ਕੀ ਤੁਹਾਡੇ ਕੋਲ ਵੀ ਫੋਰਡ ਦੀ ਕਾਰ, ਕੰਪਨੀ ਹੋਈ ਬੰਦ, ਜਾਣੋ ਪੁਰਾਣੀਆਂ ਕਾਰਾਂ ਦਾ ਕੀ ਹੋਏਗਾ?
ਅਮਰੀਕੀ ਆਟੋਮੋਬਾਈਲ ਕੰਪਨੀ ‘ਫੋਰਡ’ ਨੇ ਆਪਣੀਆਂ ਵਾਹਨ ਨਿਰਮਾਣ ਕਰਨ ਵਾਲੀਆਂ ਫ਼ੈਕਟਰੀਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਫੋਰਡ ਭਾਰਤੀ ਬਾਜ਼ਾਰ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਕੋਵਿਡ ਤੋਂ ਬਾਅਦ ਕੰਪਨੀ ਦੀ ਹਾਲਤ ਕੁਝ ਵਧੇਰੇ ਹੀ ਵਿਗੜ ਗਈ ਹੈ।
Download ABP Live App and Watch All Latest Videos
View In Appਕੰਪਨੀ ਦੇ ਵਾਹਨਾਂ ਦੀ ਵਿਕਰੀ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਭਾਵੇਂ, ਕੰਪਨੀ ਆਪਣੇ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗੀ। ਖਬਰਾਂ ਅਨੁਸਾਰ, ਕੰਪਨੀ ਨੂੰ ਲਗਪਗ 2 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
ਕੰਪਨੀ ਦੇ ਐਲਾਨ ਮਗਰੋਂ ਫੋਰਡ ਦੀਆਂ ਕਾਰਾਂ ਵਾਲਿਆਂ ਵਿੱਚ ਸਹਿਮ ਹੈ। ਇਸ ਬਾਰੇ ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਕੰਪਨੀ ਨੇ ਕਿਹਾ ਹੈ ਕਿ ਕਾਰਾਂ ਦੇ ਪਾਰਟਸ 'ਤੇ ਸਰਵਿਸ ਮਿਲਦੀ ਰਹੇਗੀ। ਇਸ ਲਈ ਕਾਰ ਮਾਲਕਾਂ ਨੂੰ ਕੋਈ ਦਿੱਕਤ ਨਹੀਂ ਆਏਗੀ।
ਕੰਪਨੀ ਦੇ ਉੱਚ ਪ੍ਰਬੰਧਨ ਨੇ ਕਰਮਚਾਰੀਆਂ ਨੂੰ ਦੱਸਿਆ ਕਿ ਇਸ ਨਾਲ ਭਾਰਤ ਵਿੱਚ ਬਣੇ ਪ੍ਰਸਿੱਧ ਮਾਡਲਾਂ ਜਿਵੇਂ ਕਿ ਫੋਰਡ ਫਿਗੋ, ਫੋਰਡ ਫ੍ਰੀਸਟਾਈਲ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਕਮੀ ਆਵੇਗੀ। ਉਂਝ ਇਹ ਕੰਪਨੀ ਸਾਣੰਦ ਵਿਖੇ ਇੰਜਣ ਪਲਾਂਟ ਚਾਲੂ ਰੱਖੇਗੀ। ਕੰਪਨੀ ਦੇ ਦਿੱਲੀ, ਚੇਨਈ, ਮੁੰਬਈ, ਸਾਣੰਦ ਤੇ ਕੋਲਕਾਤਾ ਵਿੱਚ ਪਾਰਟਸ ਡਿਪੂ ਵੀ ਹਨ ਜੋ ਚੱਲਦੇ ਰਹਿਣਗੇ।
ਉਂਝ ਇਹ ਕੰਪਨੀ ਸਾਣੰਦ ਵਿਖੇ ਇੰਜਣ ਪਲਾਂਟ ਚਾਲੂ ਰੱਖੇਗੀ। ਕੰਪਨੀ ਦੇ ਦਿੱਲੀ, ਚੇਨਈ, ਮੁੰਬਈ, ਸਾਣੰਦ ਤੇ ਕੋਲਕਾਤਾ ਵਿੱਚ ਪਾਰਟਸ ਡਿਪੂ ਵੀ ਹਨ ਜੋ ਚੱਲਦੇ ਰਹਿਣਗੇ। ਫੋਰਡ ਇੰਡੀਆ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਮੇਹਰੋਤਰਾ ਨੇ ਕਿਹਾ,ਫੋਰਡ ਭਾਰਤ ਵਿੱਚ ਗਾਹਕਾਂ ਨੂੰ ਸੇਵਾ ਤੇ ਵਾਰੰਟੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗੀ।
ਫੋਰਡ ਦਾ ਭਾਰਤ ਵਿੱਚ ਲੰਮਾ ਤੇ ਮਾਣਮੱਤਾ ਇਤਿਹਾਸ ਹੈ। ਅਸੀਂ ਆਪਣੇ ਗਾਹਕਾਂ ਤੇ ਪੁਨਰਗਠਨ ਤੋਂ ਪ੍ਰਭਾਵਿਤ ਲੋਕਾਂ ਲਈ ਕਰਮਚਾਰੀਆਂ, ਯੂਨੀਅਨਾਂ, ਡੀਲਰਾਂ ਤੇ ਸਪਲਾਇਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ।