Ravindra Jadeja Car Collection: ਇਨ੍ਹਾਂ ਲਗਜ਼ਰੀ ਗੱਡੀਆਂ ਦੇ ਮਾਲਕ ਹਨ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ, ਵੇਖੋ ਤਸਵੀਰਾਂ
ਰਵਿੰਦਰ ਜਡੇਜਾ ਦੀ ਲਗਜ਼ਰੀ ਕਾਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਰੋਲਸ ਰਾਇਸ ਰੈਥ ਲਗਜ਼ਰੀ ਕਾਰ ਹੈ। ਜਿਸ ਦੀ ਸ਼ੁਰੂਆਤੀ ਕੀਮਤ 6.22 ਕਰੋੜ ਰੁਪਏ ਹੈ। ਇਸ ਲਗਜ਼ਰੀ ਕਾਰ ਵਿੱਚ 6.6 L ਦਾ ਪੈਟਰੋਲ ਇੰਜਣ ਹੈ ਜੋ ਕਾਰ ਨੂੰ 591 bhp ਦੀ ਦਮਦਾਰ ਪਾਵਰ ਅਤੇ 900 Nm ਪੀਕ ਟਾਰਕ ਦਿੰਦਾ ਹੈ। ਇਸ ਦੇ ਨਾਲ ਹੀ ਟਰਾਂਸਮਿਸ਼ਨ ਲਈ ਇਸ ਕਾਰ 'ਚ 8-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ।
Download ABP Live App and Watch All Latest Videos
View In Appਇਸ ਲਿਸਟ 'ਚ ਦੂਜੇ ਨੰਬਰ 'ਤੇ ਆਡੀ Q7 ਲਗਜ਼ਰੀ ਕਾਰ ਮੌਜੂਦ ਹੈ। ਜਿਸ ਦੀ ਸ਼ੁਰੂਆਤੀ ਕੀਮਤ 84.70 ਲੱਖ ਰੁਪਏ ਹੈ। ਇਸ ਕਾਰ ਵਿੱਚ 3.0 L ਟਰਬੋ ਪੈਟਰੋਲ ਇੰਜਣ ਹੈ ਜੋ ਕਾਰ ਨੂੰ 335 bhp ਦੀ ਅਧਿਕਤਮ ਪਾਵਰ ਅਤੇ 500 Nm ਪੀਕ ਟਾਰਕ ਦਿੰਦਾ ਹੈ। ਜੋ ਕਿ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੁੜਿਆ ਹੋਇਆ ਹੈ।
ਇਸ ਸੂਚੀ 'ਚ ਤੀਜੇ ਨੰਬਰ 'ਤੇ ਔਡੀ ਏ4 ਕਾਰ ਮੌਜੂਦ ਹੈ, ਜਿਸ ਦੀ ਸ਼ੁਰੂਆਤੀ ਕੀਮਤ 43.85 ਲੱਖ ਰੁਪਏ ਹੈ। ਇਸ ਲਗਜ਼ਰੀ ਕਾਰ ਵਿੱਚ 2.0 L ਦਾ ਪੈਟਰੋਲ ਇੰਜਣ ਹੈ ਜੋ ਇਸ ਕਾਰ ਨੂੰ 187.74 bhp ਦੀ ਅਧਿਕਤਮ ਪਾਵਰ ਅਤੇ 320 Nm ਪੀਕ ਟਾਰਕ ਦਿੰਦਾ ਹੈ। ਜਿਸ ਨੂੰ 7-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
image 3