Sunroof Cars: ਜੇਕਰ ਸਨਰੂਫ ਫੀਚਰ ਵਾਲੀ ਕਾਰ ਚਾਹੁੰਦੇ ਹੋ, ਤਾਂ ਇਨ੍ਹਾਂ ਆਪਸ਼ਨਾਂ 'ਤੇ ਕਰ ਸਕਦੇ ਹੋ ਵਿਚਾਰ
ਇਸ ਸੂਚੀ 'ਚ ਪਹਿਲਾ ਨਾਂ ਟਾਟਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV Tata Nexon ਦਾ ਹੈ। ਇਹ ਪੈਟਰੋਲ, ਡੀਜ਼ਲ ਅਤੇ ਇਲੈਕਟ੍ਰਿਕ ਦੇ ਸਾਰੇ ਵੇਰੀਐਂਟ 'ਚ ਉਪਲਬਧ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 7.60 ਲੱਖ ਰੁਪਏ ਹੈ।
Download ABP Live App and Watch All Latest Videos
View In Appਸਨਰੂਫ ਦੇ ਨਾਲ ਆਉਣ ਵਾਲੇ ਵਾਹਨਾਂ ਵਿੱਚੋਂ Hyundai Creta SUV ਦੂਜੇ ਨੰਬਰ 'ਤੇ ਹੈ। ਜਿਸ ਨੂੰ ਐਕਸ-ਸ਼ੋਰੂਮ 10.87 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਹ SUV ਪੈਟਰੋਲ ਅਤੇ ਡੀਜ਼ਲ ਦੋਵਾਂ ਵੇਰੀਐਂਟ 'ਚ ਉਪਲਬਧ ਹੈ।
ਤੀਜਾ ਨਾਂ MG Aster SUV ਦਾ ਹੈ, ਇਸ ਨੂੰ ਸਿਰਫ ਪੈਟਰੋਲ ਵੇਰੀਐਂਟ 'ਚ ਹੀ ਖਰੀਦਿਆ ਜਾ ਸਕਦਾ ਹੈ। ਜਿਸ ਦੀ ਮਾਈਲੇਜ 15.07 ਕਿਲੋਮੀਟਰ ਪ੍ਰਤੀ ਲੀਟਰ ਹੈ। ਤੁਸੀਂ ਇਸ ਨੂੰ ਐਕਸ-ਸ਼ੋਰੂਮ 10.81 ਲੱਖ ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ।
ਅਗਲੀ ਕਾਰ Kia Sonet SUV ਹੈ। ਇਸ ਨੂੰ ਡੀਜ਼ਲ ਪੈਟਰੋਲ ਅਤੇ ਸੀਐਨਜੀ ਵਿਕਲਪਾਂ ਨਾਲ ਖਰੀਦਿਆ ਜਾ ਸਕਦਾ ਹੈ। ਸਨਰੂਫ ਦੇ ਨਾਲ ਇਸਦੀ ਕੀਮਤ 11.30 ਲੱਖ ਰੁਪਏ ਐਕਸ-ਸ਼ੋਰੂਮ ਹੈ।
ਮਹਿੰਦਰਾ SUV700 ਨੂੰ ਵੀ ਇਸ ਫੀਚਰ ਨਾਲ ਖਰੀਦਿਆ ਜਾ ਸਕਦਾ ਹੈ, ਜੋ ਪੈਟਰੋਲ ਅਤੇ ਡੀਜ਼ਲ ਦੋਵਾਂ ਵੇਰੀਐਂਟ 'ਚ ਉਪਲਬਧ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 13.45 ਲੱਖ ਰੁਪਏ ਹੈ।