Bikes Under 2 Lakh: 2 ਲੱਖ ਰੁਪਏ ਤੋਂ ਵੀ ਘੱਟ ਕੀਮਤ 'ਚ ਮਿਲਦੇ ਨੇ ਇਹ ਸ਼ਾਨਦਾਰ ਬਾਈਕਸ, ਦੇਖੋ ਪੂਰੀ ਸੂਚੀ
ਬਾਜ਼ਾਰ ਚ ਦੋਪਹੀਆ ਵਾਹਨਾਂ ਦੇ ਕਈ ਮਾਡਲ ਉਪਲਬਧ ਹਨ, ਇਸ ਲਈ ਜੇ ਤੁਸੀਂ ਨਵੀਂ ਬਾਈਕ ਖਰੀਦਣਾ ਚਾਹੁੰਦੇ ਹੋ ਅਤੇ ਤੁਹਾਡਾ ਬਜਟ 2 ਲੱਖ ਰੁਪਏ ਤੋਂ ਘੱਟ ਹੈ, ਤਾਂ ਅੱਜ ਅਸੀਂ ਤੁਹਾਨੂੰ ਅਜਿਹੇ 5 ਮਾਡਲਾਂ ਬਾਰੇ ਦੱਸਣ ਜਾ ਰਹੇ ਹਾਂ।
Bikes Under 2 Lakh
1/5
ਰਾਇਲ ਐਨਫੀਲਡ ਹੰਟਰ 350 ਇੱਕ ਸਟ੍ਰੀਟ ਬਾਈਕ ਹੈ ਜੋ 3 ਵੇਰੀਐਂਟਸ ਅਤੇ 8 ਰੰਗਾਂ ਵਿੱਚ ਉਪਲਬਧ ਹੈ। ਰਾਇਲ ਐਨਫੀਲਡ ਹੰਟਰ 350 ਵਿੱਚ 349.34cc BS6 ਇੰਜਣ ਹੈ, ਜੋ 20.2 bhp ਦੀ ਪਾਵਰ ਅਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਫ੍ਰੰਟ ਅਤੇ ਰੀਅਰ ਡਿਸਕ ਬ੍ਰੇਕਾਂ ਦੇ ਨਾਲ, ਰਾਇਲ ਐਨਫੀਲਡ ਹੰਟਰ 350 ਐਂਟੀ-ਲਾਕਿੰਗ ਬ੍ਰੇਕਿੰਗ ਸਿਸਟਮ ਨਾਲ ਆਉਂਦਾ ਹੈ। ਹੰਟਰ 350 ਦੀ ਐਕਸ-ਸ਼ੋਰੂਮ ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
2/5
ਬਜਾਜ ਪਲਸਰ NS200 ਇੱਕ ਸਟ੍ਰੀਟ ਬਾਈਕ ਹੈ ਜੋ 2 ਵੇਰੀਐਂਟਸ ਅਤੇ 8 ਰੰਗਾਂ ਵਿੱਚ ਉਪਲਬਧ ਹੈ। ਬਜਾਜ ਪਲਸਰ NS200 199.5cc BS6 ਇੰਜਣ ਨਾਲ ਲੈਸ ਹੈ, ਜੋ 24.13 bhp ਦੀ ਪਾਵਰ ਅਤੇ 18.74 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਫ੍ਰੰਟ ਅਤੇ ਰੀਅਰ ਡਿਸਕ ਬ੍ਰੇਕਾਂ ਦੇ ਨਾਲ ਐਂਟੀ-ਲਾਕਿੰਗ ਬ੍ਰੇਕਿੰਗ ਸਿਸਟਮ ਹੈ। ਇਸ ਬਾਈਕ ਦਾ ਵਜ਼ਨ 159.5 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 12 ਲੀਟਰ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.42 ਲੱਖ ਰੁਪਏ ਹੈ।
3/5
TVS ਰੋਨਿਨ ਇੱਕ ਕਰੂਜ਼ਰ ਬਾਈਕ ਹੈ ਜੋ 4 ਵੇਰੀਐਂਟਸ ਅਤੇ 7 ਰੰਗਾਂ ਵਿੱਚ ਉਪਲਬਧ ਹੈ। ਇਸ ਵਿੱਚ 225.9cc BS6 ਇੰਜਣ ਹੈ, ਜੋ 20.1 bhp ਦੀ ਪਾਵਰ ਅਤੇ 19.93 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ ਐਂਟੀ-ਲਾਕਿੰਗ ਬ੍ਰੇਕਿੰਗ ਸਿਸਟਮ ਦੇ ਨਾਲ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਡਿਸਕ ਬ੍ਰੇਕ ਹਨ। ਇਸ ਬਾਈਕ ਦਾ ਵਜ਼ਨ 159 ਕਿਲੋਗ੍ਰਾਮ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 14 ਲੀਟਰ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.49 ਲੱਖ ਰੁਪਏ ਹੈ।
4/5
Ola S1 Pro Gen 2 Standard ਦੀ ਐਕਸ-ਸ਼ੋਰੂਮ ਕੀਮਤ 1,47,327 ਰੁਪਏ ਹੈ। ਇਹ ਇੱਕ ਇਲੈਕਟ੍ਰਿਕ ਸਕੂਟਰ ਹੈ ਜੋ ਸਿਰਫ 1 ਵੇਰੀਐਂਟ ਅਤੇ 5 ਰੰਗਾਂ ਵਿੱਚ ਉਪਲਬਧ ਹੈ। ਇਸ 'ਚ ਲਗਾਈ ਗਈ ਇਲੈਕਟ੍ਰਿਕ ਮੋਟਰ 5000 ਵਾਟ ਪਾਵਰ ਜਨਰੇਟ ਕਰਦੀ ਹੈ। ਇਸ ਵਿੱਚ ਅੱਗੇ ਅਤੇ ਪਿੱਛੇ ਦੋਨਾਂ ਪਾਸੇ ਡਿਸਕ ਬ੍ਰੇਕਾਂ ਦੇ ਨਾਲ ਇੱਕ ਸੰਯੁਕਤ ਬ੍ਰੇਕਿੰਗ ਸਿਸਟਮ ਹੈ।
5/5
TVS Apache RTR 200 4V ਇੱਕ ਸਟ੍ਰੀਟ ਬਾਈਕ ਹੈ ਜੋ 2 ਵੇਰੀਐਂਟਸ ਅਤੇ 3 ਰੰਗਾਂ ਵਿੱਚ ਉਪਲਬਧ ਹੈ। ਇਸ ਵਿੱਚ 197.75cc BS6 ਇੰਜਣ ਹੈ, ਜੋ 20.54 bhp ਦੀ ਪਾਵਰ ਅਤੇ 17.25 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਐਂਟੀ-ਲਾਕਿੰਗ ਬ੍ਰੇਕਿੰਗ ਸਿਸਟਮ ਦੇ ਨਾਲ ਫਰੰਟ ਅਤੇ ਰੀਅਰ ਦੋਵਾਂ 'ਤੇ ਡਿਸਕ ਬ੍ਰੇਕ ਹਨ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.42 ਲੱਖ ਰੁਪਏ ਹੈ।
Published at : 06 Jan 2024 06:45 PM (IST)