ਭਿਆਨਕ ਐਕਸੀਡੈਂਟ 'ਚ ਵੀ ਸੁਰੱਖਿਅਤ ਰਹੇਗਾ ਤੁਹਾਡਾ ਪਰਿਵਾਰ, ਇਹ ਨੇ ਭਾਰਤ ਦੀਆਂ ਸਭ ਤੋਂ ਸੇਫ ਕਾਰਾਂ
ਅਕਸਰ ਅਸੀਂ ਕਾਰ ਖ਼ਰੀਦਦੇ ਸਮੇਂ ਕੀਮਤ, ਫ਼ੀਚਰਜ਼, ਲੁੱਕ ਅਤੇ ਮਾਈਲੇਜ ਉੱਤੇ ਧਿਆਨ ਦਿੰਦੇ ਆਏ ਹਾਂ ਪਰ ਕਾਰ ਦੇ ਸਭ ਤੋਂ ਜ਼ਰੂਰੀ ਸੁਰੱਖਿਆ ਫ਼ੀਚਰਜ਼ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਜਾਂਦਾ ਹੈ। ਵਧਦੇ ਸੜਕ ਹਾਦਸਿਆਂ ਨੂੰ ਵੇਖਦਿਆਂ ਕਾਰ ਵਿੱਚ ਸੁਰੱਖਿਆ ਫ਼ੀਚਰਜ਼ ਸਭ ਤੋਂ ਵੱਧ ਜ਼ਰੂਰੀ ਹੈ। ਜੇ ਤੁਸੀਂ ਕਿਤੇ ਜਾ ਰਹੇ ਹੋ, ਤਾਂ ਤੁਸੀਂ ਤੇ ਤੁਹਾਡਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
Download ABP Live App and Watch All Latest Videos
View In Appਇਸੇ ਲਈ ਨਵੀਂ ਕਾਰ ਖ਼ਰੀਦਦੇ ਸਮੇਂ ਕਾਰ ਦੇ ਸੇਫ਼ਟੀ ਫ਼ੀਚਰਜ਼, ਜਿਵੇਂ ਏਅਰਬੈਗ, ਕਾਰ ਦਾ ਐਕਸੀਡੈਂਟ ਜਾਂ ਕੋਈ ਕ੍ਰੈਸ਼ ਹੋਣ ’ਤੇ ਕੋਈ ਵਿਸ਼ੇਸ਼ ਸੇਫ਼ਟੀ ਫ਼ੀਚਰ, ਤੁਸੀਂ ਕਿਸੇ ਕਾਰ ਵਿੱਚ ਕਿੰਨੇ ਕੁ ਸੁਰੱਖਿਅਤ ਹੋ, ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਪੰਜ ਅਜਿਹੀਆਂ ਕਾਰਾਂ ਬਾਰੇ ਦੱਸ ਰਹੇ ਹਾਂ, ਜੋ ਸੁਰੱਖਿਆ ਦੇ ਮਾਮਲੇ ’ਚ ਸਭ ਤੋਂ ਵੱਧ ਸੁਰੱਖਿਅਤ ਹਨ।
Mahindra XUV 300- ਗਲੋਬਲ NCAP ਦੀ ਰੇਟਿੰਗ ’ਚ ਦੇਸ਼ ਦੀ ਕਾਰ ਕੰਪਨੀ ਮਹਿੰਦਰਾ ਦੀ XUV 300 ਨੂੰ ਸਭ ਤੋਂ ਵਧੀਆ ਰੇਟਿੰਗ ਮਿਲੀ ਹੈ। ਇਸ ਕਾਰ ਨੂੰ ਐਡਲਟ ਪ੍ਰੋਟੈਕਸ਼ਨ ਲਈ ਇਸ ਨੂੰ 5–ਸਟਾਰ ਤੇ ਚਾਈਲਡ ਪ੍ਰੋਟੈਕਸ਼ਨ ਲਈ ਇਸ ਨੂੰ 4 ਸਟਾਰ ਰੇਟਿੰਗ ਮਿਲੀ ਹੈ। NCAP ਟੈਸਟਿੰਗ ਦੌਰਾਨ ਐਡਲਟ ਪ੍ਰੋਟੈਕਸ਼ਨ ਲਈ ਇਸ ਨੂੰ 17 ਵਿੱਚੋਂ 16.42 ਨੰਬਰ ਤੇ ਚਾਈਲਡ ਪ੍ਰੋਟੈਕਸ਼ਨ ਲਈ ਇਸ ਨੂੰ 49 ਵਿੱਚੋਂ 37.44 ਨੰਬਰ ਮਿਲੇ ਹਨ। ਗਲੋਬਲ NCAP ਦੀ ਰੇਟਿੰਗ ਅਨੁਸਾਰ XUV300 ਦੇਸ਼ ਦੀ ਸਭ ਤੋਂ ਵੱਧ ਸੁਰੱਖਿਅਤ ਕਾਰ ਹੈ। ਗਲੋਬਲ NCAP ਵੱਲੋਂ ਇਸ ਨੂੰ ਪਹਿਲਾ ਚਾਇਸ ਐਵਾਰਡ ਮਿਲ ਚੁੱਕਾ ਹੈ।
