇ 4WD ਘੱਟ ਰੇਸ਼ੀਓ ਮੋਡ) ਪੇਸ਼ ਕਰਦਾ ਹੈ।
Sponsored Links by Taboola