Mercedes ਦੀ ਦੇਸ਼ ਵਿੱਚ ਪਹਿਲੀ ਐਸਯੂਵੀ Maybach GLS 600 ਲਾਂਚ, ਜਾਣੋ ਫੀਚਰ ਅਤੇ ਕੀਮਤ
2021 Mercedes-Maybach GLS ਭਾਰਤ ਵਿੱਚ ਲਾਂਚ ਹੋ ਗਈ ਹੈ, ਕੰਪਨੀ ਨੇ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਇਸ ਦੀ ਪੁਸ਼ਟੀ ਕੀਤੀ ਸੀ। ਨਵੀਂ ਮਰਸੀਡੀਜ਼ ਮੇਅਬੈਚ ਜੀਐਲਐਸ ਕਈ ਤਬਦੀਲੀਆਂ ਲੈ ਕੇ ਆ ਰਹੀ ਹੈ। ਇਸ ਨੂੰ ਨਵੰਬਰ 2019 ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਕਤੂਬਰ 2020 ਵਿੱਚ ਅਮਰੀਕੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ।
Download ABP Live App and Watch All Latest Videos
View In Appਹੁਣ ਇਸ ਲਗਜ਼ਰੀ ਐਸਯੂਵੀ ਨੂੰ ਭਾਰਤ 'ਚ ਆ ਗਈ ਹੈ ਤੇ ਨਵੀਂ ਮਰਸੀਡੀਜ਼ ਮੇਬੈਕ ਜੀਐਲਐਸ 9 ਜੂਨ ਨੂੰ ਭਾਰਤ ਵਿੱਚ ਲਾਂਚ ਹੋ ਗਈ ਹੈ। ਨਵੀਂ ਮਰਸੀਡੀਜ਼ ਮੇਬੈਕ ਜੀਐਲਐਸ ਨੂੰ ਕੰਪਨੀ ਗਲੋਬਲ ਬਾਜ਼ਾਰ ਵਿੱਚ ਆਪਣੀ ਪਛਾਣ ਬਣਾਉਣ ਲਈ ਲੈ ਕੇ ਆਈ ਹੈ। ਹੁਣ ਇਹ ਭਾਰਤੀ ਬਾਜ਼ਾਰ ਵਿੱਚ ਦਾਖਲ ਹੋ ਗਈ ਹੈ।
ਨਵੀਂ ਮਰਸੀਡੀਜ਼ ਮੇਬੈਕ ਜੀਐਲਐਸ ਦੇ ਐਕਟੀਰਿਅਰ ਦੀ ਗੱਲ ਕਰੀਏ ਤਾਂ ਇਸ ਦੇ ਭਾਰੀ ਤੇ ਬੋਲਡ ਕ੍ਰੋਮ ਡਿਜ਼ਾਈਨ ਵੱਲ ਧਿਆਨ ਖਿੱਚਣ ਲਈ ਭਾਰੀ ਕ੍ਰੋਮ ਇੰਸਰਟ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਮੇਬੈਕ ਰੇਡੀਏਟਰ ਗਰਿਲ, 22 ਇੰਚ ਤੇ 23 ਇੰਚ ਦੇ ਸਪੋਕ ਅਲਾਅ ਵਹੀਲਸ, ਮੇਬੈਕ 'ਤੇ ਡੀ ਪਿਲਰ 'ਤੇ ਬ੍ਰਾਂਡ ਲੋਗੋ ਦਿੱਤਾ ਗਿਆ ਹੈ।
ਇਸ 'ਚ ਮਲਟੀਬੀਅਮ LED ਹੈੱਡਲੈਂਪਸ ਸਟੈਂਡਰਡ ਤੌਰ 'ਤੇ ਦਿੱਤੇ ਗਏ ਹਨ। ਸਾਈਜ਼ ਦੇ ਮਾਮਲੇ ਵਿਚ ਇਸ ਦੀ ਲੰਬਾਈ 5,207 ਮਿਲੀਮੀਟਰ, ਚੌੜਾਈ 1,956 ਮਿਲੀਮੀਟਰ ਤੇ ਵ੍ਹੀਲਬੇਸ 3,135 ਮਿਲੀਮੀਟਰ ਹੈ, ਜੋ ਪੁਰਾਣੇ ਮਾਡਲ ਨਾਲੋਂ 60 ਮਿਲੀਮੀਟਰ ਵਧੇਰੇ ਹੈ। ਇਸ ਦੇ ਨਾਲ ਹੀ ਇਸ ਨੂੰ ਡਿਊਲ ਟੋਨ ਕੱਲਰ 'ਚ ਰੱਖਿਆ ਗਿਆ ਹੈ।
