ਭਾਰਤ ’ਚ ਨਵੀਂ ਟਾਟਾ ਸਫ਼ਾਰੀ ਲਾਂਚ, ਜਾਣੋ ਕੀਮਤ ਤੇ ਸਾਰੀਆਂ ਖ਼ਾਸੀਅਤਾਂ
ਨਵੀਂ ਦਿੱਲੀ: ਘਰੇਲੂ ਵਾਹਨ ਲਿਰਮਾਤਾ ਕੰਪਨੀ ਟਾਟਾ ਨੇ ਅੱਜ TATA SAFARI 202 ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 14.69 ਲੱਖ ਰੁਪਏ ਹੈ ਤੇ ਇਸ ਦਾ ਅਪਰ ਮਾਡਲ 21.25 ਲੱਖ ਰੁਪਏ ਤੱਕ ਹੈ।
Download ABP Live App and Watch All Latest Videos
View In Appਐਡਵੈਂਚਰ ਐਡੀਸ਼ਨ ਦੀ ਕੀਮਤ 20.2 ਲੱਖ ਰੁਪਏ ਤੋਂ ਲੈ ਕੇ 21.45 ਲੱਖ ਰੁਪਏ ਦੇ ਵਿਚਕਾਰ ਹੈ। ਇਹ ਸਾਰੀਆਂ ਕੀਮਤਾਂ ਦਿੱਲੀ ਦੀਆਂ ਐਕਸ ਸ਼ੋਅਰੂਮ ਹਨ। ਕੰਪਨੀ ਨੇ ਪਹਿਲਾਂ SUV ਨੂੰ ਟਾਟਾ ਗ੍ਰੇਵਿਟਾਸ ਦੇ ਤੌਰ ਉੱਤੇ ਲਿਆਂਦਾ ਸੀ ਪਰ ਫਿਰ BS6 ਮਾਪਦੰਡ ਲਾਗੂ ਹੋਣ ਤੋਂ ਬਾਅਦ ਸਫ਼ਾਰੀ ਸਟੌਰਮ ਬੰਦ ਕਰ ਦਿੱਤੀ ਸੀ।
ਨਵੀਂ ਟਾਟਾ ਸਫ਼ਾਰੀ ਉਸ ਗ੍ਰੇਵਿਟਾਸ ਵਾਂਗ ਹੀ ਦਿਸਦੀ ਹੈ। ਇਸ ਵਿੱਚ ਕ੍ਰੋਮ ’ਚ ਸਿਗਨੇਚਰ ਟਾਟਾ ਟ੍ਰਾਈਏਰੋ ਮੋਟਿਫ਼, ਸਪਲਿਟ ਹੈੱਡ ਲੈਂਪ ਸਿਸਟਮ, ਪੈਨੋਰੈਮਿਕ ਸਨਰੂਫ਼ ਆਦਿ ਨਾਲ ਇੱਕ ਨਵੀਂ ਗ੍ਰਿੱਲ ਵੀ ਸ਼ਾਮਲ ਹੈ।
Tata Motors ਨੇ ਇੱਕ ਸਪੈਸ਼ਲ ਟ੍ਰੌਪੀਕਲ ਮਿਸਟ ਕਲਰ ਸਕੀਮ ਵਿੱਚ ਸਫ਼ਾਰੀ ਐਡਵੈਂਚਰ ਐਡੀਸ਼ਨ ਵੀ ਪੇਸ਼ ਕੀਤਾ ਹੈ। ਨਵੀਂ ਟਾਟਾ ਸਫ਼ਾਰੀ ਨੂੰ ਛੇ ਅਤੇ ਸੱਤ ਸੀਟਰ ’ਚ ਇੱਕ ਵਿਕਲਪ ਪੇਸ਼ ਕੀਤਾ ਹੈ। ਛੇ ਵੇਰੀਐਂਟ ਐਕਸਈ, ਐਕਸਐੱਮ, ਐਕਸਟੀ, ਐਕਸਟੀ + ਐਕਸਜ਼ੈੱਡ ਤੇ ਐਕਸਜ਼ੈੱਡ ਪਲੱਸ ਉਪਲਬਧ ਹੈ। ਇਸ ਨੂੰ ਆਟੋ ਡਿਮਿੰਗ ਅੰਦਰੂਨੀ ਰੀਅਰ ਵਿਊ ਮਿਰਰ, ਨੌਂ ਇੰਚ ਟੱਚਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ, ਨੌਂ ਸਪੀਕਰ, ਜੇਬੀਐਲ ਸਾਊਂਡ ਸਿਸਟਮ ਨਾਲ ਐਂਪਲੀਫ਼ਾਇਰ, ਐਂਬੀਐਂਟ ਲਾਈਟਿੰਗ, ਰੀਅਰ ਏਸੀ, ਪੈਨੋਰੈਮਿਕ ਸਨਰੂਫ਼ ਜਿਹੀਆਂ ਸਹੂਲਤਾਂ ਹਨ।
ਸੁਰੱਖਿਆ ਪੱਖੋਂ ਟਾਟਾ ਨੇ ਨਵੀਂ ਸਫ਼ਾਰੀ SUV ਨੂੰ ABS, ਹਿੱਲ ਹੋਲਡ ਤੇ ਡੀਸੈਂਟ ਕੰਟਰੋਲ, ਕੌਰਨਰਿੰਗ, ਸਟੇਬਿਲਿਟੀ ਕੰਟਰੋਲ, ਰੋਲ–ਓਵਰ ਮਿਟੀਗੇਸ਼ਨ, ਇਲੈਕਟ੍ਰੌਨਿਕ ਟ੍ਰੈਕਸ਼ਨ ਕੰਟਰੋਲ, ਇਲੈਕਟ੍ਰੌਨਿਕ ਸਟੇਬਿਲਿਟੀ ਕੰਟਰੋਲ ਆਦਿ ਜਿਹੇ ਫ਼ੀਚਰਜ਼ ਨਾਲ ਲੈਸ ਕੀਤਾ ਹੈ।
ਨਵੀਂ ਟਾਟਾ ਸਫ਼ਾਰੀ 2021 SUV ਉਸੇ 2.0 ਲਿਟਰ Kryotec ਟਰਬੋਚਾਰਜਡ ਡੀਜ਼ਲ ਇੰਜਣ ਦੀ ਵਰਤੋਂ ਕਰਦੀ ਹੈ, ਜੋ ਟਾਟਾ ਪਾਵਰ ਬੈਰੀਅਰ ਨੂੰ ਵੀ ਪਾਵਰ ਦਿੰਦਾ ਹੈ।
ਭਾਰਤ ’ਚ ਨਵੀਂ ਟਾਟਾ ਸਫ਼ਾਰੀ ਲਾਂਚ
ਭਾਰਤ ’ਚ ਨਵੀਂ ਟਾਟਾ ਸਫ਼ਾਰੀ ਲਾਂਚ
ਭਾਰਤ ’ਚ ਨਵੀਂ ਟਾਟਾ ਸਫ਼ਾਰੀ ਲਾਂਚ
ਭਾਰਤ ’ਚ ਨਵੀਂ ਟਾਟਾ ਸਫ਼ਾਰੀ ਲਾਂਚ