Range Rover ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ ! ਇਹ ਸ਼ਾਨਦਾਰ ਕਾਰ ਹੋਣ ਵਾਲੀ ਹੈ ਲਾਂਚ
ਇਲੈਕਟ੍ਰਿਕ ਕਾਰਾਂ ਦੀ ਵਧਦੀ ਮੰਗ ਦੇ ਵਿਚਕਾਰ, ਲਗਜ਼ਰੀ ਕਾਰਾਂ ਬਣਾਉਣ ਲਈ ਮਸ਼ਹੂਰ ਕੰਪਨੀ ਲੈਂਡ ਰੋਵਰ ਈਵੀ ਵਾਹਨਾਂ ਦੇ ਬਾਜ਼ਾਰ ਵਿੱਚ ਆਪਣੇ ਉਤਪਾਦ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਸਾਲ 2026 ਤੱਕ ਕੰਪਨੀ 6 ਲੈਂਡ ਰੋਵਰ EVs ਬਾਜ਼ਾਰ 'ਚ ਲਿਆਵੇਗੀ।
Download ABP Live App and Watch All Latest Videos
View In Appਜੈਗੁਆਰ ਲੈਂਡ ਰੋਵਰ (JLR) ਇਸ ਸਾਲ ਦੇ ਅੰਤ ਤੱਕ ਰੇਂਜ ਰੋਵਰ ਸਪੋਰਟ ਦੇ ਇਲੈਕਟ੍ਰਿਕ ਮਾਡਲ ਨੂੰ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ। ਸਾਲ 2026 ਤੱਕ ਲਾਂਚ ਕੀਤੇ ਜਾਣ ਵਾਲੇ EV ਮਾਡਲਾਂ ਵਿੱਚੋਂ ਇਹ ਦੂਜੀ ਇਲੈਕਟ੍ਰਿਕ ਕਾਰ ਹੋਵੇਗੀ।
ਲੈਂਡ ਰੋਵਰ ਦੇ ਸੀਈਓ ਐਡਰੀਅਨ ਮਾਰਡੇਲ ਨੇ ਅੱਪਡੇਟ ਕੀਤੀ ਬਿਜਲੀਕਰਨ ਰਣਨੀਤੀ ਬਾਰੇ ਦੱਸਿਆ। ਕੰਪਨੀ ਦੇ ਸੀਈਓ ਨੇ ਕਿਹਾ ਕਿ 'ਅਸੀਂ ਬਾਜ਼ਾਰ 'ਚ ਨਵੀਂ ਤਕਨੀਕ ਨਾਲ ਆਪਣੇ ਬਿਹਤਰੀਨ ਵਾਹਨਾਂ ਨੂੰ ਲਿਆਉਣ ਲਈ ਪੂਰਾ ਸਮਾਂ ਲੈ ਰਹੇ ਹਾਂ'।
ਸਾਲ 2026 ਤੱਕ ਲਾਂਚ ਕੀਤੇ ਜਾਣ ਵਾਲੇ ਮਾਡਲਾਂ ਵਿੱਚ ਰੇਂਜ ਰੋਵਰ ਦੇ ਚਾਰ ਇਲੈਕਟ੍ਰਿਕ ਮਾਡਲ ਅਤੇ ਜੈਗੁਆਰ ਦੇ ਦੋ ਈਵੀ ਮਾਡਲ ਸ਼ਾਮਲ ਹੋਣਗੇ।
JLR ਨੇ ਅਜੇ ਤੱਕ ਲਾਂਚ ਹੋਣ ਜਾ ਰਹੀਆਂ EVs ਦੇ ਪ੍ਰਦਰਸ਼ਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਇਹ ਮਾਡਲ 800V ਚਾਰਜਿੰਗ ਹਾਰਡਵੇਅਰ ਨਾਲ ਲੈਸ ਹੋ ਸਕਦੇ ਹਨ, ਜੋ ਇਹਨਾਂ EVs ਨੂੰ ਇੱਕ ਮਜ਼ਬੂਤ ਰੇਂਜ ਦੇਵੇਗਾ।