Election Results 2024
(Source: ECI/ABP News/ABP Majha)
ਮਹਿੰਦਰਾ ਦੀ ਨਵੀਂ Bolero Neo SUV ਨੇ ਕੀਤਾ ਆਉਂਦਿਆਂ ਹੀ ਧਮਾਕਾ
Mahindra Bolero New SUV: ਆਟੋ ਸੈਕਟਰ ਦੀ ਦੇਸ਼ ਦੀ ਪ੍ਰਮੁੱਖ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੀ ਗਈ ਮਹਿੰਦਰਾ ਬੋਲੇਰੋ ਨਿਓ ਐਸਯੂਵੀ (Mahindra Bolero Neo SUV) ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਕੰਪਨੀ ਅਨੁਸਾਰ, ਹੁਣ ਤੱਕ ਇਸ ਨੂੰ ਆਪਣੀ ਨਵੀਂ ਮਹਿੰਦਰਾ ਬੋਲੇਰੋ ਨਿਓ (Mahindra Bolero Neo SUV) ਦੀਆਂ 5500 ਤੋਂ ਵੱਧ ਕਾਰਾਂ ਦੀ ਬੁਕਿੰਗ ਮਿਲ ਚੁੱਕੀ ਹੈ। ਕੰਪਨੀ ਨੇ ਆਪਣੀ ਮਸ਼ਹੂਰ ਸਬ-ਕੰਪੈਕਟ ਐਸਯੂਵੀ ਮਹਿੰਦਰਾ ਬੋਲੇਰੋ (Mahindra Bolero) ਦਾ ਇਹ ਨਵਾਂ ਸੰਸਕਰਣ 13 ਜੁਲਾਈ ਨੂੰ ਲਾਂਚ ਕੀਤਾ ਸੀ। ਨਾਲ ਹੀ ਇਸ ਦੀ ਬੁਕਿੰਗ ਵੀ ਇਸੇ ਦਿਨ ਤੋਂ ਸ਼ੁਰੂ ਹੋ ਗਈ ਸੀ।
Download ABP Live App and Watch All Latest Videos
View In Appਇਸ ਦੇ ਬੇਸਿਕ ਵੇਰੀਐਂਟ ਮਹਿੰਦਰਾ ਬੋਲੇਰੋ ਨਿਓ ਐਨ4 (Mahindra Bolero Neo N4) ਦੀ ਐਕਸ-ਸ਼ੋਅਰੂਮ ਕੀਮਤ 8.48 ਲੱਖ ਰੁਪਏ ਹੈ, ਜਦੋਂ ਕਿ ਕੰਪਨੀ ਨੇ ਆਪਣੇ ਟੌਪ ਵੇਰੀਐਂਟ ਮਹਿੰਦਰਾ ਬੋਲੇਰੋ ਨਿਓ ਐਨ 10 ਦੀ ਐਕਸ-ਸ਼ੋਅਰੂਮ ਕੀਮਤ 9.99 ਲੱਖ ਰੁਪਏ ਰੱਖੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਦੂਜੇ ਮਾਡਲ N10 (O) ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਓ ਜਾਣਦੇ ਹਾਂ ਮਹਿੰਦਰਾ ਦੀ ਇਸ ਨਵੀਂ ਐਸਯੂਵੀ ਵਿੱਚ ਕੀ ਖਾਸ ਹੈ।
ਮਹਿੰਦਰਾ ਬੋਲੇਰੋ ਨਿਓ (Mahindra Bolero Neo SUV) ਦੇ ਇੰਜਣ ਦੀ ਪਾਵਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਨੂੰ 1.5 ਲਿਟਰ 3-ਸਿਲੰਡਰ mHawk ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 3750rpm 'ਤੇ 100bhp ਦੀ ਵੱਧ ਤੋਂ ਵੱਧ ਪਾਵਰ ਅਤੇ 1750-2250rpm 'ਤੇ 260Nm ਦਾ ਟੌਰਕ ਪੈਦਾ ਕਰਦਾ ਹੈ।
