ਮਹਿੰਗੀ ਹੋਈ ਤੁਹਾਡੀ ਮਨਪਸੰਦ Mahindra SUVs, ਜਾਣੋ ਕਿੰਨੀ ਵਧੀ ਕੀਮਤ?

1/9
ਮਹਿੰਦਰਾ ਦੀਆਂ ਕਾਰਾਂ ਮਹਿੰਗੀਆਂ ਹੋ ਗਈਆਂ ਹਨ। ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਗਾਹਕਾਂ ਨੂੰ ਇੱਕ ਵਾਰ ਫਿਰ ਝਟਕਾ ਦਿੰਦਿਆਂ ਮਸ਼ਹੂਰ ਐਸਯੂਵੀ ਦੀ ਕੀਮਤ 'ਚ ਵਾਧਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਾਧਾ ਸਿਰਫ਼ ਕੁਝ ਚੋਣਵੇਂ ਮਾਡਲਾਂ 'ਚ ਕੀਤਾ ਗਿਆ ਹੈ। ਇਸ ਕਰਕੇ ਹੁਣ ਗਾਹਕਾਂ ਲਈ ਇਨ੍ਹਾਂ ਮਾਡਲਾਂ ਨੂੰ ਖਰੀਦਣਾ ਪਹਿਲਾਂ ਨਾਲੋਂ ਕਿਤੇ ਵੱਧ ਮਹਿੰਗਾ ਸੌਦਾ ਸਾਬਤ ਹੋਵੇਗਾ। ਦੱਸ ਦੇਈਏ ਕਿ ਕੰਪਨੀ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ 'ਚ ਲਗਪਗ 49,000 ਰੁਪਏ ਦਾ ਵਾਧਾ ਕੀਤਾ ਹੈ। ਆਓ ਜਾਣਦੇ ਹਾਂ ਕਿ ਕਿਹੜੀ ਐਸਯੂਵੀ ਲਈ ਹੁਣ ਕਿੰਨੀ ਵੱਡੀ ਰਕਮ ਦਾ ਭੁਗਤਾਨ ਕਰਨਾ ਪਵੇਗਾ।
2/9
ਬੋਲੈਰੋ: ਜੇਕਰ ਮਹਿੰਦਰਾ ਬੋਲੈਰੋ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਪਣੇ ਬੀ4 ਵੇਰੀਐਂਟ ਦੀ ਕੀਮਤ 'ਚ 23,688 ਰੁਪਏ ਦਾ ਵਾਧਾ ਕੀਤਾ ਹੈ। ਜੇਕਰ ਬੀ6 ਵੇਰੀਐਂਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 'ਚ 24,707 ਰੁਪਏ ਦਾ ਵਾਧਾ ਕੀਤਾ ਗਿਆ ਹੈ।
3/9
ਥਾਰ: ਮਹਿੰਦਰਾ ਥਾਰ ਕੰਪਨੀ ਦੀ ਪਾਪੁਲਰ ਆਫ਼ ਰੋਡ ਐਸਯੂਵੀ ਹੈ, ਜਿਸ 'ਚ 1344 ਰੁਪਏ ਦਾ ਵਾਧਾ ਕੀਤਾ ਗਿਆ ਹੈ।
4/9
ਅਲਟੂਰਸ ਜੀ4: ਕੰਪਨੀ ਨੇ ਇਸ ਦਮਦਾਰ ਐਸਯੂਵੀ ਦੀ ਕੀਮਤ 'ਚ 824 ਰੁਪਏ ਦਾ ਵਾਧਾ ਕੀਤਾ ਹੈ।
5/9
ਸਕਾਰਪੀਓ: ਮਹਿੰਦਰਾ ਸਕਾਰਪੀਓ ਇਕ ਬਹੁਤ ਹੀ ਮਸ਼ਹੂਰ ਫੁੱਲ ਸਾਈਜ਼ ਦੀ ਐਸਯੂਵੀ ਹੈ, ਜਿਸ 'ਚ ਕੰਪਨੀ ਨੇ ਵੱਖ-ਵੱਖ ਮਾਡਲਾਂ 'ਚ ਲਗਪਗ 48,860 ਰੁਪਏ ਦਾ ਵਾਧਾ ਕੀਤਾ ਹੈ।
6/9
ਮਹਿੰਦਰਾ ਮਰਾਜੋ: ਇਸ ਐਮਪੀਵੀ ਦੀ ਕੀਮਤ 'ਚ ਕੰਪਨੀ ਨੇ 39,092 ਰੁਪਏ ਦਾ ਵਾਧਾ ਕੀਤਾ ਹੈ।
7/9
ਕੇਯੂਵੀ 100: ਮਹਿੰਦਰਾ ਕੇਯੂਵੀ 100 ਦੀ ਕੀਮਤ 18780 ਤੋਂ 23606 ਰੁਪਏ ਵਧਾਈ ਹੈ।
8/9
ਐਕਸਯੂਵੀ 300: ਦੇਸ਼ ਦੀ ਸਭ ਤੋਂ ਸੁਰੱਖਿਅਤ ਸਬ ਕੰਪੈਕਟ ਐਸਯੂਵੀ ਮਹਿੰਦਰਾ ਐਕਸਯੂਵੀ 300 ਨੂੰ ਖਰੀਦਣ ਲਈ ਹੁਣ ਗਾਹਕਾਂ ਨੂੰ 38876 ਰੁਪਏ ਤਕ ਦੀ ਵੱਧ ਕੀਮਤ ਦਾ ਭੁਗਤਾਨ ਕਰਨਾ ਪਵੇਗਾ।
9/9
ਐਕਸਯੂਵੀ 500: ਮਹਿੰਦਰਾ ਐਕਸਯੂਵੀ 500 ਦੀ ਕੀਮਤ 'ਚ ਲਗਭਗ 47831 ਰੁਪਏ ਦਾ ਵਾਧਾ ਕੀਤਾ ਗਿਆ ਹੈ।
Sponsored Links by Taboola