Kia Sonet Sale: ਇਸ ਕਾਰ ਨੇ ਭਾਰਤੀ ਬਾਜ਼ਾਰ 'ਚ ਕੀਤਾ ਕਮਾਲ, ਵਿਕਰੀ 1 ਲੱਖ ਤੋਂ ਪਾਰ
ਕਾਰ ਨਿਰਮਾਤਾ ਕੀਆ ਨੇ ਸਾਲ 2019 ਵਿੱਚ ਭਾਰਤੀ ਵਾਹਨ ਬਾਜ਼ਾਰ ਵਿੱਚ ਐਂਟਰੀ ਕੀਤੀ। ਆਪਣੀ ਐਂਟਰੀ ਮਗਰੋਂ ਇਸ ਕੰਪਨੀ ਨੇ ਭਾਰਤੀ ਗਾਹਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ।
Download ABP Live App and Watch All Latest Videos
View In Appਕੀਆ ਸੈਲਟੋਸ ਨਾਲ, ਇਸ ਕਾਰ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਕੰਪਨੀ ਦੀ ਭਾਰਤ 'ਚ ਪਹਿਲੀ ਕਾਰ ਸੀ, ਜਿਸ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਗਿਆ ਸੀ। ਕੰਪਨੀ ਨੇ ਪਿਛਲੇ ਸਾਲ ਭਾਰਤ ਵਿੱਚ Kia Sonnet SUV ਲਾਂਚ ਕੀਤੀ ਸੀ।
ਸੇਲਟੋਸ ਦੀ ਤਰ੍ਹਾਂ ਕੀਆ ਸੋਨੇਟ ਨੂੰ ਵੀ ਭਾਰਤੀ ਗਾਹਕਾਂ ਨੇ ਬਹੁਤ ਪਿਆਰ ਦਿੱਤਾ ਤੇ ਹੁਣ ਸਥਿਤੀ ਇਹ ਹੈ ਕਿ ਇਸ ਕਾਰ ਦੇ 1 ਲੱਖ ਤੋਂ ਜ਼ਿਆਦਾ ਯੂਨਿਟਸ ਵਿਕ ਚੁੱਕੇ ਹਨ।
ਸੋਨੇਟ ਦੀ ਸ਼ਾਨਦਾਰ ਵਿਕਰੀ: ਕੀਆ ਸੋਨੇਟ ਨੇ ਆਪਣੇ ਸੈਗਮੇਂਟ 'ਚ ਧਮਾਕਾ ਕਰ ਦਿੱਤਾ ਹੈ। ਕੰਪਨੀ ਦੀ ਸਮੁੱਚੀ ਵਿਕਰੀ ਵਿੱਚ ਕਾਰ ਨੇ 32% ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ, ਇਸ ਸੈਗਮੇਂਟ 'ਚ 17 ਪ੍ਰਤੀਸ਼ਤ ਦੀ ਮਾਰਕੀਟ ਹਿੱਸੇਦਾਰੀ ਦੇ ਨਾਲ ਇਸ ਕਾਰ ਨੇ ਬਾਕੀ ਕੰਪਨੀਆਂ ਲਈ ਸਖਤ ਮੁਕਾਬਲਾ ਪੈਦਾ ਕਰ ਦਿੱਤਾ ਹੈ।
ਮੇਡ ਇਨ ਇੰਡੀਆ ਕੀਆ ਸੋਨੇਟ: ਕੀਆ ਸੋਨੇਟ ਦਾ ਨਿਰਮਾਣ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਪਲਾਂਟ ਵਿੱਚ ਕੀਤਾ ਜਾਂਦਾ ਹੈ। ਕੰਪਨੀ ਨੇ ਇਸ ਨੂੰ ਕਨੈਕਟਡ ਕਾਰ ਦੇ ਰੂਪ 'ਚ ਪੇਸ਼ ਕੀਤਾ ਹੈ। ਇਸ ਕਾਰ ਨੂੰ ਆਈਐਮਟੀ ਤੇ ਵਾਇਰਸ ਸੁਰੱਖਿਆ ਵਰਗੇ ਹਾਈ-ਟੈਕ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ।
ਕੀਆ ਦੀ ਇਸ ਕੌਮਪੈਕਟ ਐਸਯੂਵੀ ਲਈ 10. 25 ਇੰਚ ਟੱਚਸਕਰੀਨ ਇੰਫੋਟੇਨਮੈਂਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕਾਰ 'ਚ ਬੌਸ ਦਾ 7 ਸਪੀਕਰ ਸਿਸਟਮ, ਇਲੈਕਟ੍ਰਿਕ ਸਨਰੂਫ, ਫਰੰਟ ਵੈਂਟੀਲੇਟੇਡ ਸੀਟਾਂ ਦਿੱਤੀਆਂ ਗਈਆਂ ਹਨ। ਇਸ ਨਾਲ ਕਨੈਕਟੇਡ ਕਾਰ ਨੂੰ ਸਮਾਰਟਵਾਚ ਨਾਲ ਵੀ ਜੋੜਿਆ ਜਾ ਸਕਦਾ ਹੈ।
ਕੀਆ ਨੇ ਇਸ ਕਾਰ ਨੂੰ 3 ਇੰਜਣ ਆਪਸ਼ਨਸ ਦੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਇਸ ਕਾਰ ਦੇ ਨਾਲ 5 ਸਪੀਡ ਮੈਨੁਅਲ, ਛੇ ਸਪੀਡ ਮੈਨੁਅਲ, 6 ਸਪੀਡ ਏਟੀ ਤੇ 6 ਸਪੀਡ ਆਈਐਮਟੀ ਦਾ ਵਿਕਲਪ ਮਿਲੇਗਾ। ਕੀਆ ਸੋਨੇਟ ਜੀਟੀ ਲਾਈਨ ਨੂੰ 1.0 ਲੀਟਰ ਪੈਟਰੋਲ ਇੰਜਣ ਤੇ 1.5 ਲੀਟਰ ਟਰਬੋ ਡੀਜ਼ਲ ਇੰਜਣ ਵੇਰੀਐਂਟ ਮਿਲੇਗਾ।