ਸੁਨਹਿਰੀ ਮੌਕੇ ਦਾ ਉਠਾਓ ਲਾਭ! Tata, Mahindra, Maruti Suzuki ਦੀਆਂ ਇਨ੍ਹਾਂ ਟਾਪ SUVs 'ਤੇ ਮਿਲ ਰਿਹਾ ਭਾਰੀ ਡਿਸਕਾਊਂਟ
Tata Nexon 'ਤੇ ਕਾਰਪੋਰੇਟ ਲਾਭ ਦਾ ਆਫ਼ਰ: Tata ਆਪਣੀ Nexon ਕਾਰ 'ਤੇ ਕੋਈ ਕੈਸ਼ ਡਿਸਕਾਊਂਟ ਨਹੀਂ ਦੇ ਰਿਹਾ ਹੈ ਪਰ ਇਸ 'ਤੇ ਕਾਰਪੋਰੇਟ ਡਿਸਕਾਊਂਟ ਮੌਜੂਦ ਹੈ। Tata Nexon ਦੇ ਪੈਟਰੋਲ ਵੇਰੀਐਂਟ 'ਤੇ 3000 ਰੁਪਏ ਤੇ ਡੀਜ਼ਲ ਵੇਰੀਐਂਟ 'ਤੇ 5000 ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਹੈ। ਇਸ ਦੇ ਨਾਲ ਹੀ ਇਸ ਦੇ ਡੀਜ਼ਲ ਵੇਰੀਐਂਟ 'ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ ਪਰ ਇਹ ਡਾਰਕ ਐਡੀਸ਼ਨ 'ਤੇ ਉਪਲੱਬਧ ਨਹੀਂ ਹੋਵੇਗਾ।
Download ABP Live App and Watch All Latest Videos
View In Appਮਹਿੰਦਰਾ ਸਕਾਰਪੀਓ 'ਤੇ ਭਾਰੀ ਛੋਟ: Mahindra Scorpio 'ਤੇ 15000 ਰੁਪਏ ਤਕ ਦੇ ਐਕਸਚੇਂਜ ਲਾਭ, 4000 ਰੁਪਏ ਤੱਕ ਕਾਰਪੋਰੇਟ ਆਫਰ ਤੇ 13,320 ਰੁਪਏ ਤਕ ਦੇ ਹੋਰ ਆਫ਼ਰ ਮਿਲ ਰਹੇ ਹਨ। ਇਸ ਤਰ੍ਹਾਂ ਤੁਹਾਨੂੰ ਇਸ ਪਾਵਰਫੁੱਲ SUV 'ਤੇ 32,320 ਰੁਪਏ ਤਕ ਦਾ ਕੁੱਲ ਆਫ਼ਰ ਮਿਲ ਰਿਹਾ ਹੈ।
ਮਹਿੰਦਰਾ ਬੋਲੇਰੋ 'ਤੇ 13000 ਦੀ ਛੋਟ: ਮਹਿੰਦਰਾ ਬੋਲੇਰੋ 'ਤੇ 10,000 ਰੁਪਏ ਤਕ ਦਾ ਐਕਸਚੇਂਜ ਆਫ਼ਰ ਅਤੇ 3000 ਰੁਪਏ ਤਕ ਦਾ ਕਾਰਪੋਰੇਟ ਆਫ਼ਰ ਹੈ। ਇਸ ਤਰ੍ਹਾਂ ਮਹਿੰਦਰਾ ਦੀ ਇਸ SUV 'ਤੇ ਕੁੱਲ 13000 ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਮਹਿੰਦਰਾ XUV300 'ਤੇ ਵੀ ਆਫ਼ਰ ਉਪਲੱਬਧ ਹੈ। ਇਸ 'ਤੇ 15,000 ਰੁਪਏ ਤਕ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। 25000 ਰੁਪਏ ਤਕ ਦਾ ਐਕਸਚੇਂਜ ਬੋਨਸ, 4000 ਰੁਪਏ ਦਾ ਕਾਰਪੋਰੇਟ ਆਫ਼ਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 5000 ਰੁਪਏ ਦਾ ਸਮਾਨ ਮੁਫ਼ਤ ਉਪਲੱਬਧ ਹੈ।
ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ 'ਤੇ ਵੀ ਡਿਸਕਾਊਂਟ ਉਪਲੱਬਧ: ਨਵੰਬਰ 'ਚ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜ਼ਾ 'ਤੇ 5000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ 3000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਆਫ਼ਰ ਹੈ।