18 ਅਗਸਤ ਨੂੰ ਲਾਂਚ ਹੋਣ ਤੋਂ ਪਹਿਲਾਂ ਜਾਰੀ ਹੋਈਆਂ ਹੌਂਡਾ ਅਮੇਜ਼ 2021 ਦੀਆਂ ਟੀਜ਼ਰ ਤਸਵੀਰਾਂ
1/8
ਨਵੀਂ ਦਿੱਲੀ: ਨਵੀਂ ਹੌਂਡਾ ਅਮੇਜ਼ 2021 (Honda Amaze 2021) ਦੀ ਪ੍ਰੀ-ਲਾਂਚ ਬੁਕਿੰਗ ਐਚਸੀਆਈਐਲ (HCIL) ਦੀ ਵੈਬਸਾਈਟ 'ਤੇ ਔਨਲਾਈਨ ਜਾਂ ਦੇਸ਼ ਭਰ ਦੇ ਸਾਰੇ ਅਧਿਕਾਰਤ ਹੌਂਡਾ ਡੀਲਰਸ਼ਿਪਾਂ 'ਤੇ 'ਹੌਂਡਾ ਫ੍ਰੌਮ ਹੋਮ' ਪਲੇਟਫਾਰਮ 'ਤੇ ਉਪਲਬਧ ਹੈ।
2/8
ਹੌਂਡਾ ਕਾਰਜ਼ ਇੰਡੀਆ (Honda Cars India) ਨੇ ਐਲਾਨ ਕੀਤਾ ਹੈ ਕਿ ਉਸਨੇ ਨਿਊ ਅਮੇਜ਼ 2021 ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਇਸ ਸੇਡਾਨ ਨੂੰ 18 ਅਗਸਤ ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ।
3/8
ਹੌਂਡਾ ਨੇ ਆਪਣੀ ਆਉਣ ਵਾਲੀ ਅਮੇਜ਼ 2021 ਦੀਆਂ ਟੀਜ਼ਰ ਤਸਵੀਰਾਂ ਜਾਰੀ ਕੀਤੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਟੇਲ–ਲਾਈਟਾਂ ਅਤੇ ਹੈੱਡ–ਲਾਈਟਾਂ ਵੱਲ ਬਹੁਤ ਧਿਆਨ ਦਿੱਤਾ ਗਿਆ ਹੈ।
4/8
ਆਲੇ ਦੁਆਲੇ ਮੋਟੀ ਕ੍ਰੋਮ ਸਲੈਟ ਨਾਲ LED ਪ੍ਰੋਜੈਕਟਰ ਹੈੱਡਲੈਂਪਸ ਇਸ ਨੂੰ ਬਹੁਤ ਸ਼ਾਰਪ ਕਿਸਮ ਦੀ ਦਿੱਖ ਦਿੰਦਾ ਹੈ।
5/8
ਕੰਪਨੀ ਨੇ ਰਾਜਸਥਾਨ ਦੇ ਤਪੁਕਾਰਾ ਸਥਿਤ ਆਪਣੇ ਨਿਰਮਾਣ ਪਲਾਂਟ ਤੋਂ ਆਪਣੀ ਪ੍ਰਸਿੱਧ ਫੈਮਿਲੀ ਸੇਡਾਨ ਨਿਊ ਹੌਂਡਾ ਅਮੇਜ਼ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕੀਤਾ ਹੈ ਤੇ ਹੁਣ ਇਸ ਦੇ ਡਿਸਪੈਚ ਵੀ ਅਰੰਭ ਹੋ ਗਏ ਹਨ।
6/8
ਕੰਪਨੀ ਨੇ ਹਾਲ ਹੀ ਵਿੱਚ ਨਵੀਂ ਅਮੇਜ਼ ਦੀ ਪ੍ਰੀ-ਲਾਂਚ ਬੁਕਿੰਗ ਸ਼ੁਰੂ ਕੀਤੀ ਹੈ, ਜਿਸ ਵਿੱਚ ਦਿਲਚਸਪੀ ਲੈਣ ਵਾਲੇ ਗਾਹਕ HCIL ਦੀ ਵੈਬਸਾਈਟ 'ਤੇ' ਹੌਂਡਾ ਫਰੌਮ ਹੋਮ' ਪਲੇਟਫਾਰਮ' ’ਤੇ ਜਾਂ ਦੇਸ਼ ਭਰ ਦੇ ਸਾਰੇ ਅਧਿਕਾਰਤ ਹੌਂਡਾ ਡੀਲਰਸ਼ਿਪਾਂ 'ਤੇ ਕਾਰ ਔਨਲਾਈਨ ਬੁੱਕ ਕਰ ਸਕਦੇ ਹਨ।
7/8
ਹੌਂਡਾ ਅਮੇਜ਼ 1.5L i-DTEC ਡੀਜ਼ਲ ਇੰਜਣ ਅਤੇ 1.2L i-VTEC ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ। ਦੋਵੇਂ ਫ਼ਿਊਲ ਵਿਕਲਪਾਂ ਲਈ ਮੈਨੁਅਲ ਅਤੇ ਸੀਵੀਟੀ (CVT) ਸੰਸਕਰਣਾਂ ਵਿੱਚ ਉਪਲਬਧ ਹੈ।
8/8
ਕੰਪਨੀ ਦੀ ਉਤਪਾਦ ਰੇਂਜ ਵਿੱਚ ਹੌਂਡਾ ਜੈਜ਼, ਹੌਂਡਾ ਅਮੇਜ਼, ਹੌਂਡਾ ਡਬਲਯੂਆਰ-ਵੀ ਅਤੇ ਹੌਂਡਾ ਸਿਟੀ ਸ਼ਾਮਲ ਹਨ।
Published at : 12 Aug 2021 02:43 PM (IST)