Nissan ਦੀ ਸਬਕੌਂਪੈਕਟ SUV ਦੇ ਖੂਬ ਚਰਚੇ, 60 ਹਜ਼ਾਰ ਦੇ ਪਾਰ ਪਹੁੰਚੀ ਬੁਕਿੰਗ

1/6
Nissan ਦੀ ਸਬਕੌਮਪੈਕਟ SUV Magnite ਦਾ ਭਾਰਤ 'ਚ ਜਲਵਾ ਬਰਕਰਾਰ ਹੈ। ਲੌਂਚ ਤੋਂ ਬਾਅਦ ਤੋਂ ਹੀ ਇਸ ਕਾਰ ਨੂੰ ਗਾਹਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।
2/6
ਨਿਸਾਨ ਦੀ ਇਸ SUV ਦੇ ਹੁਣ ਤਕ 60,000 ਤੋਂ ਜ਼ਿਆਦਾ ਯੂਨਿਟਸ ਦੀ ਬੁਕਿੰਗ ਹੋ ਚੁੱਕੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਭਾਰਤ 'ਚ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ।
3/6
Nissan Magnite ਦੇ ਟੌਪ ਵੈਰੀਏਂਟਸ ਦੇ XV ਤੇ XV(ਪ੍ਰੀਮੀਅਮ) ਨੂੰ ਸਭ ਤੋਂ ਜ਼ਿਆਦਾ 60 ਫੀਸਦ ਲੋਕਾਂ ਨੇ ਪਸੰਦ ਕੀਤਾ ਹੈ। ਇਸ 'ਚ 30 ਫੀਸਦ ਲੋਕਾਂ ਨੇ ਸੀਵੀਟੀ ਆਟੋਮੈਟਿਕ ਵੇਰੀਏਂਟ ਸਲੈਕਟ ਕੀਤਾ ਹੈ।
4/6
Magnite ਦਾ ਡਿਜ਼ਾਇਨ ਬੋਲਡ ਹੈ। ਇਸ ਦਾ ਫਰੰਟ, ਸਾਈਡ ਤੇ ਬੈਕ ਪ੍ਰੋਫਾਇਲ ਕਾਫੀ ਬਿਹਤਰ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ। ਕਾਰ ਦੇ ਐਂਟਰੀ ਲੈਵਲ ਵੇਰੀਏਂਟ ਦੀ ਕੀਮਤ 5.59 ਲੱਖ ਰੁਪਏ ਹੈ।
5/6
Nissan Magnite 'ਚ ਦੋ ਇੰਜਨ ਆਪਸ਼ਨ ਦਿੱਤੇ ਗਏ ਹਨ। ਪਹਿਲਾ 1.0L ਪੈਟਰੋਲ ਇਹ 72 PS ਦੀ ਪਾਵਰ ਨਾਲ 96NM ਟਾਰਕ ਜਨਰੇਟ ਕਰਦਾ ਹੈ।
6/6
ਇਸ 'ਚ 18.75 kmpl ਮਾਇਲੇਜ ਦਾ ਦਾਅਵਾ ਕੀਤਾ ਗਿਆ ਹੈ। ਉੱਥੇ ਹੀ ਇਕ ਹੋਰ ਇੰਜਣ 1.0L ਟਰਬੋ ਪੈਟਰੋਲ ਹੈ ਜੋ 100 PS ਟਾਰਕ 152/160 NM ਟਾਰਕ ਜਨਰੇਟ ਕਰਦਾ ਹੈ।
Sponsored Links by Taboola