Rolls Royce ਨੇ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ ਲਾਂਚ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

rolls-royce_boat_tail_1

1/11
ਰੌਲਜ਼ ਰਾਇਸ (Rolls Royce) ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ ਸੁਣ ਕੇ ਕਿਸੇ ਦਾ ਵੀ ਹੋਸ਼ ਉੱਡ ਸਕਦਾ ਹੈ। ਇਸ ਦੀਆਂ ਖ਼ਾਸੀਅਤਾਂ ਵੀ ਬੇਮਿਸਾਲ ਹਨ।
2/11
ਇਹ ਨਾ ਸਿਰਫ਼ ਹੁਣ ਤੱਕ ਦੀ ਸਭ ਤੋਂ ਮਹਿੰਗੀ ਨਵੀਂ ਕਾਰ ਹੈ, ਸਗੋਂ ਇਹ ਆਪਣਾ ਖ਼ੁਦ ਦੀ ਵਿਸਤਾਰਿਤ ਛਤਰੀ ਤੇ ਘੁੰਮਣ ਵਾਲੀ ਕਾੱਕਟੇਲ ਟੇਬਲ ਵਾਲੀ ਪਹਿਲੀ ਕਾਰ ਵੀ ਹੈ। 2021 ਰੌਲਜ਼ ਰਾਇਸ ਬੋਟ ਟੇਲ ਚਾਰ ਸੀਟਾਂ ਵਾਲੀ ਲਗਜ਼ਰੀ ਕਾਰ ਹੈ, ਜਿਸ ਦੀ ਲੰਬਾਈ 19 ਫ਼ੁੱਟ ਹੈ।
3/11
ਰੌਲਜ਼ ਰਾਇਸ ਦੀ ਇਹ ਪਹਿਲੀ ਕਾਰ ਹੈ, ਜਿਸ ਨੂੰ ਲਗਜ਼ਰੀ ਕਾਰ ਮੇਕਰ Coachbuild ਅਧੀਨ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦੀ ਪ੍ਰੇਰਣਾ Rolls-Royce Sweptail ਕਾਰ ਤੋਂ ਮਿਲੀ।
4/11
Rolls-Royce Sweptail ਹੁਣ ਤੱਕ ਸਭ ਤੋਂ ਮਹਿੰਗੀ ਕਾਰ ਸੀ, ਜੋ ਸਾਲ 2017 ’ਚ ਲਗਪਗ 131 ਕਰੋੜ ਰੁਪਏ ’ਚ ਵਿਕੀ ਸੀ। ਹੁਣ ਮਹਿੰਗਾਈ ਤੇ ਲਗਜ਼ਰੀ ’ਚ 2021 ਰੌਲਜ਼ ਰਾਇਸ ਬੋਟ ਟੇਲ ਨੇ ਇਸ ਕਾਰ ਨੂੰ ਪਛਾੜ ਦਿੱਤਾ ਹੈ।
5/11
ਰੌਲਜ਼ ਰਾਇਸ ਬੋਟ ਟੇਲ ਦੀ ਕੀਮਤ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਰਹਿ ਜਾਓਗੇ। ਇਸ ਕਾਰ ਦੀ ਕੀਮਤ 20 ਮਿਲੀਅਨ ਪੌਂਡ ਭਾਵ ਲਗਭਗ 206 ਕਰੋੜ ਭਾਰਤੀ ਰੁਪਏ ਹੈ।
6/11
