Tesla ਦਾ ਇਹ ਮਾਡਲ ਭਾਰਤ ਦੀਆਂ ਸੜਕਾਂ 'ਤੇ ਆਇਆ ਨਜ਼ਰ, ਜਾਣੋ ਕਦੋਂ ਹੋਵੇਗੀ ਲਾਂਚਿੰਗ
ਅਮਰੀਕੀ ਆਟੋ ਕੰਪਨੀ ਟੇਸਲਾ (Tesla) ਕਦ ਭਾਰਤ ਵਿੱਚ ਲਾਂਚ ਕਰਨ ਬਾਰੇ ਚਰਚਾ ਤੇਜ਼ ਹੋ ਗਈ ਹੈ। ਦਰਅਸਲ, ਕੰਪਨੀ ਦੇ ਸੀਈਓ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਅੰਤ ਤੱਕ ਟੇਸਲਾ ਦੀ ਕਾਰ ਭਾਰਤ ਵਿੱਚ ਦਸਤਕ ਦੇ ਸਕਦੀ ਹੈ।
Download ABP Live App and Watch All Latest Videos
View In Appਇਸ ਨਾਲ ਇਸ ਗੱਲ 'ਤੇ ਮੋਹਰ ਲੱਗ ਗਈ, ਜਦੋਂ ਭਾਰਤ 'ਚ ਟੈਸਟਿੰਗ ਦੌਰਾਨ ਟੇਸਲਾ ਦੀ ਕਾਰ ਦੇਖੀ ਗਈ। ਟੇਸਲਾ ਦੀ ਐਂਟਰੀ ਲੈਵਲ ਇਲੈਕਟ੍ਰਿਕ ਕਾਰ ਮਾਡਲ-3 ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਦਾ ਮਾਡਲ Y ਭਾਰਤ ਦੀਆਂ ਸੜਕਾਂ 'ਤੇ ਚੱਲਦਾ ਵੇਖਿਆ ਗਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਕਾਰਾਂ ਇਸ ਸਾਲ ਭਾਰਤ ਵਿੱਚ ਦਾਖਲ ਹੋ ਸਕਦੀਆਂ ਹਨ।
ਅਜਿਹਾ ਡਿਜ਼ਾਈਨ: ਟੇਸਲਾ ਦਾ ਮਾਡਲ ਵਾਈ (Model Y) ਕੰਪਨੀ ਦੇ ਮਾਡਲ 3 (Model 3) ਦੇ ਸਮਾਨ ਪਲੇਟਫਾਰਮ 'ਤੇ ਅਧਾਰਤ ਹੈ। ਦੋਵਾਂ ਦਾ ਡਿਜ਼ਾਈਨ ਇਕੋ ਜਿਹਾ ਹੈ। ਜਿਨ੍ਹਾਂ 'ਚ LED ਹੈੱਡਲਾਈਟਸ, ਇੰਟੀਗ੍ਰੇਟਿਡ DRL ਵਰਗੇ ਫੀਚਰ ਫਰੰਟ ਐਂਡ 'ਤੇ ਦਿੱਤੇ ਗਏ ਹਨ। ਨਾਲ ਹੀ, ਮਾਡਲ Y ਦਾ ਫਰੰਟ ਬੰਪਰ ਮਾਡਲ 3 ਦੇ ਮੁਕਾਬਲੇ ਥੋੜ੍ਹਾ ਫ਼ਲੈਟ ਅਤੇ ਸਪੋਰਟੀਅਰ ਹੈ। ਮਾਡਲ Y ਦੀ ਸਾਈਡ 'ਤੇ, ਸਮਾਨ ਕ੍ਰੀਜ਼ ਨਾਲ ਅਲੌਇ ਵ੍ਹੀਲਜ਼ ਵੀ ਦਿੱਤੇ ਗਏ ਹਨ।
ਮਿਲਣਗੇ ਇਹ ਫ਼ੀਚਰਜ਼: ਮਾਡਲ Y ਨੂੰ 15 ਇੰਚ ਦੀ ਵੱਡੀ ਟੱਚ–ਸਕ੍ਰੀਨ ਇਨਫੋਟੇਨਮੈਂਟ ਡਿਸਪਲੇਅ ਮਿਲਦੀ ਹੈ, ਜਿਸ ਵਿੱਚ ਸਾਰੀਆਂ ਵਿਸ਼ੇਸ਼ਤਾਵਾਂ ਦੇ ਕੰਟਰੋਲ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ, ਹੋਰ ਫ਼ੀਚਰਜ਼ ਵਿੱਚ ਇਲੈਕਟ੍ਰਿਕ ਐਡਜਸਟੇਬਲ ਫਰੰਟ ਸੀਟਾਂ, ਹੀਟੇਡ ਫਰੰਟ ਅਤੇ ਰੀਅਰ ਸੀਟਾਂ, ਇੱਕ ਹਾਈ-ਕੁਆਲਿਟੀ 14-ਸਪੀਕਰ ਸਾਊਂਡ ਸਿਸਟਮ, HEPA ਏਅਰ ਫਿਲਟਰੇਸ਼ਨ ਸਿਸਟਮ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਟੇਸਲਾ ਮਾਡਲ Y ਨੂੰ 5-ਸੀਟ ਦੇ ਨਾਲ-ਨਾਲ 7-ਸੀਟ ਦੇ ਨਾਲ ਵੀ ਕਨਫ਼ਿਗਰ ਕੀਤਾ ਜਾ ਸਕਦਾ ਹੈ।
ਇਹ ਟੌਪ ਸਪੀਡ: ਇਸ ਟੇਸਲਾ ਕਾਰ ਦੀ ਟਾਪ ਸਪੀਡ 217 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸਿਰਫ 4.8 ਸਕਿੰਟਾਂ ਵਿੱਚ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਨਾਲ ਹੀ, ਮਾਡਲ ਵਾਈ ਦਾ ਬੈਟਰੀ ਪੈਕ ਇੱਕ ਸਿੰਗਲ ਚਾਰਜ ’ਤੇ ਲਗਪਗ 525 ਕਿਲੋਮੀਟਰ ਦੀ ਰੇਂਜ ਦਿੰਦਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਇੱਕ ਚਾਰਜ ਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਆਰਾਮ ਨਾਲ ਯਾਤਰਾ ਕਰ ਸਕਦੇ ਹੋ।
Tesla Model 3