ਭਾਰਤ 'ਚ ਇਹ ਨੇ ਸ਼ਾਨਦਾਰ ਸਬ ਕੰਪੈਕਟ SUV ਕਾਰਾਂ, 23 ਕਿਲੋਮੀਟਰ ਤੱਕ ਦੀ ਮਾਈਲੇਜ
7. ਮਹਿੰਦਰਾ ਦੀ XUV 300- ਇਸ ਕਾਰ ਦਾ ਪੈਟਰੋਲ ਇੰਜਣ 17 ਕਿਲੋਮੀਟਰ ਤੇ ਡੀਜ਼ਲ ਵੇਰੀਐਂਟ ਵਿੱਚ 20 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।
Download ABP Live App and Watch All Latest Videos
View In App6. ਕੀਆ ਸੌਨੇਟ- ਕੀਆ ਦਾ ਪੈਟਰੋਲ ਇੰਜਣ 16 ਤੋਂ 17 ਕਿਲੋਮੀਟਰ ਤੇ ਡੀਜ਼ਲ ਇੰਜਣ 20 ਤੋਂ 21 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦੇ ਰਿਹਾ ਹੈ।
5. ਮਾਰੂਤੀ ਦੀ ਵਿਟਾਵਾ ਬ੍ਰੇਜ਼ਾ- ਬ੍ਰੈਜ਼ਾ ਕਾਰ ਸਿਰਫ਼ ਪੈਟਰੋਲ ਇੰਜਣ ਨਾਲ ਆਉਂਦੀ ਹੈ। ਇਸ ਦੇ ਗੀਅਰ ਬਾਕਸ ਮਾੱਡਲ ਵਾਲੀ ਕਾਰ ਦੀ ਮਾਈਲੇਜ 17 ਕਿਲੋਮੀਟਰ ਪ੍ਰਤੀ ਲਿਟਰ ਹੈ, ਜਦਕਿ ਆਟੋਮੈਟਿਕ ਮਾਡਲ 18 ਤੋਂ 19 ਕਿਲੋਮੀਟਰ ਦੀ ਮਾਈਲੇਜ ਦੇ ਰਹੀ ਹੈ।
4. ਹੂੰਡਾਈ ਵੈਨਿਊ– ਵੈਨਿਊ ਦਾ ਪੈਟਰੋਲ ਮਾਡਲ 17 ਤੋਂ 18 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ ਵਿੱਚ 23 ਤੋਂ 24 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ। ਇਸ ਦੇ ਕ੍ਰੇਟਾ ਮਾਡਲ ਦਾ ਪੈਟਰੋਲ ਇੰਜਣ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ ਵਿੱਚ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।
3. ਫ਼ੋਰਡ ਈਕੋ ਸਪੋਰਟਸ- ਅਮਰੀਕਾ ਦੀ ਟੌਪ ਆਟੋਮੋਬਾਇਲ ਕੰਪਨੀ ਦੀ ਕਾਰ ਫ਼ੋਰਡ ਈਕੋ ਸਪੋਰਟਸ ਵੀ ਪੈਟਰੋਲ ਮਾੱਡਲ ’ਚ 15 ਤੋਂ 16 ਕਿਲੋਮੀਟਰ ਤੇ ਡੀਜ਼ਲ ਵਿੱਚ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।
2. ਟਾਟਾ ਨੈਕਸਨ- ਇੰਡੀਅਨ ਬ੍ਰਾਂਡ ਦੇ ਨਾਲ ਟਾਟਾ ਦੀ ਨੈਕਸਨ ਮਾਈਲੇਜ ਵਿੱਚ ਵਧੀਆ ਹੋਣ ਕਾਰਨ ਗਾਹਕਾਂ ਨੂੰ ਪਸੰਦ ਆਉਂਦੀ ਹੈ। ਪੈਟਰੋਲ ਨਾਲ ਇਹ 17 ਤੇ ਡੀਜ਼ਲ ਇੰਜਣ ਨਾਲ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ। ਟਾਟਾ ਦੀ ਹੈਰੀਅਰ ਵੀ ਡੀਜ਼ਲ ਇੰਜਣ ਨਾਲ 17 ਤੋਂ 18 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।
1. ਹੌਂਡਾ WR-V- ਜਾਪਾਨ ਦੀ ਪ੍ਰਸਿੱਧ ਕਾਰ ਕੰਪਨੀ ਹੌਂਡਾ ਦੀ WR-V ਦਾ ਪੈਟਰੋਲ ਇੰਜਣ 16 ਤੋਂ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ 23 ਤੋਂ 24 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।
ਭਾਰਤ ’ਚ ਐਸਯੂਵੀ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਲੋਕਾਂ ਨੂੰ ਸਬ ਕੰਪੈਕਟ SUV ਵਧੇਰੇ ਪਸੰਦ ਆ ਰਹੀ ਹੈ। ਇਹ ਕਾਰਾਂ ਪ੍ਰੀਮੀਅਮ ਤੇ ਕੰਪੈਕਟ SUV ਦੇ ਮੁਕਾਬਲੇ ਸਸਤੀਆਂ ਹਨ ਪਰ ਦਿੱਸਦੀਆਂ ਇਹ ਬਿਲਕੁਲ ਸਪੋਰਟਸ ਕਾਰਾਂ ਵਾਂਗ ਹੀ ਹਨ ਤੇ ਫ਼ੀਚਰਜ਼ ਵੀ ਐਡਵਾਂਸ ਹਨ। ਇਹ ਕਾਰਾਂ ਪੈਟਰੋਲ ਇੰਜਣ ਨਾਲ 17-18 ਕਿਲੋਮੀਟਰ ਤੇ ਡੀਜ਼ਲ ਇੰਜਣ ਨਾਲ 23 ਕਿਲੋਮੀਟਰ ਤੱਕ ਦੀ ਮਾਈਲੇਜ ਦੇ ਰਹੀਆਂ ਹਨ। ਆਓ ਵੇਖੀਏ ਕਿ ਕਿਹੜੀ ਸਬ ਕੰਪੈਕਟ SUV ਕਿੰਨੀ ਮਾਈਲੇਜ ਦੇ ਰਹੀ ਹੈ:
- - - - - - - - - Advertisement - - - - - - - - -