ਆਟੋ ਐਕਸਪੋ 2020: ਸਕੋਡਾ ਕਾਰੋਕ ਸ਼ੋਅਕੇਸ, 2020 ਦੇ ਅੰਤ ਤਕ ਭਾਰਤ 'ਚ ਹੋਵੇਗੀ ਲਾਂਚ
ਸਕੋਡਾ ਦੀ ਇਹ ਕੰਮਪੈਕਟ ਐਸਯੂਵੀ ਬਹੁਤ ਤੇਜ਼ ਹੈ। ਕਾਰੋਕ 9 ਸਕਿੰਟ 'ਚ 0-100 ਕਿਮੀ ਪ੍ਰਤੀ ਘੰਟਾ ਫੜ ਸਕਦੀ ਹੈ, ਜਦੋਂਕਿ ਇਸਦੀ ਟਾਪ ਸਪੀਡ 202 ਕਿਮੀ/ਘੰਟਾ ਦੱਸੀ ਜਾਂਦੀ ਹੈ।
Download ABP Live App and Watch All Latest Videos
View In Appਸਕੋਡਾ ਕਾਰੋਕ ਕੰਮਪੈਕਟ ਐਸਯੂਵੀ 1.5 ਲੀਟਰ ਦਾ ਚਾਰ ਸਿਲੰਡਰ ਟੀਐਸਆਈ ਪੈਟਰੋਲ ਇੰਜਨ ਨਾਲ ਆਵੇਗੀ ਜੋ ਕੰਪਨੀ ਨੇ 7 ਸਪੀਡ ਡੀਐਸਜੀ ਗੀਅਰ ਬਾਕਸ 'ਚ ਪੇਸ਼ ਕੀਤੀ ਹੈ।
ਕਾਰ ਦਾ ਅਗਲਾ ਹਿੱਸਾ ਬਹੁਤ ਆਕਰਸ਼ਕ ਹੈ, ਹੁੱਡ ਤੇ ਬੰਪਰਾਂ 'ਤੇ ਕੀਤੇ ਗਏ ਕਲਾਕਾਰੀ ਹੈ। ਇਸ ਤੋਂ ਇਲਾਵਾ ਕਾਰ ਦਾ ਰੀਅਰ ਸਕੋਡਾ ਕੋਡੀਆਕ ਵਰਗਾ ਦਿਖਾਈ ਦਿੰਦਾ ਹੈ। ਕਾਰ ਦੇ ਕੈਬਿਨ ਨੂੰ ਲੈਕਰ ਅਪਹੋਲਡੀ ਨਾਲ ਸਜਾਇਆ ਗਿਆ ਹੈ ਜਿਸ ਨੂੰ ਸੈਗਮੈਂਟ 'ਚ ਆਮ ਵਿਸ਼ੇਸ਼ਤਾਵਾਂ ਦਿੱਤੀਆਂ ਜਾਣਗੀਆਂ, ਜਿਸ ਵਿਚ ਐਪਲ ਕਾਰਪਲੇ ਤੇ ਐਂਡਰਾਇਡ ਆਟੋ ਦਾ ਸਮਰਥਨ ਕਰਨ ਵਾਲਾ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਰਚੂਅਲ ਕਾਕਪਿਟ, 9 ਏਅਰਬੈਗ ਤੇ ਡਿਊਲ-ਜ਼ੋਨ ਕਲਾਈਮੈਟ ਕੰਟਰੋਲ ਨਾਲ ਹੋਰ ਕਈ ਫੀਚਰਸ।
ਸਕੌਡਾ ਇੰਡੀਆ ਵੱਲੋਂ ਪੇਸ਼ ਕੀਤੀ ਗਈ ਨਵੀਂ ਕਾਰੋਕ ਦੀ ਲੁੱਕ ਦੀ ਗੱਲ ਕਰੀਏ ਤਾਂ ਇਹ ਕੰਪੈਕਟ ਐਸਯੂਵੀ ਕੰਪਨੀ ਦੀਆਂ ਬਾਕੀ ਆਧੁਨਿਕ ਕਾਰਾਂ ਵਰਗਾ ਹੈ, ਜਿਸ ਨੂੰ ਇੱਕੋ ਫੈਮਿਲੀ ਗ੍ਰਿਲ ਤੇ ਪਤਲੇ ਐਲਈਡੀ ਹੈੱਡਲੈਂਪ ਦਿੱਤੇ ਗਏ ਹਨ।
ਸਕੋਡਾ ਕਾਰੋਕ ਪ੍ਰੀਮੀਅਮ ਕੰਪੈਕਟ ਐਸਯੂਵੀ 'ਚ ਜੀਪ ਕੰਪਾਸ, ਹੌਂਡਾ ਸੀਆਰ-ਵੀ ਤੇ ਹੁੰਡਈ ਟੂਸਾ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ। ਨਵੀਂ ਕਾਰੋਕ ਐਮਸੀਯੂਬੀ ਪਲੇਟਫਾਰਮ 'ਤੇ ਅਧਾਰਤ ਹੈ ਤੇ ਕਾਰ ਨੂੰ ਸੀਕੇਡੀ ਯੂਨਿਟ ਵਜੋਂ ਪੇਸ਼ ਕਰਨ ਦੀ ਬਜਾਏ ਘਰੇਲੂ ਮਾਰਕੀਟ 'ਚ ਅਸੈਂਬਲ ਕੀਤਾ ਜਾਵੇਗਾ।
2020 ਦੇ ਆਟੋ ਐਕਸਪੋ 'ਚ ਸਕੋਡਾ ਆਟੋ ਆਪਣੀਆਂ 5 ਕਾਰਾਂ ਨਾਲ ਸ਼ਾਮਲ ਹੋਇਆ ਹੈ, ਜਿਸ 'ਚ ਸਕੌਡਾ ਕਾਰੋਕ ਕੰਪੈਕਟ ਐਸਯੂਵੀ ਸ਼ਾਮਲ ਹੈ ਜੋ ਇਸ ਸਾਲ ਦੀ ਅੰਤ ਤਕ ਭਾਰਤ 'ਚ ਲਾਂਚ ਹੋਣ ਦੀ ਸੰਭਾਵਨਾ ਹੈ।
ਸਕੋਡਾ ਕਾਰੋਕ ਕੰਮਪੈਕਟ ਐਸਯੂਵੀ 1.5 ਲੀਟਰ ਫੋਰ ਸਿਲੰਡਰ ਟੀਐਸਆਈ ਪੈਟਰੋਲ ਇੰਜਨ ਦਿੱਤਾ ਜਾਵੇਗਾ ਜਿਸ ਨੂੰ ਕੰਪਨੀ ਨੇ 7 ਸਪੀਡ ਡੀਐਸਜੀ ਗੀਅਰ ਬਾਕਸ 'ਚ ਪੇਸ਼ ਕੀਤੀ ਹੈ।
- - - - - - - - - Advertisement - - - - - - - - -