Mahindra XUV700 launching: ਉਡੀਕ ਖਤਮ! Sony ਦੇ ਦਮਦਾਰ ਸਾਊਂਡ ਸਿਸਟਮ ਨਾਲ Mahindra ਦੀ XUV700 ਦੀ ਦਸਤਕ
ਦਿੱਗਜ ਆਟੋ ਕੰਪਨੀ ਮਹਿੰਦਰਾ ਦੀ ਸਭ ਤੋਂ ਉਡੀਕੀ ਜਾ ਰਹੀ SUV XUV700 ਭਾਰਤ ਵਿੱਚ ਦਸਤਕ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾਂ ਹੀ ਸਾਹਮਣੇ ਆ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੋਨੀ ਦੇ ਇਨਬਿਲਟ ਸਾਊਂਡ ਸਿਸਟਮ ਦੇ ਨਾਲ ਆਉਣ ਵਾਲੀ ਪਹਿਲੀ ਕਾਰ ਹੋਵੇਗੀ।
Download ABP Live App and Watch All Latest Videos
View In Appਮਹਿੰਦਰਾ ਐਸਯੂਵੀ ਵਿੱਚ 13-ਚੈਨਲ ਡੀਐਸਪੀ ਐਂਪਲੀਫਾਇਰ ਦੇ ਨਾਲ 12 ਕਸਟਮ ਸਪੀਕਰ ਅਤੇ ਇੱਕ ਸਬ-ਵੂਫਰ ਹੈ। ਸੋਨੀ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਰ ਵਿੱਚ ਆਵਾਜ਼ ਬਹੁਤ ਸਪਸ਼ਟ ਅਤੇ ਵਧੀਆ ਸੰਗੀਤ ਅਨੁਭਵ ਦੇਵੇਗੀ।
ਮਹਿੰਦਰਾ ਨੇ XUV700 ਦੇ ਸਮਾਰਟ ਹੈਂਡਲ ਫੀਚਰ ਦਾ ਖੁਲਾਸਾ ਕੀਤਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਸ਼ੇਸ਼ਤਾ ਭਾਰਤ ਵਿੱਚ ਪਹਿਲੀ ਵਾਰ ਉਪਲਬਧ ਹੋਵੇਗੀ। ਇਹ ਦਰਵਾਜ਼ੇ ਦਾ ਹੈਂਡਲ ਐਸਯੂਵੀ ਦੇ ਬਾਡੀ ਪੈਨਲ ਦੇ ਅੰਦਰ ਫਿਕਸ ਕੀਤਾ ਗਿਆ ਹੈ। ਦਰਵਾਜ਼ੇ ਦੇ ਹੈਂਡਲ ਮੌਜੂਦਾ ਦਰਵਾਜ਼ੇ ਦੇ ਹੈਂਡਲਸ ਤੋਂ ਕਾਫ਼ੀ ਐਡਵਾਂਸ ਹੋਣਗੇ।
ਇਸ ਦੇ ਹੈਂਡਲਬਾਰ 'ਤੇ ਸੈਂਸਰ ਲੱਗੇਗਾ ਯਾਨੀ ਜਦੋਂ ਵੀ ਕੋਈ ਇਸ ਨੂੰ ਛੂਹੇਗਾ ਜਾਂ ਚਾਬੀ ਦੀ ਵਰਤੋਂ ਕਰਕੇ ਕਾਰ ਨੂੰ ਅਨਲੌਕ ਕਰੇਗਾ, ਦਰਵਾਜ਼ੇ ਦਾ ਹੈਂਡਲ ਆਪਣੇ ਆਪ ਬਾਹਰ ਆ ਜਾਵੇਗਾ। ਇਸੇ ਤਰ੍ਹਾਂ, ਜਦੋਂ ਕਾਰ ਲੌਕ ਹੋਣ 'ਤੇ ਹੈਂਡਲ ਬਾਰ ਕਾਰ ਦੇ ਪੈਨਲ 'ਤੇ ਵਾਪਸ ਚਲਿਆ ਜਾਵੇਗੀ।
