ਜਦੋਂ ਇਹ ਸ਼ਾਨਦਾਰ ਈ-ਬਾਈਕਸ ਮੌਜੂਦ ਨੇ ਤਾਂ ਪੈਟਰੋਲ ਵਾਲੇ ਚਲਾ ਕੇ ਪ੍ਰਦੂਸ਼ਣ ਕਿਉਂ ਵਧਾਈਏ !
Torque Motors Kratos ਇਲੈਕਟ੍ਰਿਕ ਬਾਈਕ ਦੀ ਸ਼ੁਰੂਆਤੀ ਕੀਮਤ 1.67 ਲੱਖ ਰੁਪਏ ਐਕਸ-ਸ਼ੋਰੂਮ ਹੈ। ਫੁੱਲ ਚਾਰਜ ਹੋਣ 'ਤੇ ਇਹ 120 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ।
Download ABP Live App and Watch All Latest Videos
View In Appਕਬੀਰਾ ਮੋਬਿਲਿਟੀ KM ਇਲੈਕਟ੍ਰਿਕ ਬਾਈਕ 120 ਤੱਕ ਦੀ ਰੇਂਜ ਦੇ ਨਾਲ ਉਪਲਬਧ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਐਕਸ-ਸ਼ੋਰੂਮ 1.27 ਲੱਖ ਰੁਪਏ ਦੇਣੇ ਹੋਣਗੇ।
ਹੋਪ ਇਲੈਕਟ੍ਰਿਕ ਆਕਸੋ ਬਾਈਕ ਦੀ ਸ਼ੁਰੂਆਤੀ ਕੀਮਤ 1.61 ਲੱਖ ਰੁਪਏ ਐਕਸ-ਸ਼ੋਰੂਮ ਹੈ। ਫੁੱਲ ਚਾਰਜ 'ਤੇ ਇਸ ਬਾਈਕ ਦੀ ਰਾਈਡਿੰਗ ਰੇਂਜ 150 ਕਿਲੋਮੀਟਰ ਤੱਕ ਹੈ।
ਤੁਸੀਂ ਓਬੇਨ ਇਲੈਕਟ੍ਰਿਕ ਰੋਅਰਰ ਬਾਈਕ ਨੂੰ 1.03 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਘਰ ਲਿਆ ਸਕਦੇ ਹੋ ਅਤੇ ਫੁੱਲ ਚਾਰਜ ਕਰਨ 'ਤੇ 200 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹੋ।
Revolt RV400 ਇਲੈਕਟ੍ਰਿਕ ਬਾਈਕ ਨੂੰ ਐਕਸ-ਸ਼ੋਰੂਮ 1.29 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਕੰਪਨੀ ਮੁਤਾਬਕ ਫੁੱਲ ਚਾਰਜ 'ਤੇ ਇਸ ਬਾਈਕ ਦੀ ਰਾਈਡਿੰਗ ਰੇਂਜ 150 ਕਿਲੋਮੀਟਰ ਤੱਕ ਹੈ।
ਜੇਕਰ ਤੁਸੀਂ ਪਾਵਰਫੁੱਲ ਇਲੈਕਟ੍ਰਿਕ ਬਾਈਕ ਚਾਹੁੰਦੇ ਹੋ, ਤਾਂ ਅਲਟਰਾਵਾਇਲਟ F7 ਸਭ ਤੋਂ ਵਧੀਆ ਵਿਕਲਪ ਹੈ। ਤੁਸੀਂ ਇਸ ਨੂੰ 3.8 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹੋ। ਇਹ ਬਾਈਕ ਤੁਹਾਨੂੰ ਫੁੱਲ ਚਾਰਜ ਕਰਨ 'ਤੇ 307 ਕਿਲੋਮੀਟਰ ਤੱਕ ਦੀ ਰੇਂਜ ਦੇਣ 'ਚ ਸਮਰੱਥ ਹੈ।