Price Hike: 1 ਅਕਤੂਬਰ ਤੋਂ Kia ਦੀਆਂ ਇਨ੍ਹਾਂ ਗੱਡੀਆਂ ਦੇ ਵਧ ਜਾਣਗੇ ਰੇਟ, ਖ਼ਰੀਦਣ ਦਾ ਇਰਾਦਾ ਹੈ ਤਾਂ ਮਾਰੋ ਝੱਟ ਸੌਦਾ
ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਆ ਇੰਡੀਆ ਦੇ ਸੇਲਜ਼ ਅਤੇ ਮਾਰਕੀਟਿੰਗ ਹੈੱਡ ਹਰਦੀਪ ਐਸ ਬਰਾੜ ਨੇ ਇਹ ਜਾਣਕਾਰੀ ਦਿੱਤੀ। ਜਿਸ ਦੇ ਮੁਤਾਬਕ ਕੰਪਨੀ 1 ਅਕਤੂਬਰ ਤੋਂ ਸੇਲਟੋਸ ਅਤੇ ਕੈਰੇਂਸ ਦੀ ਕੀਮਤ 'ਚ ਕਰੀਬ ਦੋ ਫੀਸਦੀ ਦਾ ਵਾਧਾ ਕਰੇਗੀ।
Download ABP Live App and Watch All Latest Videos
View In Appਇਸ ਤੋਂ ਪਹਿਲਾਂ ਅਪ੍ਰੈਲ 'ਚ ਕੀਆ ਇੰਡੀਆ ਨੇ ਰੀਅਲ ਡਰਾਈਵਿੰਗ ਇਮਿਸ਼ਨ (ਆਰਡੀਈ) ਨਿਯਮਾਂ ਨੂੰ ਅਪਡੇਟ ਕਰਨ ਕਾਰਨ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਇੱਕ ਫੀਸਦੀ ਦਾ ਵਾਧਾ ਕੀਤਾ ਸੀ। ਪਰ ਕੰਪਨੀ ਆਪਣੀ ਐਂਟਰੀ ਲੈਵਲ ਕਾਰ ਸੋਨੇਟ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕਰੇਗੀ।
Kia ਆਪਣੇ ਸੇਲਟੋਸ ਨੂੰ 10.90 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੀ ਕੀਮਤ 'ਤੇ ਵੇਚਦੀ ਹੈ। ਇਸ ਕਾਰ ਨੂੰ 22 ਵੇਰੀਐਂਟ 'ਚ ਖਰੀਦਿਆ ਜਾ ਸਕਦਾ ਹੈ।
ਦੂਜੀ ਕਾਰ ਜਿਸ ਦੀ ਕੀਮਤ 1 ਅਕਤੂਬਰ ਤੋਂ ਵਧੇਗੀ ਉਹ ਹੈ Kia Carens ਕੰਪਨੀ ਇਸ ਨੂੰ ਘਰੇਲੂ ਬਾਜ਼ਾਰ 'ਚ 10.45 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਦੀ ਹੈ। ਜੋ ਇਸਦੇ ਟਾਪ ਮਾਡਲ 'ਤੇ 18.95 ਲੱਖ ਰੁਪਏ ਐਕਸ-ਸ਼ੋਰੂਮ 'ਤੇ ਖਤਮ ਹੁੰਦਾ ਹੈ।
ਇਲੈਕਟ੍ਰਿਕ ਕਾਰ ਦੀ ਗੱਲ ਕਰੀਏ ਤਾਂ Kia ਭਾਰਤ 'ਚ ਆਪਣਾ ਇਲੈਕਟ੍ਰਿਕ ਮਾਡਲ EV 6 ਵੇਚਦੀ ਹੈ।