Lectrix EV: ਭਾਰਤ 'ਚ ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਕੀਮਤ 50 ਹਜ਼ਾਰ ਤੋਂ ਘੱਟ, ਰੇਂਜ 100Km ਤੋਂ ਵੱਧ
EV Scooter: ਇਸ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਸਿਰਫ 1499 ਰੁਪਏ ਦੇ ਮੰਥਲੀ ਸਬਸਕ੍ਰਿਪਸ਼ਨ ਤੇ ਉਪਲੱਬਧ ਹੈ।
ਭਾਰਤ 'ਚ ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਕੀਮਤ 50 ਹਜ਼ਾਰ ਤੋਂ ਘੱਟ, ਰੇਂਜ 100Km ਤੋਂ ਵੱਧ
1/5
Lectrix EV ਨੇ ਆਪਣੇ LXS 2.0 ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ ਸਿਰਫ਼ 49,999 ਰੁਪਏ ਹੈ।
2/5
ਕੰਪਨੀ ਮੁਤਾਬਕ, ਇਹ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ 'ਤੇ 100 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ ਅਤੇ ਇਸਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸਦੇ ਨਾਲ ਹੀ ਕੰਪਨੀ ਲਾਈਫਟਾਈਮ ਬੈਟਰੀ ਵਾਰੰਟੀ ਵੀ ਦੇ ਰਹੀ ਹੈ।
3/5
ਇਸ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਸਿਰਫ 1499 ਰੁਪਏ ਦੇ ਮੰਥਲੀ ਸਬਸਕ੍ਰਿਪਸ਼ਨ 'ਤੇ ਉਪਲੱਬਧ ਹੈ। Lectrix EV ਸਕੂਟਰ 'ਚੋਂ ਬੈਟਰੀ ਨੂੰ ਵੱਖ ਕਰਨ ਅਤੇ ਇਸਨੂੰ ਗਾਹਕਾਂ ਨੂੰ ਸਰਵਿਸ ਦੇ ਰੂਪ 'ਚ ਦੇਣ ਵਾਲਾ ਭਾਰਤ ਦਾ ਪਹਿਲਾ ਪਹਿਲਾ ਓ.ਈ.ਐੱਮ. ਹੈ।
4/5
ਇਸਦਾ ਮਤਲਬ ਇਹ ਹੈ ਕਿ ਗਾਹਕਾਂ ਨੂੰ ਬੈਟਰੀ ਸਰਵਿਸ ਲਈ ਮੈਂਬਰਸ਼ਿਪ ਦਿੱਤੀ ਜਾਵੇਗੀ ਅਤੇ ਇਸਦੇ ਆਧਾਰ 'ਤੇ ਭੁਗਤਾਨ ਕਰਨਾ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ ਸਰਵਿਸ ਪ੍ਰੋਗਰਾਮ ਕਾਰਨ ਲੈਕਟ੍ਰਿਕਸ ਈ.ਵੀ. ਦੇ ਗਾਹਕ ਬਾਕੀ ਇਲੈਕਟ੍ਰਿਕ ਸਕੂਟਰ ਦੀ ਤੁਲਨਾ 'ਚ 40 ਫੀਸਦੀ ਤਕ ਘੱਟ ਭੁਗਤਾਨ ਕਰਨਗੇ।
5/5
Lectrix EV 'ਚ ਈ.ਵੀ. ਬਿਜ਼ਨੈੱਸ ਦੇ ਪ੍ਰੈਜ਼ੀਡੈਂਟ, ਪ੍ਰੀਤੇਸ਼ ਤਲਵਾਰ ਨੇ ਕਿਹਾ ਕਿ ਇਸ ਨਵੇਂ ਇਲੈਕਟ੍ਰਿਕ ਸਕੂਟਰ ਦੀ ਕ੍ਰਾਂਤੀਕਾਰੀ ਕੀਮਤ ਨੀਤੀ ਸਰਕਾਰੀ ਸਬਸਿਡੀ 'ਤੇ ਭਾਰੀ ਨਿਰਭਰਤਾ ਦੀ ਜ਼ਰੂਰਤ ਨੂੰ ਖਤਮ ਕਰਦੀ ਹੈ, ਜਿਸ ਨਾਲ OEM ਅਤੇ ਗਾਹਕ ਦੋਵਾਂ ਲਈ ਇੱਕ ਟਿਕਾਊ ਅਤੇ ਆਰਥਿਕ ਤੌਰ 'ਤੇ ਵਿਵਹਾਰਕ ਹੱਲ ਯਕੀਨੀ ਹੁੰਦਾ ਹੈ। ਈ.ਵੀ. ਨੂੰ ਅਪਣਾਉਣ ਲਈ ਮੁੱਖ ਚੁਣੌਤੀਆਂ ਉਨ੍ਹਾਂ ਦੀ ਉੱਚ ਕੀਮਤ ਅਤੇ ਬੈਟਰੀਆਂ ਬਾਰੇ ਅਨਿਸ਼ਚਿਤਤਾ ਹਨ ਅਤੇ ਇਸ ਲਾਂਚ ਦੇ ਨਾਲ ਅਸੀਂ ਇਨ੍ਹਾਂ ਦੋਵਾਂ ਚੁਣੌਤੀਆਂ ਦਾ ਹੱਲ ਕੀਤਾ ਹੈ।
Published at : 10 Apr 2024 09:17 AM (IST)