ਗੱਲ ਕਰੀਏ ਤਾਂ ਇਸ ਦੇ ਇੰਟੀਰੀਅਰ ਦੀ ਤਾਂ ਇਹ ਖਾਸ ਫੀਚਰਸ ਤੇ ਤਕਨਾਲੋਜੀ ਨਾਲ ਭਰਪੂਰ ਹੈ, ਇਸ ਵਿੱਚ 12.3 ਇੰਚ ਦੀ ਐਮਬੀਕਸ ਇਨਫੋਟੇਨਮੈਂਟ ਪ੍ਰਣਾਲੀ, 12.3 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ, ਬਰਮੀਸਟਰ ਸਾਊਂਡ ਸਿਸਟਮ, ਐਲਈਡੀ ਆਪਟੀਕਲ ਫਾਈਬਰ ਅੰਬੀਨਟ ਲਾਈਟਿੰਗ, ਨੱਪਾ ਲੈਦਰ ਦਾ ਡੈੱਪ ਬੋਰਡ ਦੀ ਵਰਤੋਂ ਕੀਤੀ ਗਈ ਹੈ।
ਇਸਦੇ ਨਾਲ ਹੀ ਪੈਨੋਰਾਮਿਕ ਸਲਾਈਡਿੰਗ ਸਨਰੂਫ, ਮਸਾਜ ਸੀਟ, ਫੋਲਡਿੰਗ ਟੇਬਲ ਅਤੇ ਫਰਿੱਜ ਦਿੱਤਾ ਗਿਆ ਹੈ। ਨਵੀਂ ਮਰਸੀਡੀਜ਼ ਮੇਅਬੈਚ ਜੀਐਲਐਸ ਤੁਹਾਡੇ ਆਰਾਮ ਨੂੰ ਵਧਾਉਣ ਲਈ ਈ-ਐਕਟਿਵ ਬਾਡੀ ਕੰਟਰੋਲ ਸਸਪੈਂਸ਼ਨ ਸਿਸਟਮ ਦੀ ਵਰਤੋਂ ਕੀਤੀ ਗਈ ਹੈ, ਇਸ ਵਿਚ ਇੱਕ ਕੈਮਰਾ ਹੈ ਜੋ ਸੜਕ ਨੂੰ ਸਕੈਨ ਕਰਦਾ ਹੈ ਅਤੇ ਉਸ ਦੇ ਹਿਸਾਬ ਨਾਲ ਸਸਪੇਂਸ਼ਨ ਨੂੰ ਐਡਜਸਟ ਕਰਦਾ ਹੈ।
ਇਹ ਲਗਜ਼ਰੀ ਐਸਯੂਵੀ ਇੱਕ 4.0-ਲੀਟਰ ਵੀ 8 ਇੰਜਣ ਨਾਲ ਸੰਚਾਲਿਤ ਹੈ ਜੋ 2 542 ਬੀਐਚਪੀ ਦੀ ਪਾਵਰ ਅਤੇ 730 ਐਨਐਮ ਦਾ ਟਾਰਕ ਪੈਦਾ ਕਰਦੀ ਹੈ, ਜੋ ਕਿ ਇੱਕ 9 ਜੀ ਟ੍ਰੋਨਿਕ ਆਟੋਮੈਟਿਕ ਗਿਅਰਬਾਕਸ ਨਾਲ ਮੇਲ ਖਾਂਦੀ ਹੈ। ਇਹ ਈਕਿਯੂ ਬੂਸਟ ਸਟਾਰਟਰ ਜਨਰੇਟਰ ਨਾਲ ਜੋੜਿਆ ਗਿਆ ਹੈ ਜੋ ਥੋੜੇ ਸਮੇਂ ਲਈ ਇੱਕ ਹੋਰ ਵਾਧੂ 21 ਬੀਐਚਪੀ ਤੇ 249 ਐਨਐਮ ਦਾ ਟਾਰਕ ਪ੍ਰਦਾਨ ਕਰਦਾ ਹੈ।
ਹਾਲਾਂਕਿ 2021 ਮਰਸੀਡੀਜ਼ ਮੇਬੈਕ ਜੀਐਲਐਸ ਨੂੰ ਸਿੱਧਾ ਮੁਕਾਬਲਾ ਦੇਣ ਲਈ ਭਾਰਤੀ ਬਾਜ਼ਾਰ ਵਿਚ ਕੋਈ ਮਾਡਲ ਮੌਜੂਦ ਨਹੀਂ ਹੈ, ਪਰ ਲਗਜ਼ਰੀ ਐਸਯੂਵੀ ਦੇ ਹਿੱਸੇ ਵਿਚ ਇਹ ਆਡੀ Q8, BMW X7, ਪੋਰਸ਼ ਕੇਐਨ ਨਾਲ ਮੁਕਾਬਲਾ ਕਰਨ ਜਾ ਰਹੀ ਹੈ।
ਇਸ 'ਚ ਮਲਟੀਬੀਅਮ LED ਹੈੱਡਲੈਂਪਸ ਸਟੈਂਡਰਡ ਤੌਰ 'ਤੇ ਦਿੱਤੇ ਗਏ ਹਨ। ਸਾਈਜ਼ ਦੇ ਮਾਮਲੇ ਵਿਚ ਇਸ ਦੀ ਲੰਬਾਈ 5,207 ਮਿਲੀਮੀਟਰ, ਚੌੜਾਈ 1,956 ਮਿਲੀਮੀਟਰ ਤੇ ਵ੍ਹੀਲਬੇਸ 3,135 ਮਿਲੀਮੀਟਰ ਹੈ, ਜੋ ਪੁਰਾਣੇ ਮਾਡਲ ਨਾਲੋਂ 60 ਮਿਲੀਮੀਟਰ ਵਧੇਰੇ ਹੈ। ਇਸ ਦੇ ਨਾਲ ਹੀ ਇਸ ਨੂੰ ਡਿਊਲ ਟੋਨ ਕੱਲਰ 'ਚ ਰੱਖਿਆ ਗਿਆ ਹੈ।