Cars Under 5 Lakh: 5 ਲੱਖ ਤੋਂ ਵੀ ਘੱਟ ਬਜਟ 'ਚ ਆਉਂਦੀਆਂ ਨੇ ਇਹ ਸ਼ਾਨਦਾਰ ਕਾਰਾਂ, ਐਵਰੇਜ ਵੀ ਹੈ ਦਮਦਾਰ

ਦੇਸ਼ ਵਿੱਚ ਹੈਚਬੈਕ ਸੈਮਮੈਂਟ ਕਾਰਾਂ ਦੀ ਚੰਗੀ ਵਿਕਰੀ ਹੁੰਦੀ ਹੈ ਤੇ ਐਵਰੇਜ ਵੀ ਚੰਗਾ ਮਿਲਦਾ ਹੈ ਜੇ ਤੁਸੀਂ ਵੀ ਸਸਤੀ ਕਾਰ ਖ਼ਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ 5 ਲੱਖ ਤੋਂ ਵੀ ਘੱਟ ਵਾਲੀਆਂ ਕੁਝ ਕਾਰਾ ਬਾਰੇ।

5 ਲੱਖ ਤੋਂ ਵੀ ਘੱਟ ਬਜਟ 'ਚ ਆਉਂਦੀਆਂ ਨੇ ਇਹ ਸ਼ਾਨਦਾਰ ਕਾਰਾਂ, ਐਵਰੇਜ ਵੀ ਹੈ ਦਮਦਾਰ

1/4
ਮਾਰੂਤੀ ਦੀ ਅਲਟੋ K10 ਕੰਪਨੀ ਦੀ ਐਂਟਰੀ ਲੈਵਲ ਕਾਰ ਹੈ ਇਸ ਦੀ ਸ਼ੁਰੂਆਤੀ ਐਕਸ ਸ਼ੋਅ ਰੂਮ ਕੀਮਤ 3.99 ਲੱਖ ਰੁਪਏ ਹੈ ਤੇ ਬਾਜ਼ਾਰ ਵਿੱਚ ਇਸਦੇ Std, Lxi, Vxi, Vxi+ ਚਾਰ ਵੈਰੀਐਂਟ ਮੌਜੂਦ ਹਨ। ਇਸ ਵਿੱਚ 1.0L ਪੈਟਰੋਲ ਇੰਜਣ ਮਿਲਦਾ ਹੈ ਜੋ ਕਿ 67BHP ਪਾਵਰ ਤੇ 89NM ਟਾਰਕ ਜਨਰੇਟ ਕਰਦਾ ਹੈ।
2/4
5 ਲੱਖ ਤੋਂ ਘੱਟ ਦੀ ਕੀਮਤ ਵਿੱਚ ਕਵਿਡ (KWID) ਵੀ ਇੱਕ ਚੰਗੀ ਕਾਰ ਹੈ। ਕਵਿਡ ਵਿੱਚ ਦੋ ਇੰਜਣ ਦੇ ਆਪਸ਼ਨ ਮਿਲਦੇ ਹਨ ਜਿਸ ਵਿੱਚ 1.0, 3 ਸਿਲੰਡਰ ਪੈਟਰੋਲ ਤੇ ਦੂਜਾ 0.8ਲੀਟਰ, 3 ਸਿਲੰਡਰ ਪੈਟਰੋਲ ਇੰਜਣ ਮਿਲਦਾ ਹੈ ਇਸ ਦੀ ਐਕਸ ਸ਼ੋਅ ਰੂਮ ਕੀਮਤ 4.70 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
3/4
ਮਾਰੂਤੀ ECO ਦੀ ਵੀ ਤੁਸੀਂ ਚੋਣ ਕਰ ਸਕਦੇ ਹੋ ਇਸ 5 ਤੇ 7 ਸੀਟਰ ਵਿੱਚ ਮਿਲ ਜਾਂਦੀ ਹੈ। ਇਸ ਕਾਰ ਵਿੱਚ 1.2 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 72.4 BHP ਦੀ ਪਾਵਰ ਤੇ 98NM ਟਾਰਕ ਜਨਰੇਟ ਕਰਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 5.27 ਲੱਖ ਰੁਪਏ ਹੈ।
4/4
ਇਸ ਬਜਟ ਵਿੱਚ ਮਾਰੂਤੀ ਸੁਜ਼ੂਕੀ ਐਸ ਪ੍ਰੈਸੋ ਵੀ ਆ ਜਾਂਦੀ ਹੈ ਇਸ ਵਿੱਚ ਇੱਕ ਲੀਟਰ ਪੈਟਰੋਲ ਇੰਜਣ ਮਿਲਦਾ ਹੈ ਜੋ ਕਿ 66 ਬੀਐਚਪੀ ਦੀ ਪਾਵਰ ਤੇ 89NM ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ ਸੀਐਨਜੀ ਦਾ ਆਪਸ਼ਨ ਵੀ ਮਿਲਦਾ ਹੈ ਇਸ ਕਾਰ ਦੀ ਸ਼ੁਰੂਆਤ ਐਕਸ ਸ਼ੋਅ ਰੂਮ ਕੀਮਤ 4.26 ਲੱਖ ਰੁਪਏ ਹਨ।
Sponsored Links by Taboola