Hero Electric Scooter: ਛੇਤੀ ਆ ਰਿਹਾ ਹੀਰੋ ਦਾ ਨਵਾਂ ਇਲੈਕਟ੍ਰਿਕ ਸਕੂਟਰ, OLA ਨੂੰ ਦੇਵੇਗਾ ਟੱਕਰ

1/4
Hero Electric Scooter: ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ (Hero MotoCorp) ਛੇਤੀ ਹੀ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕਰ ਸਕਦੀ ਹੈ। ਹੀਰੋ ਮੋਟੋਕਾਰਪ ਨੇ ਆਪਣੀ 10 ਵੀਂ ਵਰ੍ਹੇਗੰਭ 'ਤੇ ਇਸ ਦੀ ਪਹਿਲੀ ਝਲਕ ਵਿਖਾਈ। ਕੰਪਨੀ ਨੇ ਇਸ ਇਲੈਕਟ੍ਰਿਕ ਸਕੂਟਰ ਦੇ ਸੰਬੰਧ ਵਿੱਚ ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਹਨ। ਉਂਝ ਇੱਕ ਸਮਾਰੋਹ ਦੌਰਾਨ ਕੰਪਨੀ ਦੇ ਚੇਅਰਮੈਨ ਪਵਨ ਮੁੰਜਾਲ ਨੇ ਦੱਸਿਆ ਕਿ ਅਸੀਂ ਇਸ ਸਕੂਟਰ ਨੂੰ ਜਲਦੀ ਹੀ ਪੇਸ਼ ਕਰਾਂਗੇ।
2/4
ਅਜਿਹਾ ਹੋ ਸਕਦਾ ਡਿਜ਼ਾਈਨ: ਹੀਰੋ ਮੋਟੋਕਾਰਪ ਦੇ ਇਸ ਇਲੈਕਟ੍ਰਿਕ ਸਕੂਟਰ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਇਨ ਕਾਫੀ ਵਧੀਆ ਲਗਦਾ ਹੈ। ਸਕੂਟਰ ਨੂੰ ਬਲੈਕ ਐਂਡ ਵਾਈਟ ਕਲਰ ਫਲਾਈ–ਸਕ੍ਰੀਨ ਅਤੇ ਲੰਬੀ ਸੀਟ ਮਿਲਦੀ ਹੈ। ਇਹ ਸੀਟ ਦੋ ਜਣਿਆਂ ਲਈ ਕਾਫ਼ੀ ਆਰਾਮਦਾਇਕ ਹੋਵੇਗੀ। ਇਸ ਦੇ ਸਾਹਮਣੇ 12 ਇੰਚ ਅਤੇ ਪਿਛਲੇ ਪਾਸੇ 10 ਇੰਚ ਦੇ ਟਾਇਰ ਹਨ।
3/4
ਇੰਨੀ ਹੋਵੇਗੀ ਰੇਂਜ: ਕੰਪਨੀ ਵੱਲੋਂ ਸ਼ੇਅਰ ਕੀਤੇ ਗਏ ਇੱਕ ਅਧਿਕਾਰਤ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਉਤਪਾਦਨ ਲਈ ਤਿਆਰ ਹੈ ਅਤੇ ਇਸ ਸਾਲ ਦੇ ਅੰਤ ਜਾਂ 2022 ਦੇ ਅਰੰਭ ਵਿੱਚ ਭਾਰਤ ਵਿੱਚ ਵਿਕਰੀ ਲਈ ਉਪਲਬਧ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਕੂਟਰ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਦੀ ਸਪੀਡ ਦੇਵੇਗਾ। ਇਹ ਇੱਕ ਵਾਰ ਚਾਰਜ ਕਰਨ 'ਤੇ 100 ਕਿਲੋਮੀਟਰ ਤੱਕ ਦੀ ਰੇਂਜ ਰਹੇਗੀ।
4/4
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ: ਹੀਰੋ ਮੋਟੋਕਾਰਪ (Hero MotoCorp) ਦਾ ਇਹ ਆਉਣ ਵਾਲਾ ਇਲੈਕਟ੍ਰਿਕ ਸਕੂਟਰ ਭਾਰਤ ਵਿੱਚ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ, ਓਲਾ ਇਲੈਕਟ੍ਰਿਕ ਦੋਪਹੀਆ ਵਾਹਨ, ਏਥਰ 450X ਤੇ ਟੀਵੀਐਸ ਆਈਕਯੂਬ ਨਾਲ ਮੁਕਾਬਲਾ ਕਰੇਗਾ। ਇਨ੍ਹਾਂ ਵਿੱਚੋਂ ਓਲਾ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਓਲਾ ਇਲੈਕਟ੍ਰਿਕ ਸਕੂਟਰ ਨੂੰ ਭਾਰਤ ਵਿੱਚ ਲਾਂਚ ਹੋਣ ਤੋਂ ਪਹਿਲਾਂ ਹੀ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।
Sponsored Links by Taboola