2 ਟਰੱਕਾਂ ਨੂੰ ਖਿੱਚਣ ਦੀ ਹੈ ਪਾਵਰ, ਨਾਲੇ 7 ਸੈਕਿੰਡ ਚ ਫੜਦੀ ਹੈ 100 ਦੀ ਸਪੀਡ...
ਬੈਂਗਲੁਰੂ ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ Ultraviolette ਨੇ ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਬਾਈਕ F77 Mach 2 ਨੂੰ ਲਾਂਚ ਕੀਤਾ ਹੈ। ਇਹ ਈ-ਬਾਈਕ ਅਲਟਰਾਵਾਇਲਟ F77 ਦਾ ਅਪਗ੍ਰੇਡਿਡ ਵਰਜ਼ਨ ਹੈ ਜੋ ਕੁਝ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਕੰਪਨੀ ਦੀ ਇਹ ਨਵੀਂ ਬਾਈਕ ਬੇਹੱਦ ਪਾਵਰਫੁੱਲ ਇਲੈਕਟ੍ਰਿਕ ਮੋਟਰ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਬਾਈਕ ਇੱਕੋ ਸਮੇਂ ਦੋ ਟਰੱਕਾਂ ਨੂੰ ਖਿੱਚ ਸਕਦੀ ਹੈ।
Download ABP Live App and Watch All Latest Videos
View In Appਭਾਰਤੀ ਕੰਪਨੀ ਦੀ ਇਸ ਈ-ਬਾਈਕ ਦਾ ਡਿਜ਼ਾਈਨ ਬਹੁਤ ਹੀ ਸਪੋਰਟੀ ਹੈ ਅਤੇ ਕਈ ਸਮਰੱਥਾਵਾਂ ਨਾਲ ਲੈਸ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਐਡਵਾਂਸ ਇਲੈਕਟ੍ਰਿਕ ਮੋਟਰਸਾਈਕਲ ਹੈ।
Ultraviolette F77 Mach 2 ਨੂੰ ਦੋ ਵੇਰੀਐਂਟਸ ਸਟੈਂਡਰਡ ਅਤੇ ਰੀਕਨ 'ਚ ਲਾਂਚ ਕੀਤਾ ਗਿਆ ਹੈ, ਜਿਸ ਦੀ ਕੀਮਤ 2.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਇਹ ਕੀਮਤ ਪਹਿਲੇ 1000 ਗਾਹਕਾਂ ਲਈ ਹੀ ਤੈਅ ਕੀਤੀ ਗਈ ਹੈ। ਇਸ ਤੋਂ ਬਾਅਦ ਬਾਈਕ ਦੀ ਕੀਮਤ ਵਧ ਕੇ 3,99,000 ਰੁਪਏ ਹੋ ਜਾਵੇਗੀ। ਗਾਹਕ ਇਸ ਬਾਈਕ ਨੂੰ 9 ਵੱਖ-ਵੱਖ ਰੰਗਾਂ 'ਚ ਖਰੀਦ ਸਕਣਗੇ। F77 Mach 2 ਦਾ ਡਿਜ਼ਾਈਨ ਇਸ ਦੇ ਪੁਰਾਣੇ ਵਰਜ਼ਨ ਤੋਂ ਲਿਆ ਗਿਆ ਹੈ।
ਕੰਪਨੀ ਨੇ F77 Mach 2 ਦੇ ਸਟੈਂਡਰਡ ਮਾਡਲ 'ਚ 27kW ਦੀ ਮੋਟਰ ਲਗਾਈ ਹੈ, ਜਦਕਿ Recon 'ਚ 30kW ਦੀ ਮੋਟਰ ਦੀ ਵਰਤੋਂ ਕੀਤੀ ਗਈ ਹੈ। ਇਸ ਈ-ਬਾਈਕ ਵਿੱਚ ਸਟੈਂਡਰਡ ਮਾਡਲ ਵਿੱਚ 7.1kWh ਸਮਰੱਥਾ ਦੀ ਬੈਟਰੀ ਅਤੇ Recon ਵਿੱਚ 10.3kWh ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ, ਜੋ ਹੁਣ ਤੱਕ ਦੋਪਹੀਆ ਵਾਹਨ ਵਿੱਚ ਲਗਾਈ ਗਈ ਸਭ ਤੋਂ ਵੱਡੀ ਬੈਟਰੀ ਹੈ।