ਲੌਂਚ ਹੋਈ ਮੇਡ ਇਨ ਇੰਡੀਆ Jeep Wrangler, ਬਾਕਮਾਲ ਫੀਚਰਸ ਨਾਲ ਇਹ ਕੀਮਤ

1/7
ਜੀਪ ਇੰਡੀਆ ਨੇ ਭਾਰਤ 'ਚ ਬਣੀ Jeep Wrangler ਲਾਂਚ ਕਰ ਦਿੱਤੀ ਹੈ। ਰੈਂਗਲਰ ਦੀ ਸ਼ੁਰੂਆਤੀ ਕੀਮਤ 53.90 ਲੱਖ ਰੁਪਏ ਐਕਸ ਸ਼ੋਅ ਰੂਮ ਰੱਖੀ ਗਈ ਹੈ। ਜਦਕਿ ਰੂਬੀਕੌਨ 57.90 ਲੱਖ ਰੁਪਏ ਹੈ।
2/7
ਕੰਪਨੀ ਨੇ ਇਸ ਐਸਯੂਵੀ ਦਾ ਉਤਪਾਦਨ ਇਸ ਸਾਲ ਦੇ ਫਰਵਰੀ ਤੋਂ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਐਸਯੂਵੀ ਦੇਸ਼ ਭਰ 'ਚ ਵਿਕਰੀ ਲਈ ਪੂਰੀ ਤਰ੍ਹਾਂ ਤਿਆਰ ਹੈ।
3/7
ਇਸ ਐਸਯੂਵੀ ਨੂੰ ਦੋ ਵੇਰੀਏਂਟਸ 'ਚ ਲੌਂਚ ਕੀਤਾ ਗਿਆ ਹੈ। ਇਨ੍ਹਾਂ 'ਚ ਅਨਲਿਮਿਟਡ ਤੇ ਰੂਬੀਕੌਨ ਸ਼ਾਮਲ ਹੈ। ਅਨਲਿਮਿਟਡ ਵੇਰੀਏਂਟ ਦੀ ਕੀਮਤ 553.90 ਲੱਖ ਰੁਪਏ ਐਕਸ ਸ਼ੋਅ ਰੂਮ ਕੀਮਤ 'ਤੇ ਲੌਂਚ ਕੀਤਾ ਗਿਆ ਹੈ। ਦੋਵੇਂ ਦੀ ਦਮਦਾਰ ਵੇਰੀਏਂਟ 'ਚ ਭਾਰਤ ਸਟੇਜ VI ਕਮਪਲਾਇੰਟ 2.0 ਲੀਟਰ ਦਾ ਇਨ ਲਾਇਨ 4 ਸਲੰਡਰ, ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ ਸਮੂਹ ਦੇ GME ਯਾਗਲੋਬਲ ਮੀਡੀਅਮ ਇੰਜਣ ਪਲੇਟਫਾਰਮ 'ਤੇ ਅਧਾਰਤ ਹੈ ਤੇ ਇਹ 268 ਬੀਐਚਪੀ ਤੇ 400 ਐਨਐਮ ਦਾ ਟਾਰਕ ਬਣਾਉਂਦਾ ਹੈ। ਦੋਵੇਂ ਐਸਯੂਵੀ 'ਚ ਸਟੈਂਡਰਡ ਇਕ 8-ਸਪੀਡ ਆਟੋਮੈਟਿਕ ਗੀਅਰਬੌਕਸ ਹੈ।
4/7
ਜੀਪ Wrangler ਦੇ ਦੋਵਾਂ ਵੇਰੀਏਂਟਸ 'ਚ ਕਸਟਮਰ ਨੂੰ ਕਈ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ ਪਲੱਸ ਲੈਦਰ ਸੀਟਾਂ, ਸੌਫਟ ਟੱਚ ਲੇਟਰ ਫਿਨਿਸ਼ ਡੈਸ਼ ਬੋਰਡ, Uconnect ਇੰਫੋਟੇਨਮੈਂਟ, ਐਪਲ ਕਾਰ ਪਲੇਅ ਤੇ ਐਂਡਰਾਇਡ ਦੀ ਸੁਵਿਧਾ ਦਿੱਤੀ ਗਈ ਹੈ।
5/7
ਇਸ ਦੇ ਨਾਲ ਇਨ੍ਹਾਂ 'ਚ ਸਟੀਅਰਿੰਗ ਮਾਊਂਟੇਂਡ ਕੰਟਰੋਲਸ, ਕ੍ਰੂਡ ਕੰਟਰੋਲ, ਇੰਜਣ ਸਟੌਪ ਜਾਂ ਸਟਾਰਟ, ਡਿਊਲ ਜੌਨ ਏਅਰ ਕੰਡੀਸ਼ਨਿੰਗ, ਆਟੋਮੈਟਿਕ ਹੈਡਲੈਂਪ, ਫਰੰਟ ਐਲਈਜੀ ਫੌਗ ਲੈਂਪਸ, ਐਲਈਡੀ ਡੀਆਰਐਲ, ਫੁੱਲ ਫ੍ਰੇਮਜ ਰਿਮੂਵਏਬਲ ਡੋਰਸ ਨਾਲ ਲੈਸ ਕੀਤੀ ਗਈ। ਇਸ ਤੋਂ ਇਲਾਵਾ 3 ਪੀਸ ਮੌਡਿਊਲਰ ਹਾਈ ਟੌਪ ਤੇ ਇਕ ਫੋਲਡ ਫਲੈਟ ਫਰੰਟ ਵਿੰਡਸ਼ੀਲਡ ਵੀ ਦਿੱਤੀ ਗਈ ਹੈ।
6/7
ਭਾਰਤ 'ਚ ਅਸੈਂਬਲ ਕੀਤੀ ਗਈ ਜੀਪ wrangler ਨੂੰ ਪੰਜ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਚ ਬ੍ਰਾਈਟ ਵਾਈਟ, ਸਟ੍ਰਿੰਗ ਗ੍ਰੇਅ, ਗ੍ਰੇਨਾਈਟ ਕ੍ਰਿਸਟਲ, ਬਲੈਕ ਤੇ ਫਾਇਰਕ੍ਰੈਕਰ ਰੈਡ ਸ਼ਾਮਲ ਹਨ।
7/7
ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਫਰੰਟ ਤੇ ਸਾਈਡ ਏਅਰਬੈਗ ਦੇ ਨਾਲ ਹੀ ਇਲੈਕਟ੍ਰੌਨਿਕ ਸਟੇਬਿਲਿਟੀ ਕੰਟਰੋਲ, ਹਿਲ ਸਟਾਰਟ ਐਸਿਸਟ, ਹਿਲ ਡਿਸੈਂਟ ਕੰਟਰੋਲ, ਇਲੈਕਟ੍ਰੌਨਿਕ ਰੋਲ ਮਿਟਿਗੇਸ਼ਨ ਦੇ ਨਾਲ ਹੀ ਟਾਇਰ ਪ੍ਰੈਸ਼ਰ ਮੌਨੀਟਰਿੰਗ ਸਿਸਟਮ ਤੇ ਰੀਅਰ ਪਾਰਕਿੰਗ ਸੈਂਸਰ ਨਾਲ ਲੈਸ ਕੀਤਾ ਗਿਆ ਹੈ।
Sponsored Links by Taboola