First CNG Bike: ਅਗਲੇ ਮਹੀਨੇ ਲਾਂਚ ਹੋਵੇਗੀ BAJAJ ਦੀ ਪਹਿਲੀ CNG BIKE
Bajaj Auto ਵੱਲੋਂ ਇਕ ਅਧਿਕਾਰਿਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ 18 ਜੂਨ 2024 ਨੂੰ ਦੁਨੀਆ ਦੀ ਪਹਿਲੀ CNG ਮੋਟਰਸਾਈਕਲ ਲਾਂਚ ਕਰੇਗੀ। ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਨਵੀਂ ਪਲਸਰ NS400Z ਦੀ ਲਾਂਚਿੰਗ ਮੌਕੇ ਇਹ ਜਾਣਕਾਰੀ ਦਿੱਤੀ।
Download ABP Live App and Watch All Latest Videos
View In Appਕੀ ਹੈ ਖਾਸ ਬਜਾਜ CNG ਮੋਟਰਸਾਈਕਲ 'ਚ ? ਬਜਾਜ ਦੀ ਨਵੀਂ CNG ਮੋਟਰਸਾਈਕਲ ਨੂੰ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ। ਟੈਸਟਿੰਗ ਬਾਈਕ 'ਤੇ ਇਕ ਵੱਡਾ ਫਿਊਲ ਟੈਂਕ ਦਿਖਾਈ ਦਿੰਦਾ ਹੈ ਜੋ ਕਿ ਡਿਊਲ ਫਿਊਲ ਸਿਸਟਮ ਵੱਲ ਇਸ਼ਾਰਾ ਕਰਦਾ ਹੈ। ਕੰਪਨੀ ਦੀ ਆਉਣ ਵਾਲੀ ਪੇਸ਼ਕਸ਼ ਇਕ ਕਮਿਊਟਰ ਹੋਵੇਗੀ ਤੇ ਲਗਪਗ 100-125 ਸੀਸੀ ਹੋਣ ਦੀ ਸੰਭਾਵਨਾ ਹੈ।
ਟੈਸਟ ਬਾਈਕ ਨੂੰ ਟੈਲੀਸਕੋਪਿਕ ਫਰੰਟ ਫੋਰਕਸ, ਰਿਅਰ 'ਤੇ ਮੋਨੋਸ਼ੌਕ, ਡਿਸਕ ਤੇ ਡਰਮ ਬ੍ਰੇਕ ਸੈੱਟਅੱਪ ਨਾਲ ਦੇਖਿਆ ਗਿਆ ਸੀ। ਸੁਰੱਖਿਆ ਨਿਯਮਾਂ ਨੂੰ ਪੂਰਾ ਕਰਨ ਲਈ ਬਾਈਕ ਨੂੰ ਸਿੰਗਲ-ਚੈਨਲ ABS ਜਾਂ ਕੌਂਬੀ-ਬ੍ਰੇਕਿੰਗ ਨਾਲ ਲੈਸ ਕੀਤਾ ਜਾ ਸਕਦਾ ਹੈ।
ਕੀ ਹੋਵੇਗਾ ਨਾਮ ? ਨਵੀਂ CNG ਬਾਈਕ ਦਾ ਨਾਂ ਕੀ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਜਾਜ ਨੇ ਹਾਲ ਹੀ 'ਚ ਬਰੂਜ਼ਰ ਨਾਂ ਦਾ ਟ੍ਰੇਡਮਾਰਕ ਕੀਤਾ ਹੈ, ਜੋ ਕਿ ਮੋਟਰਸਾਈਕਲ ਦਾ ਅਧਿਕਾਰਤ ਨਾਂ ਹੋ ਸਕਦਾ ਹੈ।
ਪਹਿਲੀ ਬਜਾਜ CNG ਬਾਈਕ ਭਵਿੱਖ ਵਿੱਚ ਹੋਰ CNG ਮਾਡਲਾਂ ਲਈ ਰਾਹ ਪੱਧਰਾ ਕਰਨ ਦਾ ਰਾਹ ਬਣਾਏਗੀ।