ਦੁਨੀਆ ਦੀ ਸਭ ਤੋਂ ਮਹਿੰਗੀ ਨਵੀਂ ਕਾਰ ਰੌਲਜ਼ ਰਾਇਸ ਦੀ ਬੋਟ ਟੇਲ ਇੱਕ ਨੌਟੀਕਲ ਥੀਮ ਵਾਲਾ ਲਗਜ਼ਰੀ ਵਾਹਨ ਹੈ, ਜਿਸ ਵਿੱਚ ਰੀਅਰ ਡੈੱਕ ਹੈ, ਜੋ ਪਿਕਨਿਕ ਸੈੱਟ ਵਿੱਚ ਬਦਲ ਜਾਂਦਾ ਹੈ।
7/11
ਕਾਰ ਦੇ ਰੀਅਰ ਡੈੱਕ ਵਿੱਚ ਇੱਕ ਡਿਨਰ ਸੈੱਟ, ਮੈਚਿੰਗ ਕੁਰਸੀਆਂ ਨਾਲ ਕਾਕਟੇਲ ਟੇਬਲ ਤੇ ਇੱਕ ਛਤਰੀ ਹੈ, ਜੋ ਜਦੋਂ ਵੀ ਚਾਹੋ, ਆਪਣੇ-ਆਪ ਬਾਹਰ ਨਿੱਕ ਜਾਂਦਾ ਹੈ। ਇਸ ਉੱਤੇ ਖਾਣਾ ਪਕਾਇਆ ਜਾ ਸਕਦਾ ਹੈ।
8/11
ਇਸ ਕਾਰ ’ਚ ਰੀਅਰ ਡੈੱਕ ਭਾਵ ਪਿਛਲੀ ਡਿੱਕੀ ਨੂੰ ਇੰਝ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਕਿਸੇ ਸ਼ਾਹੀ ਰੈਸਟੋਰੈਂਟ ਦੀ ਇੱਕ ਜੋੜੀ ਲਈ ਸੀਟ ਵਾਂਗ ਬਣ ਜਾਂਦਾ ਹੈ। ਕਾਰ ਦਾ ਪਿਛਲਾ ਇੱਕ ਹਿੱਸਾ ਛਤਰੀ ਵਾਂਗ ਆਟੋਮੈਟਿਕ ਉੱਪਰ ਉੱਠ ਜਾਂਦਾ ਹੈ, ਜਿਸ ਉੱਤੇ ਜੋੜੀ ਦੀ ਸੀਟ ਬਣੀ ਹੁੰਦੀ ਹੈ।
9/11
ਇਸ ਵਿੱਚ ਇੱਕ ਫ਼੍ਰਿੱਜ ਸਮੇਤ ਕਈ ਸ਼ਾਹੀ ਵਸਤਾਂ ਨੂੰ ਰੱਖਿਆ ਗਿਆ ਹੈ। ਦੋ ਜਣੇ ਸ਼ੈਂਪੇਨ ਦੀਆਂ ਬੋਤਲਾਂ ਹਵਾ ’ਚ ਉਛਾਲ ਸਕਦੇ ਹਨ ਤੇ ਲਗਜ਼ਰੀ ਬ੍ਰੇਕਫ਼ਾਸਟ ਦਾ ਆਨੰਦ ਵੀ ਲੈ ਸਕਦੇ ਹਨ।
10/11
ਬ੍ਰਿਟਿਸ਼ ਕਾਰ ਨਿਰਮਾਤਾ ਰੌਲਜ਼ ਰਾਇਸ ਨੇ ਕੇਬਿਨ ਨੂੰ ਖ਼ਾਸ ਤੌਰ ’ਤੇ ਸੋਧਿਆ ਹੈ। ਇਸ ਵੱਡੇ ਬ੍ਰਿਟਿਸ਼ ਬ੍ਰਾਂਡ ਦਾ ਕਹਿਣਾ ਹੈ ਕਿ ਇਸ ਦੇ ਡਿਜ਼ਾਇਨ ਤੇ ਡਿਵੈਲਪਮੈਂਟ ਵਿੱਚ ਚਾਰ ਸਾਲ ਲੱਗੇ ਹਨ।
11/11
ਕਾਰ ਦੀ ਕੀਮਤ ਇੰਨੀ ਜ਼ਿਆਦਾ ਹੋਣ ਦਾ ਕਾਰਣ ਇਹ ਹੈ ਕਿ ਕਾਰ ਨੂੰ ਲਗਭਗ ਬਿਹਤਰੀਨ ਲੈਵਲ ਤੱਕ ਇੰਜੀਨੀਅਰਡ ਤੇ ਡਿਜ਼ਾਇਨ ਕੀਤਾ ਗਿਆ ਹੈ। 5.8 ਮੀਟਰ ਲੰਮਾ ਕਾਰ ਦਾ ਪਿਛਲਾ ਡੈੰਕ ਤਿਤਲੀ ਦੇ ਖੰਭਾਂ ਦੀ ਇੱਕ ਜੋੜੀ ਵਾਂਗ ਖੁੱਲ੍ਹਦਾ ਹੈ। ਸ਼ਾਨਦਾਰ ਵਸਤਾਂ ਲਈ ਅੰਡਰ-ਕਵਰ ਸਟੋਰੇਜ ਆੱਫ਼ਰ ਕਰਦਾ ਹੈ।
Sponsored Links by Taboola