Lamborghini Revuelto Supercar: ਲਾਂਚ ਹੋ ਗਈ ਉਹ ਕਾਰ, ਜਿਸ ਦੀਆਂ ਤਸਵੀਰਾਂ ਦੇਖ ਕੇ ਹੋ ਜਾਓਗੇ ਦੀਵਾਨੇ !
Lamborghini ਨੇ ਭਾਰਤ 'ਚ ਆਪਣੀ Revuelto ਸੁਪਰਕਾਰ ਲਾਂਚ ਕਰ ਦਿੱਤੀ ਹੈ, ਜਿਸ ਦੇ ਨਾਲ ਕੰਪਨੀ ਦਾ ਇਲੈਕਟ੍ਰਿਕ ਸਫਰ ਵੀ ਸ਼ੁਰੂ ਹੋ ਗਿਆ ਹੈ। Revuelto ਨੂੰ ਭਾਰਤ 'ਚ 8.9 ਕਰੋੜ ਰੁਪਏ ਦੀ ਐਕਸ-ਸ਼ੋਰੂਮ ਕੀਮਤ ਨਾਲ ਲਾਂਚ ਕੀਤਾ ਗਿਆ ਹੈ।
Download ABP Live App and Watch All Latest Videos
View In AppLamborghini Revuelto supercar ਦਾ ਕੈਬਿਨ ਤਿੰਨ ਸਕਰੀਨਾਂ ਯਾਨੀ 8.4 ਇੰਚ ਟੱਚਸਕਰੀਨ, 9.1 ਇੰਚ ਪੈਸੰਜਰ ਡਿਸਪਲੇ, 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਨਾਲ ਲੈਸ ਹੈ।
ਇਹ ਹੁਣ ਤੱਕ ਦੀ ਸਭ ਤੋਂ ਤਾਕਤਵਰ ਲੈਂਬੋਰਗਿਨੀ ਹੈ, ਜੋ 1000 ਐਚਪੀ ਨੂੰ ਪਾਰ ਕਰਦੀ ਹੈ, ਜਿਸ ਦੀ ਟਾਪ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੇ ਨਾਲ ਹੀ ਇਹ ਸਿਰਫ 2.5 ਸਕਿੰਟ 'ਚ 0-100 kmpl ਦੀ ਸਪੀਡ 'ਤੇ ਪਹੁੰਚ ਜਾਂਦਾ ਹੈ।
Lamborghini Revuelto supercar Aventador ਦੀ ਥਾਂ ਲੈਂਦੀ ਹੈ, ਜਿਸ ਵਿੱਚ ਇੱਕ ਇਲੈਕਟ੍ਰਿਕ ਮੋਟਰ ਅਤੇ ਇੱਕ ਘੱਟ-ਰੇਂਜ ਬੈਟਰੀ ਪੈਕ ਹੈ। ਨਾਲ ਹੀ 6.5 ਲੀਟਰ V12 ਇੰਜਣ ਮੁੱਖ ਹੈ।
ਭਾਰਤ ਵਿੱਚ, Lamborghini Revuelto supercar ਦਾ ਮੁਕਾਬਲਾ Ferrari ਦੀ SF90 ਨਾਲ ਹੋਵੇਗਾ, ਜੋ ਕਿ ਸੈਗਮੈਂਟ ਵਿੱਚ ਇੱਕ ਪਲੱਗ-ਇਨ ਹਾਈਬ੍ਰਿਡ ਸੁਪਰਕਾਰ ਹੈ।