ਇਸਦੇ ਨਾਲ, ਇਹ ਇੱਕ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਗੀਅਰ-ਬਾਕਸ ਨਾਲ ਲੈਸ ਹੈ। ਹਾਲਾਂਕਿ, ਕੰਪਨੀ ਅਨੁਸਾਰ, ਛੇਤੀ ਹੀ ਆਟੋਮੈਟਿਕ ਗੀਅਰ–ਬਾਕਸ ਵਾਲਾ ਵਰਜ਼ਨ ਵੀ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਨਾਲ ਹੀ, ਕੰਪਨੀ ਨੇ ਮਹਿੰਦਰਾ ਬੋਲੇਰੋ ਨਿਓ ਵਿੱਚ ਈਕੋ ਡਰਾਈਵਿੰਗ ਮੋਡ ਵੀ ਦਿੱਤਾ ਹੈ।
ਮਹਿੰਦਰਾ ਬੋਲੇਰੋ ਨਿਓ (Mahindra Bolero Neo) ਦਾ ਬਾਹਰੀ ਹਿੱਸਾ ਲਗਭਗ ਕੰਪਨੀ ਦੇ ਟੀਯੂਵੀ 100 ਦੇ ਸਮਾਨ ਹੈ। ਇਸ ਵਿੱਚ 15 ਇੰਚ ਦੇ ਅਲੌਏ ਵ੍ਹੀਲਜ਼ (Alloy Wheels) ਦੇ ਨਾਲ ਇੱਕ ਵੱਡਾ ਏਅਰ ਡੈਮ ਤੇ ਫੌਗ ਲਾਈਟਸ ਵੀ ਹਨ। ਇਸਦੇ ਨਾਲ ਹੀ, ਵਰਗਾਕਾਰ ਹੈੱਡਲੈਂਪਸ ਵੀ LED DRL ਦੇ ਨਾਲ ਪ੍ਰਦਾਨ ਕੀਤੇ ਗਏ ਹਨ। ਮਹਿੰਦਰਾ ਬੋਲੇਰੋ ਨਿਓ 6 ਰੰਗਾਂ ਦੇ ਵਿਕਲਪਾਂ ਵਿੱਚ ਆਉਂਦੀ ਹੈ। ਇਨ੍ਹਾਂ ਵਿੱਚ ਨੈਪੋਲੀ ਬਲੈਕ, ਮੈਜੈਸਟਿਕ ਸਿਲਵਰ, ਹਾਈਵੇ ਰੈਡ, ਪਰਲ ਵ੍ਹਾਈਟ, ਡਾਇਮੰਡ ਵ੍ਹਾਈਟ ਅਤੇ ਰੌਕੀ ਬੀਜ ਸ਼ਾਮਲ ਹਨ।
ਇੰਟੀਰੀਅਰਸ ਦੀ ਗੱਲ ਕਰੀਏ ਤਾਂ ਮਹਿੰਦਰਾ ਬੋਲੇਰੋ ਨਿਓ ਨੂੰ ਸਪੇਸ ਦੇ ਨਾਲ-ਨਾਲ ਸੁਰੱਖਿਆ ਵੱਲ ਵੀ ਖਾਸ ਧਿਆਨ ਦਿੱਤਾ ਗਿਆ ਹੈ। ਇਹ 7 ਸੀਟਰ ਕਾਰ ਬਲੈਕ ਅਤੇ ਬੇਜ ਇੰਟੀਰੀਅਰ ਥੀਮ ਨਾਲ ਆਉਂਦੀ ਹੈ। ਇਸ ਵਿੱਚ 7 ਇੰਚ ਦਾ ਟੱਚ–ਸਕਰੀਨ ਇੰਫੋਟੇਨਮੈਂਟ ਸਿਸਟਮ, ਬਲੂਸੈਂਸ ਐਪ, ਕਰੂਜ਼ ਕੰਟਰੋਲ ਅਤੇ ਇੱਕ ਅਡਜਸਟੇਬਲ ਡਰਾਈਵਰ ਸੀਟ ਵੀ ਹੈ।
ਸੁਰੱਖਿਆ ਦੇ ਲਿਹਾਜ਼ ਨਾਲ, ਮਹਿੰਦਰਾ ਬੋਲੇਰੋ ਨਿਓ ਵਿੱਚ ਹਾਈ-ਟੈਕ ਵਿਸ਼ੇਸ਼ਤਾਵਾਂ ਜਿਵੇਂ ਕਿ ਡਿ ਡਿਊਏਲ ਏਅਰ ਬੈਗਸ, ਈਬੀਐਸ ਨਾਲ ਏਬੀਐਸ, ਰੀਅਰ ਪਾਰਕਿੰਗ ਅਸਿਸਟ, ਸੀਟ-ਬੈਲਟ ਰੀਮਾਈਂਡਰ ਅਤੇ ਸਪੀਡ ਅਲਰਟ ਸਿਸਟਮ ਮੌਜੂਦ ਹਨ।
ਤੁਹਾਨੂੰ ਦੱਸ ਦੇਈਏ ਕਿ ਬੋਲੇਰੋ ਮਹਿੰਦਰਾ (Bolero, Mahindra) ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ। 20 ਤੋਂ ਵੱਧ ਸਾਲਾਂ ਤੋਂ, ਇਹ ਕਾਰ ਦੇਸ਼ ਵਿੱਚ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਇਸ ਦੇ 13 ਲੱਖ ਯੂਨਿਟਾਂ ਹੁਣ ਤੱਕ ਵੇਚੀਆਂ ਜਾ ਚੁੱਕੀਆਂ ਹਨ।