Vespa ਦੇ 75 ਵਰ੍ਹੇ ਹੋਏ ਮੁਕੰਮਲ, Piaggio ਨੇ ਲਾਂਚ ਕੀਤਾ ਸਕੂਟਰ ਦਾ ਲਿਮਟਿਡ ਐਡੀਸ਼ਨ
Piaggio ਨੇ ਭਾਰਤੀ ਬਾਜ਼ਾਰ ਵਿੱਚ ਵੈਸਪਾ ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਦਰਅਸਲ, ਵੈਸਪਾ ਬ੍ਰਾਂਡ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ, ਪਿਆਜੀਓ ਨੇ ਇਹ ਸਕੂਟਰ ਲਾਂਚ ਕੀਤਾ ਹੈ।
Download ABP Live App and Watch All Latest Videos
View In Appਕੰਪਨੀ ਨੇ ਵੈਸਪਾ ਦੇ ਇਸ ਲਿਮਟਿਡ ਐਡੀਸ਼ਨ ਸਕੂਟਰ ਦੀ ਕੀਮਤ 125 ਸੀਸੀ ਵੇਰੀਐਂਟ ਵਿੱਚ 1.26 ਲੱਖ ਰੁਪਏ ਤੇ 150 ਸੀਸੀ ਵੇਰੀਐਂਟ ਵਿੱਚ 1.39 ਲੱਖ ਰੁਪਏ ਰੱਖੀ ਹੈ। ਇਹ ਕੰਪਨੀ ਦੀ ਐਕਸ-ਸ਼ੋਅਰੂਮ ਕੀਮਤ ਹੈ। ਵੈਸਪਾ ਦੇ ਇਸ ਲਿਮਟਿਡ ਐਡੀਸ਼ਨ ਦੀ ਬੁਕਿੰਗ ਕੰਪਨੀ ਦੁਆਰਾ ਆਪਣੀ ਅਧਿਕਾਰਤ ਵੈਬਸਾਈਟ ਤੇ ਅਧਿਕਾਰਤ ਡੀਲਰਸ਼ਿਪਸ 'ਤੇ ਸ਼ੁਰੂ ਕੀਤੀ ਗਈ ਹੈ।
ਵੈਸਪਾ ਦੇ 75 ਸਾਲ ਪੂਰੇ ਹੋਣ ਤੇ, ਲਿਮਟਿਡ ਐਡੀਸ਼ਨ ਨੂੰ ਇੱਕ ਵਿਸ਼ੇਸ਼ ਨੰਬਰ ਦੇ ਰੂਪ ਵਿੱਚ 75 ਡਿਕੈਲਸ ਪ੍ਰਾਪਤ ਹੁੰਦੇ ਹਨ। ਇਹ ਡਿਕੈਲਸ ਦੋਵੇਂ ਸਕੂਟਰਾਂ ਦੇ ਫਰੰਟ ਫੈਂਡਰ ਤੇ ਗਲਵ ਬਾਕਸ 'ਤੇ ਵੀ ਦਿੱਤੇ ਗਏ ਹਨ। ਇਸ ਸਕੂਟਰ ਦੀ ਖੂਬਸੂਰਤੀ ਇਸ ਦਾ ਸ਼ਾਨਦਾਰ ਗਲੌਸੀ ਮੈਟਲਿਕ ਜਿਅਲੋ ਰੰਗ ਹੈ ਜੋ ਗੂੜ੍ਹੇ ਧੂੰਏ ਦੀਆਂ ਸਲੇਟੀ ਸੀਟਾਂ ਦੇ ਨਾਲ ਆਉਂਦਾ ਹੈ।
ਸਕੂਟਰ ਵਿੱਚ ਫਰੰਟ ਫੈਂਡਰ ਅਤੇ ਗਲਵਬਾਕਸ ਸ਼ਾਮਲ ਹਨ। ਸਕੂਟਰ ਨੂੰ ਕ੍ਰੋਮ ਰੈਕ ਵੀ ਮਿਲਦਾ ਹੈ ਜੋ ਪੁਰਾਣੇ ਵੈਸਪਾ ਮਾਡਲ ਦੇ ਸਪੇਅਰ ਵ੍ਹੀਲ ਕੈਰੀਅਰ ਵਰਗਾ ਲਗਦਾ ਹੈ।
ਵੈਸਪਾ ਦੇ ਇਸ ਲਿਮਟਿਡ ਐਡੀਸ਼ਨ ਵਿੱਚ ਇੱਕ ਸ਼ਕਤੀਸ਼ਾਲੀ ਇੰਜਣ ਦਿੱਤਾ ਗਿਆ ਹੈ। 125cc ਮਾਡਲ 7500rpm 'ਤੇ 9.93hp ਦੀ ਪਾਵਰ ਅਤੇ 5,500rpm' ਤੇ 9.6Nm ਦਾ ਟਾਰਕ ਪੈਦਾ ਕਰੇਗਾ।
ਬ੍ਰੇਕਿੰਗ ਲਈ, ਸਕੂਟਰ ਦੇ ਅਗਲੇ ਪਹੀਏ ਤੇ 200mm ਡਿਸਕ ਬ੍ਰੇਕ ਤੇ ਪਿਛਲੇ ਪਾਸੇ 140mm ਡ੍ਰਮ ਬ੍ਰੇਕ ਹਨ। ਇਸ ਦੇ ਨਾਲ ਹੀ ਇਸ ਮਾਡਲ 'ਚ ਸੀਬੀਐਸ ਫੀਚਰ ਦਿੱਤੇ ਗਏ ਹਨ। ਕੰਪਨੀ ਨੇ ਇਸ ਵੇਰੀਐਂਟ ਦੀ ਕੀਮਤ 1.26 ਲੱਖ ਰੁਪਏ ਰੱਖੀ ਹੈ।
ਜਦੋਂ ਕਿ 150cc ਮਾਡਲ 7,600rpm 'ਤੇ 10.4hp ਦੀ ਪਾਵਰ ਤੇ 5,500rpm' ਤੇ 10.6Nm ਦਾ ਟੌਰਕ ਪੈਦਾ ਕਰੇਗਾ। ਬ੍ਰੇਕਿੰਗ ਦੇ ਲਈ, ਸਕੂਟਰ ਦੇ ਅਗਲੇ ਪਹੀਏ ਵਿੱਚ 200mm ਡਿਸਕ ਬ੍ਰੇਕ ਅਤੇ ਪਿਛਲੇ ਪਾਸੇ 140mm ਡ੍ਰਮ ਬ੍ਰੇਕ ਹੈ। ਕੰਪਨੀ ਦਾ ਇਹ ਮਾਡਲ ABS ਫੀਚਰਸ ਦੇ ਨਾਲ ਆਵੇਗਾ। ਕੰਪਨੀ ਨੇ ਇਸ ਵੇਰੀਐਂਟ ਦੀ ਕੀਮਤ 1.39 ਲੱਖ ਰੁਪਏ ਰੱਖੀ ਹੈ।
Piaggio ਨੇ ਭਾਰਤੀ ਬਾਜ਼ਾਰ ਵਿੱਚ ਵੈਸਪਾ ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਦਰਅਸਲ, ਵੈਸਪਾ ਬ੍ਰਾਂਡ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ, ਪਿਆਜੀਓ ਨੇ ਇਹ ਸਕੂਟਰ ਲਾਂਚ ਕੀਤਾ ਹੈ।