ਮਿਲੇਗਾ ਸਭ ਤੋਂ ਵੱਡਾ ਸਨਰੂਫ: ਇਨ੍ਹਾਂ ਚੋਂ ਪਹਿਲਾ ਸਕਾਈਰੂਫ ਹੈ ਜਿਸਨੂੰ Mahindra XUV700 'ਤੇ ਸਨਰੂਫ ਕਿਹਾ ਜਾਂਦਾ ਹੈ। ਮਹਿੰਦਰਾ ਨੇ ਦਾਅਵਾ ਕੀਤਾ ਹੈ ਕਿ XUV700 ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਡਾ ਸਨਰੂਫ ਪੇਸ਼ ਕਰ ਰਿਹਾ ਹੈ। ਇਸ ਸਨਰੂਫ ਦੇ ਮਾਪ 1360 ਮਿਲੀਮੀਟਰ X 870 ਮਿਲੀਮੀਟਰ ਹੋਵੇਗਾ।
ਇਸਦੇ ਨਾਲ ਹੀ ਇਸਦੀ ਹੋਰ ਵੱਡੀ ਵਿਸ਼ੇਸ਼ਤਾ ਆਨ-ਬੋਰਡ ਤਕਨਾਲੋਜੀ ਹੈ। ਮਹਿੰਦਰਾ XUV700 ਨੂੰ ਵੌਇਸ ਅਲਰਟ ਦੇ ਨਾਲ ਸੈਗਮੈਂਟ ਫਸਟ ਟੈਕਨਾਲੌਜੀ ਮਿਲੇਗੀ। ਤੁਸੀਂ ਮਹਿੰਦਰਾ XUV700 ਵਿੱਚ ਤੇਜ਼ ਗਤੀ ਵਾਲੀ ਅਵਾਜ਼ ਚੇਤਾਵਨੀ ਨੂੰ ਅਨੁਕੂਲਿਤ ਕਰ ਸਕਦੇ ਹੋ।
ਸਪੀਡ ਵਾਰਨਿੰਗ ਅਲਰਟ ਹੈ ਖਾਸ: ਮਹਿੰਦਰਾ ਦੀ ਇਸ ਐਸਯੂਵੀ ਵਿੱਚ ਤੁਹਾਨੂੰ ਆਪਣੇ ਕਿਸੇ ਨਜ਼ਦੀਕੀ ਯਾਨੀ ਪਤਨੀ, ਮਾਪਿਆਂ ਜਾਂ ਤੁਹਾਡੇ ਬੱਚਿਆਂ ਦੀ ਆਵਾਜ਼ ਵਿੱਚ ਸਪੀਡ ਵਾਰਨਿੰਗ ਅਲਰਟ ਮਿਲੇਗਾ।
ਇਸ ਤੋਂ ਇਲਾਵਾ ਮਹਿੰਦਰਾ XUV700 ਦੇ ਹੈੱਡਲੈਂਪਸ ਇੱਕ ਹੋਰ ਸ਼ਾਨਦਾਰ ਫੀਚਰ ਹੈ। ਜਿਵੇਂ ਹੀ ਰਾਤ ਦੇ ਹਨੇਰੇ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨੂੰ ਪਾਰ ਕਰੇਗੀ ਇਹ ਫੀਚਰ ਐਕਟਿਵ ਹੋ ਜਾਵੇਗਾ।
ਮਹਿੰਦਰਾ XUV700 ਨੂੰ ਦੋ ਇੰਜਣ ਵਿਕਲਪਾਂ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਦੋਵਾਂ ਨੂੰ ਆਟੋਮੈਟਿਕ ਵਿਕਲਪ ਦੇ ਨਾਲ ਵੀ ਪੇਸ਼ ਕੀਤਾ ਜਾਵੇਗਾ।
ਕੰਪਨੀ ਨੇ ਆਪਣੇ ਡੀਜ਼ਲ ਇੰਜਣ ਰੂਪ ਵਿੱਚ 2.2-ਲਿਟਰ mHawk 4-ਸਿਲੰਡਰ ਡੀਜ਼ਲ ਇੰਜਣ ਦੀ ਵਰਤੋਂ ਕੀਤੀ ਹੈ, ਜੋ 185hp ਦੀ ਪਾਵਰ ਪੈਦਾ ਕਰਦਾ ਹੈ ਅਤੇ 6-ਸਪੀਡ ਮੈਨੁਅਲ ਅਤੇ ਟਾਰਕ ਕਨਵਰਟਰ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੁੜਿਆ ਹੋਇਆ ਹੈ।