Tata Altroz- ਦੂਜੇ ਨੰਬਰ ’ਤੇ ਦੇਸ਼ ਦੀ ਇੱਕ ਹੋਰ ਵੱਡੀ ਕਾਰ ਕੰਪਨੀ ਟਾਟਾ ਦੀ ਹੈਚਬੈਕ ਕਾਰ ਆਲਟ੍ਰੋਜ਼ ਨੂੰ ਵੀ ਗਲੋਬਲ NCAP ਵੱਲੋਂ ਵਧੀਆ ਰੇਟਿੰਗ ਮਿਲੀ ਹੈ। ਐਡਲਟ ਪ੍ਰੋਟੈਕਸ਼ਨ ਲਈ ਇਸ ਨੂੰ 5 ਸਟਾਰ ਮਿਲੇ ਹਨ ਤੇ ਚਾਈਲਡ ਪ੍ਰੋਟੈਕਸ਼ਨ ਲਈ 3 ਸਟਾਰ ਦੀ ਰੇਟਿੰਗ ਮਿਲੀ ਹੈ। ਇਸ ਕਾਰ ਨੂੰ ਟੈਸਟਿੰਗ ਦੌਰਾਨ ਇਸ ਨੂੰ 17 ਵਿੱਚੋਂ 16.13 ਨੰਬਰ ਤੇ ਚਾਈਲਡ ਪ੍ਰੋਟੈਕਸ਼ਨ ਦੀ ਟੈਸਟਿੰਗ ਦੌਰਾਨ ਇਸ ਨੂੰ 49 ਵਿੱਚੋਂ 29 ਅੰਕ ਮਿਲੇ।
Tata Nexon- ਤੀਜੇ ਨੰਬਰ ’ਤੇ ਵੀ ਟਾਟਾ ਦੀ ਹੀ ਇੱਕ ਹੋਰ ਕਾਰ ਨੂੰ ਗਲੋਬਲ NCAPਦੀ ਰੇਟਿੰਗ ਵਿੱਚ ਵਧੀਆ ਨੰਬਰ ਮਿਲੇ ਹਨ। ਟਾਟਾ ਦੀ ਸਬ ਕੰਪੈਕਟ SUV ਨੈਕਸਨ ਨੂੰ ਐਡਲਟ ਪ੍ਰੋਟੈਕਸ਼ਨ ਲਈ ਇਸ ਨੂੰ 5 ਸਟਾਰ ਤੇ ਚਾਈਲਡ ਪ੍ਰੋਟੈਕਸ਼ਨ ਲਈ 3 ਸਟਾਰ ਰੇਟਿੰਗ ਮਿਲੀ। ਇਸ ਕਾਰ ਨੂੰ ਟੈਸਟਿੰਗ ਦੌਰਾਨ ਐਡਲਟ ਪ੍ਰੋਟੈਕਸ਼ਨ ਲਈ 17 ਵਿੱਚੋਂ 16.06 ਨੰਬਰ ਤੇ ਚਾਈਲਡ ਪ੍ਰੋਟੈਕਸ਼ਨ ਵਿੱਚ ਇਸ ਨੂੰ 49 ਵਿੱਚੋਂ 25 ਨੰਬਰ ਮਿਲੇ।
Mahindra Marazzo- ਚੌਥੇ ਨੰਬਰ ਉੱਤੇ ਮਹਿੰਦਰਾਦੀ SUV ਕਾਰ ਮਰਾਜ਼ੋ ਨੂੰ ਵੀ ਗਲੋਬਲ NCAP ਨੇ ਇਸ ਕਾਰ ਨੂੰ ਐਡਲਟ ਪ੍ਰੋਟੈਕਸ਼ਨ ਵਿੱਚ 4 ਸਟਾਰ ਤੇ ਚਾਈਲਡ ਪ੍ਰੋਟੈਕਸ਼ਨ ਵਿੱਚ 2 ਸਟਾਰ ਦਿੱਤੇ ਹਨ।। ਟੈਸਟਿੰਗ ਦੌਰਾਨ ਐਡਲਟ ਪ੍ਰੋਟੈਕਸ਼ਨ ਲਈ ਇਸ ਕਾਰ ਨੂੰ 17 ਵਿੱਚੋਂ 12.85 ਨੰਬਰ ਤੇ ਚਾਈਲਡ ਪ੍ਰੋਟੈਕਸ਼ਨ ਵਿੱਚ ਇਸ ਨੂੰ 49 ਵਿੱਚੋਂ 22.22 ਨੰਬਰ ਮਿਲੇ ਹਨ।
Vitara Brezza- ਪੰਜਵੇਂ ਨੰਬਰ ’ਤੇ ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਸਬ ਕੰਪੈਕਟ SUV ਬ੍ਰੈਜ਼ਾ ਨੂੰ ਗਲੋਬਲ NCAP ਨੇ 4 ਸਟਾਰ ਰੇਟਿੰਗ ਦਿੱਤੀ ਹੈ। ਇਸ ਕਾਰ ਨੂੰ ਐਡਲਟ ਪ੍ਰੋਟੈਕਸ਼ਨ ਵਿੱਚ 4 ਸਟਾਰ ਦੀ ਰੇਟਿੰਗ ਮਿਲੀ ਹੈ ਤੇ ਚਾਈਲਡ ਪ੍ਰੋਟੈਕਸ਼ਨ ਵਿੱਚ 2 ਸਟਾਰ ਰੇਟਿੰਗ ਮਿਲੀ ਹੈ।
ਮਾਰੂਤੀ ਦੀ SUV ਅਰਟਿਗਾ ਨੂੰ 3 ਸਟਾਰ ਰੇਟਿੰਗ ਮਿਲੀ ਹੈ। ਅਰਟਿਗਾ ਨੂੰ ਐਡਲਟ ਪ੍ਰੋਟੈਕਸ਼ਨ ਤੇ ਚਾਈਲਡ ਪ੍ਰੋਟੈਕਸ਼ਨ ਦੋਵੇਂ ਵਰਗਾਂ ’ਚ 3-3 ਸਟਾਰ ਦੀ ਰੇਟਿੰਗ ਮਿਲੀ ਹੈ।